ਵਾਸ਼ਿੰਗਟਨ - ਚੀਨ ਦੇ ਨਾਲ ਸਰਹੱਦ 'ਤੇ ਤਣਾਅ ਵਿਚਾਲੇ ਭਾਰਤ ਦਾ ਸਭ ਤੋਂ ਵੱਡੇ ਮਦਦਗਾਰ ਬਣੇ ਰਾਸ਼ਟਰਪਤੀ ਡੋਨਾਲਡ ਟਰੰਪ 'ਤੇ ਸਾਬਕਾ ਰਾਸ਼ਟਰੀ ਸੁਰੱਖਿਆ ਸਲਾਹਕਾਰ ਜਾਨ ਬੋਲਟਨ ਨੇ ਸ਼ੱਕ ਜ਼ਾਹਿਰ ਕੀਤਾ ਹੈ। ਉਨ੍ਹਾਂ ਕਿਹਾ ਕਿ ਜੇਕਰ ਚੀਨ-ਭਾਰਤ ਵਿਚਾਲੇ ਸਰਹੱਦੀ ਤਣਾਅ ਵੱਧਦਾ ਹੈ ਤਾਂ ਇਸ ਦੀ ਕੋਈ ਗਾਰੰਟੀ ਨਹੀਂ ਹੈ ਕਿ ਰਾਸ਼ਟਰਪਤੀ ਚੀਨ ਖਿਲਾਫ ਭਾਰਤ ਦਾ ਸਮਰਥਨ ਕਰਨਗੇ। ਅਮਰੀਕਾ ਨੇ ਹਰ ਮੌਕੇ 'ਤੇ ਖੁਲ੍ਹ ਕੇ ਭਾਰਤ ਦਾ ਸਮਰਥਨ ਕੀਤਾ ਹੈ। ਅਮਰੀਕੀ ਵਿਦੇਸ਼ ਮੰਤਰੀ ਮਾਇਕ ਪੋਂਪੀਓ ਨੇ ਕੁਝ ਦਿਨ ਪਹਿਲਾਂ ਹੀ ਭਾਰਤ ਦੀ ਜਵਾਬੀ ਕਾਰਵਾਈ ਦੀ ਤਰੀਫ ਕੀਤੀ ਸੀ।
ਅਮਰੀਕਾ ਚੀਨ ਸਬੰਧਾਂ ਨੂੰ ਇੰਝ ਦੇਖਦੇ ਹਨ ਟਰੰਪ
ਬੋਲਟਨ ਨੇ ਇਕ ਟੀ. ਵੀ. ਚੈਨਲ ਨਾਲ ਗੱਲਬਾਤ ਵਿਚ ਕਿਹਾ ਕਿ ਚੀਨ ਆਪਣੀਆਂ ਸਾਰੀਆਂ ਸਰਹੱਦਾਂ 'ਤੇ ਹਮਲਾਵਰ ਤਰੀਕੇ ਨਾਲ ਵਿਵਹਾਰ ਕਰ ਰਿਹਾ ਹੈ, ਨਿਸ਼ਚਤ ਤੌਰ 'ਤੇ ਪੂਰਬੀ ਅਤੇ ਦੱਖਣੀ ਚੀਨ ਸਾਗਰ ਵਿਚ ਵੀ ਅਤੇ ਜਾਪਾਨ, ਭਾਰਤ ਅਤੇ ਹੋਰ ਦੇਸ਼ਾਂ ਦੇ ਨਾਲ ਉਸ ਦੇ ਸਬੰਧ ਖਰਾਬ ਹੋਏ ਹਨ। ਇਹ ਪੁੱਛੇ ਜਾਣ 'ਤੇ ਕਿ ਟਰੰਪ ਚੀਨ ਖਿਲਾਫ ਭਾਰਤ ਦਾ ਕਿਸ ਹੱਦ ਤੱਕ ਸਮਰਥਨ ਕਰਨ ਲਈ ਤਿਆਰ ਹਨ, ਉਨ੍ਹਾਂ ਕਿਹਾ ਕਿ ਮੈਨੂੰ ਨਹੀਂ ਪਤਾ ਕਿ ਉਹ ਕੀ ਫੈਸਲਾ ਲੈਣਗੇ ਅਤੇ ਮੈਨੂੰ ਨਹੀਂ ਲੱਗਦਾ ਕਿ ਉਨ੍ਹਾਂ ਨੂੰ ਇਸ ਬਾਰੇ ਵਿਚ ਪਤਾ ਹੈ। ਮੈਨੂੰ ਲੱਗਦਾ ਹੈ ਕਿ ਉਹ ਚੀਨ ਦੇ ਨਾਲ ਭੂ-ਰਣਨੀਤਕ ਸਬੰਧ ਦੇਖਦੇ ਹਨ, ਉਦਾਹਰਣ ਲਈ, ਵਿਸ਼ੇਸ਼ ਰੂਪ ਤੋਂ ਵਪਾਰ ਦੇ ਚਸ਼ਮੇ ਤੋਂ।
ਕੋਈ ਗਾਰੰਟੀ ਨਹੀਂ ਕਿ ਟਰੰਪ ਭਾਰਤ ਦਾ ਸਮਰਥਨ ਕਰਨਗੇ
