ਨਵੀਂ ਦਿੱਲੀ- ਦੇਸ਼ ਦੀ ਰਾਜਧਾਨੀ ਦਿੱਲੀ ਦੇ ਸਰ ਗੰਗਾ ਰਾਮ ਹਸਪਤਾਲ 'ਚ ਡਾਕਟਰਾਂ ਦੀ ਇਕ ਟੀਮ ਨੇ ਐਂਡੋਸਕੋਪੀ ਜ਼ਰੀਏ 30 ਸਾਲਾ ਇਕ ਵਿਅਕਤੀ ਦੀ ਭੋਜਨ ਨਲੀ ਤੋਂ 6.5 ਸੈਂਟੀਮੀਟਰ ਦਾ ਟਿਊਮਰ ਕੱਢਿਆ ਹੈ। ਹਸਪਤਾਲ ਦੇ ਡਾਕਟਰਾਂ ਨੇ ਕਿਹਾ ਕਿ ਇਹ ਭਾਰਤ ਵਿਚ ਐਂਡੋਸਕੋਪੀ ਜ਼ਰੀਏ ਕੱਢੇ ਗਏ ਹੁਣ ਤੱਕ ਦੇ ਸਭ ਤੋਂ ਵੱਡੇ ਟਿਊਮਰ 'ਚੋਂ ਇਕ ਸੀ।
ਇਹ ਵੀ ਪੜ੍ਹੋ- ਸਕੀਆਂ ਭੈਣਾਂ ਨੇ ਇਕ ਹੀ ਮੁੰਡੇ ਨਾਲ ਕਰਾਇਆ ਵਿਆਹ, ਲੋਕ ਕਰ ਰਹੇ ਤਾਰੀਫ਼ਾਂ, ਜਾਣੋ ਵਜ੍ਹਾ
ਮਰੀਜ਼ ਨੂੰ ਨਿਗਲਣ ਵਿਚ ਮੁਸ਼ਕਲ ਹੋਣ ਕਾਰਨ ਹਸਪਤਾਲ 'ਚ ਦਾਖ਼ਲ ਕਰਾਇਆ ਗਿਆ ਸੀ। ਇਸ ਮਾਮਲੇ ਵਿਚ ਡਾਕਟਰਾਂ ਨੇ ਵੇਖਿਆ ਕਿ ਭੋਜਨ ਨਲੀ 'ਚ ਇਕ ਵੱਡਾ ਟਿਊਮਰ ਉੱਭਰਿਆ ਹੋਇਆ ਹੈ। ਮਰੀਜ਼ ਦੀ ਸਮੱਸਿਆ ਨੂੰ ਵੇਖਦੇ ਹੋਏ ਐਂਡੋਸਕੋਪਿਕ ਤੋਂ ਇਸ ਟਿਊਮਰ ਨੂੰ ਹਟਾਇਆ ਗਿਆ, ਜੋ ਦੇਸ਼ ਦੀ ਮੈਡੀਕਲ ਹਿਸਟਰੀ ਵਿਚ ਸਭ ਤੋਂ ਵੱਡਾ ਹੈ। ਹੁਣ ਤੱਕ ਅਜਿਹੇ ਟਿਊਮਰ ਨੂੰ ਵੱਡਾ ਚੀਰਾ ਦੇ ਕੇ ਹਟਾਇਆ ਜਾਂਦਾ ਸੀ।
ਇਹ ਵੀ ਪੜ੍ਹੋ- AIIMS 'ਚ ਹੋਈ 'ਮੈਟਲ ਫ੍ਰੀ-ਸਪਾਈਨ ਫਿਕਸੇਸ਼ਨ ਸਰਜਰੀ', 6 ਮਹੀਨੇ ਦੇ ਬੱਚੇ ਨੂੰ ਮਿਲੀ ਨਵੀਂ ਜ਼ਿੰਦਗੀ
ਡਾਕਟਰਾਂ ਮੁਤਾਬਕ ਆਮ ਤੌਰ 'ਤੇ ਟਿਊਮਰ ਅੰਡਾਕਾਰ ਆਕਾਰ ਦੇ ਹੁੰਦੇ ਹਨ। ਇਨ੍ਹਾਂ ਦਾ ਸਾਈਜ਼ 3 ਸੈਂਟੀਮੀਟਰ ਤੱਕ ਹੋ ਸਕਦਾ ਹੈ। ਹਾਲਾਂਕਿ ਇਸ ਮਾਮਲੇ 'ਚ ਹਟਾਇਆ ਗਿਆ ਟਿਊਮਰ ਨਾਸ਼ਪਤੀ ਦੇ ਆਕਾਰ ਦਾ ਸੀ। ਡਾਕਟਰਾਂ ਦਾ ਮੰਨਣਾ ਹੈ ਕਿ ਵੱਡੇ ਟਿਊਮਰ ਨੂੰ ਐਂਡੋਸਕੋਪਿਕ ਤਰੀਕੇ ਨਾਲ ਹਟਾਉਣਾ ਮੁਸ਼ਕਲ ਹੁੰਦਾ ਹੈ। ਮੈਡੀਕਲ ਭਾਸ਼ਾ ਵਿਚ ਇਸ ਨੂੰ ਐਸੋਫੈਲਗ ਕੈਂਸਰ (Esophageal cancer) ਦਾ ਟਿਊਮਰ ਕਿਹਾ ਜਾਂਦਾ ਹੈ। ਆਮ ਭਾਸ਼ਾ ਵਿਚ ਇਸ ਨੂੰ ਖਾਣ ਦੀ ਨਲੀ ਦਾ ਕੈਂਸਰ ਨਾਲ ਜਾਣਿਆ ਜਾਂਦਾ ਹੈ।
ਇਹ ਵੀ ਪੜ੍ਹੋ- ਸੁਸ਼ੀਲ ਰਿੰਕੂ ਨਾਲ ਮੁਲਾਕਾਤ ਮਗਰੋਂ CM ਕੇਜਰੀਵਾਲ ਨੇ ਟਵੀਟ ਕਰ ਆਖੀ ਇਹ ਗੱਲ
ਹਰਿਆਣਾ 'ਚ ਭ੍ਰਿਸ਼ਟਾਚਾਰ ਦੇ ਦੋਸ਼ 'ਚ ਇਕ ਹੈੱਡ ਕਾਂਸਟੇਬਲ ਅਤੇ SPO ਗ੍ਰਿਫ਼ਤਾਰ
NEXT STORY