ਕਾਨਪੁਰ (ਉ. ਪ੍ਰ.), (ਭਾਸ਼ਾ)- ਕਾਨਪੁਰ ’ਚ ਬੁੱਧਵਾਰ ਰਾਤ ਇਕ ਮਸਜਿਦ ਨੇੜੇ ਹੋਏ ਧਮਾਕੇ ਵਿਚ ਸਕੂਟੀ ਨਹੀਂ, ਸਗੋਂ ਗੈਰ-ਕਾਨੂੰਨੀ ਪਟਾਕਿਆਂ ਕਾਰਨ ਹਾਦਸਾ ਵਾਪਰਿਆ। ਪੁਲਸ ਕਮਿਸ਼ਨਰ ਰਘੂਵੀਰ ਲਾਲ ਨੇ ਦੱਸਿਆ ਕਿ ਇਸ ਘਟਨਾ ਵਿਚ ਕੋਈ ਵੀ ਅੱਤਵਾਦੀ ਸੰਗਠਨ ਸ਼ਾਮਲ ਨਹੀਂ ਹੈ।
ਧਮਾਕੇ ਵਿਚ 8 ਲੋਕ ਜ਼ਖਮੀ ਹੋਏ ਸਨ, ਜਿਨ੍ਹਾਂ ਵਿਚੋਂ 4 ਨੂੰ ਲਖਨਊ ਰੈਫਰ ਕੀਤਾ ਗਿਆ ਅਤੇ 2 ਦਾ ਕਾਨਪੁਰ ਵਿਚ ਇਲਾਜ ਚੱਲ ਰਿਹਾ ਹੈ। 2 ਨੂੰ ਮੁੱਢਲੀ ਸਹਾਇਤਾ ਤੋਂ ਬਾਅਦ ਘਰ ਭੇਜ ਦਿੱਤਾ ਗਿਆ। ਘਟਨਾ ਦੀ ਜਾਂਚ ਵਿਚ ਲਾਪਰਵਾਹੀ ਲਈ ਮੂਲਗੰਜ ਪੁਲਸ ਸਟੇਸ਼ਨ ਇੰਚਾਰਜ ਅਤੇ 4 ਹੋਰ ਪੁਲਸ ਮੁਲਾਜ਼ਮਾਂ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਏ. ਸੀ. ਪੀ. ਆਸ਼ੂਤੋਸ਼ ਕੁਮਾਰ ਨੂੰ ਵੀ ਹਟਾ ਦਿੱਤਾ ਗਿਆ। ਧਮਾਕੇ ਵਾਲੀ ਥਾਂ ਤੋਂ 25 ਮੀਟਰ ਦੂਰ ਇਕ ਗੋਦਾਮ ਅਤੇ ਦੁਕਾਨ ਤੋਂ ਵੱਡੀ ਮਾਤਰਾ ਵਿਚ ਗੈਰ-ਕਾਨੂੰਨੀ ਪਟਾਕੇ ਬਰਾਮਦ ਕੀਤੇ ਗਏ। ਹੁਣ ਤੱਕ 12 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਘਟਨਾ ਤੋਂ ਬਾਅਦ ਅਫਵਾਹਾਂ ਫੈਲੀਆਂ ਕਿ ਇਸ ਵਿਚ ‘ਖਾਲਿਸਤਾਨ ਜ਼ਿੰਦਾਬਾਦ ਫੋਰਸ’ ਦਾ ਹੱਥ ਹੈ ਪਰ ਇਹ ਪੂਰੀ ਤਰ੍ਹਾਂ ਗਲਤ ਹੈ।
ਬਿਹਾਰ ਚੋਣਾਂ ਲਈ ਤਾਇਨਾਤ ਕੀਤੇ ਜਾਣਗੇ 8.5 ਲੱਖ ਕਰਮਚਾਰੀ : ਚੋਣ ਕਮਿਸ਼ਨ
NEXT STORY