ਉਨ੍ਹਾਂ ਕਿਹਾ ਕਿ ਮੈਨੂੰ ਨਹੀਂ ਪਤਾ ਕਿ ਟਰੰਪ ਨਵੰਬਰ ਚੋਣਾਂ ਤੋਂ ਬਾਅਦ ਕੀ ਕਰਨਗੇ। ਉਹ ਵੱਡੇ ਚੀਨ ਵਪਾਰ ਸਮਝੌਤੇ 'ਤੇ ਵਾਪਸ ਆਉਣਗੇ। ਜੇਕਰ ਭਾਰਤ ਅਤੇ ਚੀਨ ਵਿਚਾਲੇ ਚੀਜ਼ਾਂ ਤਣਾਅਪੂਰਣ ਬਣਦੀਆਂ ਹਨ ਤਾਂ ਮੈਨੂੰ ਨਹੀਂ ਪਤਾ ਕਿ ਉਹ ਕਿਸ ਦਾ ਸਮਰਥਨ ਕਰਨਗੇ। ਇਹ ਪੁੱਛੇ ਜਾਣ 'ਤੇ ਕੀ ਉਹ ਮੰਨਦੇ ਹਨ ਕਿ ਜੇਕਰ ਭਾਰਤ ਅਤੇ ਚੀਨ ਵਿਚਾਲੇ ਤਣਾਅ ਵੱਧਦਾ ਹੈ ਤਾਂ ਇਸ ਦੀ ਕੋਈ ਗਾਰੰਟੀ ਨਹੀਂ ਕਿ ਟਰੰਪ ਚੀਨ ਖਿਲਾਫ ਭਾਰਤ ਦਾ ਸਮਰਥਨ ਕਰਨਗੇ, ਬੋਲਟਨ ਨੇ ਕਿਹਾ ਕਿ ਹਾਂ ਇਹ ਸਹੀ ਹੈ।
ਟੰਰਪ ਨੂੰ ਭਾਰਤ ਚੀਨ ਝੜਪਾਂ ਦੇ ਇਤਿਹਾਸ ਦੀ ਜਾਣਕਾਰੀ ਨਹੀਂ
ਬੋਲਟਨ ਨੇ ਕਿਹਾ ਕਿ ਉਨ੍ਹਾਂ ਨੂੰ ਨਹੀਂ ਲੱਗਦਾ ਕਿ ਟਰੰਪ ਨੂੰ ਭਾਰਤ ਅਤੇ ਚੀਨ ਵਿਚਾਲੇ ਦਹਾਕਿਆਂ ਦੌਰਾਨ ਹੋਈਆਂ ਝੜਪਾਂ ਦੇ ਇਤਿਹਾਸ ਦੀ ਕੋਈ ਜਾਣਕਾਰੀ ਹੈ। ਬੋਲਟਨ ਨੇ ਕਿਹਾ ਕਿ ਹੋ ਸਕਦਾ ਹੈ ਕਿ ਟਰੰਪ ਨੂੰ ਇਸ ਬਾਰੇ ਵਿਚ ਜਾਣਕਾਰੀ ਦਿੱਤੀ ਗਈ ਹੋਵੇ, ਪਰ ਉਹ ਇਤਿਹਾਸ ਨੂੰ ਲੈ ਕੇ ਸਹਿਜ ਨਹੀਂ ਹਨ। ਬੋਲਟਨ ਟਰੰਪ ਪ੍ਰਸ਼ਾਸਨ ਵਿਚ ਅਪ੍ਰੈਲ 2018 ਤੋਂ ਸਤੰਬਰ 2019 ਤੱਕ ਅਮਰੀਕਾ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਸਨ।
ਚੋਣਾਂ ਲਈ ਭਾਰਤ-ਚੀਨ ਵਿਚ ਚਾਹੁੰਦੇ ਹਨ ਟਰੰਪ
ਉਨ੍ਹਾਂ ਕਿਹਾ ਕਿ ਮੈਨੂੰ ਲੱਗਦਾ ਹੈ ਕਿ ਉਹ ਅਗਲੇ 4 ਮਹੀਨਿਆਂ ਦੌਰਾਨ ਅਜਿਹੀਆਂ ਸਾਰੀਆਂ ਚੀਜ਼ਾਂ ਤੋਂ ਪਰਹੇਜ਼ ਕਰਨਗੇ ਜੋ ਉਨ੍ਹਾਂ ਦੀਆਂ ਚੋਣਾਂ ਨੂੰ ਹੋਰ ਮੁਸ਼ਕਿਲ ਬਣਾਉਣ, ਜੋ ਪਹਿਲਾਂ ਤੋਂ ਹੀ ਉਨ੍ਹਾਂ ਦੇ ਲਈ ਇਕ ਮੁਸ਼ਕਿਲ ਚੋਣਾਂ ਹਨ। ਇਸ ਲਈ ਉਹ ਇਹ ਹੀ ਚਾਹੁੰਣਗੇ ਕਿ ਸਰਹੱਦ 'ਤੇ ਸ਼ਾਂਤੀ ਹੋਵੇ, ਭਾਂਵੇ ਇਸ ਨਾਲ ਚੀਨ ਨੂੰ ਫਾਇਦਾ ਹੋਵੇ ਜਾਂ ਭਾਰਤ ਨੂੰ।
ਅਮਿਤਾਭ ਬੱਚਨ ਤੋਂ ਬਾਅਦ ਅਭਿਸ਼ੇਕ ਬੱਚਨ ਵੀ ਕੋਰੋਨਾ ਪਾਜ਼ੇਟਿਵ
NEXT STORY