ਬੈਂਗਲੁਰੂ— ਕਰਨਾਟਕ ਦੀ ਰਾਜਧਾਨੀ ਬੈਂਗਲੁਰੂ 'ਚ ਇਨਸਾਨੀਅਤ ਨੂੰ ਸ਼ਰਮਸਾਰ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਬਾਈਕ ਸਵਾਰ 2 ਬਦਮਾਸ਼ਾਂ ਨੇ ਪਹਿਲਾਂ ਇਕ ਔਰਤ ਦੇ ਗਲੇ 'ਚੋਂ ਚੈਨ ਖੋਹਣ ਦੀ ਕੋਸ਼ਿਸ਼ ਕੀਤੀ ਅਤੇ ਜਦੋਂ ਉਹ ਇਸ ਕੋਸ਼ਿਸ਼ 'ਚ ਅਸਫ਼ਲ ਰਹੇ ਤਾਂ ਪੀੜਤਾ ਦੇ ਘਰ ਦੇ ਸਾਹਮਣੇ ਹੀ ਸ਼ਰੇਆਮ ਛੇੜਛਾੜ ਸ਼ੁਰੂ ਕਰ ਦਿੱਤੀ। ਪੀੜਤ ਔਰਤ ਗੁਹਾਰ ਲਗਾਉਂਦੀ ਰਹੀ ਪਰ ਬਦਮਾਸ਼ ਘਸੀਟਦੇ ਰਹੇ ਅਤੇ ਛੇੜਛਾੜ ਕਰਦੇ ਰਹੇ। ਮਾਮਲਾ ਬੈਂਗਲੁਰੂ ਦੇ ਆਰ.ਆਰ. ਨਗਰ ਦਾ ਹੈ। ਔਰਤ ਦੀ ਚੈਨ ਖੋਹਣ ਅਤੇ ਉਸ ਨਾਲ ਛੇੜਛਾੜ ਦਾ ਇਕ ਵੀਡੀਓ ਸਾਹਮਣੇ ਆਇਆ ਹੈ। 39 ਸੈਕਿੰਡ ਦੇ ਇਸ ਵੀਡੀਓ 'ਚ ਦਿੱਸ ਰਿਹਾ ਹੈ ਕਿ 2 ਔਰਤਾਂ ਆਪਣੇ ਬੱਚਿਆਂ ਨਾਲ ਕਾਲੋਨੀ 'ਚ ਆਪਣੇ ਘਰ ਦੇ ਸਾਹਮਣੇ ਗੱਲਬਾਤ ਕਰ ਰਹੀਆਂ ਹਨ। ਇਸ ਦੌਰਾਨ ਬਾਈਕ ਸਵਾਰ 2 ਨੌਜਵਾਨ ਉਨ੍ਹਾਂ ਕੋਲ ਪੁੱਜਦੇ ਹਨ। ਪਿੱਛੇ ਬੈਠਾ ਨੌਜਵਾਨ ਇਕ ਔਰਤ ਦੇ ਗਲੇ 'ਚੋਂ ਚੈਨ ਖੋਹਣ ਦੀ ਕੋਸ਼ਿਸ਼ ਕਰਦਾ ਹੈ। ਵੀਡੀਓ 'ਚ ਦਿੱਸਦਾ ਹੈ ਕਿ ਬਾਈਕ ਸਵਾਰ ਜਦੋਂ ਚੈਨ ਖੋਹਣ 'ਚ ਅਸਫ਼ਲ ਹੁੰਦੇ ਹਨ ਤਾਂ ਕੁਝ ਦੂਰ ਅੱਗੇ ਜਾ ਕੇ ਗੱਡੀ ਰੋਕ ਦਿੰਦੇ ਹਨ ਅਤੇ ਵਾਪਸ ਔਰਤਾਂ ਵੱਲ ਆਉਂਦੇ ਹਨ। ਇਕ ਔਰਤ ਅਤੇ ਨਾਲ 2 ਬੱਚੇ ਉੱਥੋਂ ਦੌੜ ਕੇ ਗੇਟ ਦੇ ਅੰਦਰ ਆ ਜਾਂਦੇ ਹਨ, ਜਦੋਂ ਕਿ ਇਕ ਔਰਤ ਬਦਮਾਸ਼ਾਂ ਦੇ ਚੰਗੁਲ 'ਚ ਫਸ ਜਾਂਦੀ ਹੈ। ਇਸ ਤੋਂ ਬਾਅਦ ਬਦਮਾਸ਼ ਉਸ ਨਾਲ ਛੇੜਛਾੜ ਸ਼ੁਰੂ ਕਰ ਦਿੰਦੇ ਹਨ।
ਵੀਡੀਓ 'ਚ ਦਿੱਸ ਰਿਹਾ ਹੈ ਕਿ ਬਦਮਾਸ਼ਾਂ ਦੀ ਸ਼ਰਮਨਾਕ ਕਰਤੂਤ ਤੋਂ ਬਚਣ ਲਈ ਔਰਤ ਕੋਸ਼ਿਸ਼ ਕਰ ਰਹੀ ਹੈ ਪਰ ਦੋਵੇਂ ਪੀੜਤਾ ਨੂੰ ਘਸੀਟ ਰਹੇ ਹਨ ਅਤੇ ਛੇੜਛਾੜ ਕਰ ਰਹੇ ਹਨ। ਇਸ ਦੌਰਾਨ ਕੁਝ ਲੋਕ ਘਰੋਂ ਬਾਹਰ ਆਉਂਦੇ ਹਨ, ਉਦੋਂ ਤੱਕ ਬਦਮਾਸ਼ ਸਵਾਰ ਹੋ ਜਾਂਦੇ ਹਨ। ਜ਼ਿਕਰਯੋਗ ਹੈ ਕਿ ਕੁਝ ਹੀ ਦਿਨ ਪਹਿਲਾਂ ਬਿਹਾਰ ਦੇ ਜਹਾਨਾਬਾਦ 'ਚ ਇਕ ਸ਼ਰਮਨਾਕ ਵੀਡੀਓ ਵਾਇਰਲ ਹੋਇਆ ਸੀ, ਜਿਸ 'ਚ ਕੁਝ ਮਨਚਲੇ ਇਕ ਨਾਬਾਲਗ ਲੜਕੀ ਨਾਲ ਅਸ਼ਲੀਲ ਹਰਕਤ ਕਰਦੇ ਦੇਖੇ ਗਏ। ਮਨਚਲੇ ਲੜਕੇ ਇਕ ਲੜਕੀ ਨਾਲ ਛੇੜਛਾੜ ਕਰਦੇ ਹੋਏ ਵੀਡੀਓ ਬਣਾ ਰਹੇ ਸਨ। ਇਸ ਦੌਰਾਨ ਲੜਕੀ ਨੇ ਕਈ ਵਾਰ ਰਹਿਮ ਦੀ ਗੁਹਾਰ ਲਗਾਈ ਪਰ ਲੜਕੇ ਹੱਸਦੇ ਹੋਏ ਉਸ ਨੂੰ ਗਾਲ੍ਹਾਂ ਦੇ ਰਹੇ ਸਨ।
ਇੰਟਰਸਿਟੀ ਐਕਸਪ੍ਰੈੱਸ 'ਚ ਲੱਗੀ ਅੱਗ, ਚਲਦੀ ਟ੍ਰੇਨ ਚੋਂ ਯਾਤਰੀਆਂ ਨੇ ਮਾਰੀ ਛਾਲ
NEXT STORY