ਨਵੀਂ ਦਿੱਲੀ- ਆਲ ਇੰਡੀਆ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਿਜ਼ (ਏਮਜ਼) ਦੇ ਡਾਕਟਰਾਂ ਨੇ 6 ਮਹੀਨੇ ਦੇ ਬੱਚੇ ਨੂੰ ਨਵੀਂ ਜ਼ਿੰਦਗੀ ਬਖਸ਼ੀ ਹੈ। ਦਰਅਸਲ ਉਸ ਦੀ ਮਾਂ ਦੀਆਂ ਹੱਡੀਆਂ ਦੀ ਗ੍ਰਾਫਟ ਦੀ ਵਰਤੋਂ ਕਰਦੇ ਹੋਏ ਮੈਟਲ-ਫ੍ਰੀ ਸਪਾਈਨ ਫਿਕਸੇਸ਼ਨ ਸਰਜਰੀ ਸਫਲਤਾਪੂਰਵਕ ਕੀਤੀ ਗਈ। ਜਿਸ ਨਾਲ ਉਹ ਅਜਿਹੀ ਸਰਜਰੀ ਕਰਵਾਉਣ ਵਾਲਾ ਏਸ਼ੀਆ ਦਾ ਸਭ ਤੋਂ ਛੋਟਾ ਬੱਚਾ ਬਣ ਗਿਆ। ਏਮਜ਼ ਨੇ ਇਕ ਬਿਆਨ ਵਿਚ ਕਿਹਾ ਕਿ ਪਿਛਲੇ ਸਾਲ 10 ਜੂਨ ਨੂੰ 15 ਘੰਟੇ ਦੀ ਸਰਜਰੀ ਤੋਂ ਬਾਅਦ ਬੱਚੇ ਨੂੰ 11 ਮਹੀਨਿਆਂ ਲਈ ਵੈਂਟੀਲੇਟਰ 'ਤੇ ਰੱਖਿਆ ਗਿਆ ਸੀ ਅਤੇ 10 ਮਈ ਨੂੰ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਸੀ।
ਇਹ ਵੀ ਪੜ੍ਹੋ- ਜ਼ਿਮਨੀ ਚੋਣ 'ਚ 'ਆਪ' ਦੀ ਜਿੱਤ 'ਤੇ ਬੋਲੇ ਕੇਜਰੀਵਾਲ, ਜਲੰਧਰ 'ਚ ਚੱਲਿਆ 'ਮਾਨ' ਦਾ ਜਾਦੂ
ਏਮਜ਼ ਦੇ ਨਿਊਰੋਸਰਜਰੀ ਦੇ ਪ੍ਰੋਫੈਸਰ ਡਾ. ਦੀਪਕ ਗੁਪਤਾ ਨੇ ਦੱਸਿਆ ਕਿ ਬੱਚੇ ਨੂੰ ਕਿਸੇ ਹੋਰ ਹਸਪਤਾਲ 'ਚ ਸਾਧਾਰਣ ਜਣੇਪੇ ਦੌਰਾਨ ਰੀੜ੍ਹ ਦੀ ਹੱਡੀ ਅਤੇ ਬ੍ਰੇਕੀਅਲ ਪਲੇਕਸਸ 'ਚ ਸੱਟਾਂ ਲੱਗੀਆਂ ਸਨ। ਜਨਮ ਸਮੇਂ ਉਸ ਦਾ ਭਾਰ 4.5 ਕਿਲੋਗ੍ਰਾਮ ਸੀ। ਜਨਮ ਮਗਰੋਂ ਬੱਚੇ ਨੂੰ ਆਕਸੀਜਨ ਸਪੋਰਟ 'ਤੇ ਰੱਖਿਆ ਗਿਆ ਅਤੇ ਉਸ ਨੂੰ ਨਿਮੋਨੀਆ ਤੋਂ ਪੀੜਤ ਦੱਸਿਆ ਗਿਆ ਸੀ। ਡਾ. ਗੁਪਤਾ ਨੇ ਕਿਹਾ ਕਿ ਮਈ 2022 'ਚ 5 ਮਹੀਨੇ ਦੀ ਉਮਰ 'ਚ ਉਸ ਨੂੰ ਸਾਡੇ ਕੋਲ ਲਿਆਂਦਾ ਗਿਆ ਸੀ ਤਾਂ ਉਸ ਦੀ ਸਾਹ ਨਲੀ ਖਰਾਬ ਹੋ ਗਈ ਸੀ ਅਤੇ ਕੁਝ ਅੰਗਾਂ 'ਚ ਗਤੀਵਿਧੀਆਂ ਵੀ ਘੱਟ ਹੋ ਗਈਆਂ ਸਨ। ਜਾਂਚ 'ਚ ਪਤਾ ਲੱਗਾ ਕਿ ਉਸ ਦੀ ਰੀੜ੍ਹ ਦੀ ਹੱਡੀ 'ਚ ਸੱਟਾਂ ਹਨ ਅਤੇ ਗ੍ਰੀਵਾ ਰੀੜ੍ਹ ਆਪਣੇ ਥਾਂ ਤੋਂ ਹੱਟ ਗਈ ਹੈ।
ਇਹ ਵੀ ਪੜ੍ਹੋ- CBSE ਨੇ 10ਵੀਂ ਜਮਾਤ ਦਾ ਨਤੀਜਾ ਵੀ ਐਲਾਨਿਆ, Students ਇੰਝ ਕਰ ਸਕਦੇ ਨੇ ਚੈੱਕ
ਡਾਕਟਰ ਮੁਤਾਬਕ ਇੰਨੇ ਛੋਟੇ ਬੱਚਿਆਂ ਦੀ ਰੀੜ੍ਹ ਦੀ ਹੱਡੀ ਦਾ ਮੈਟਲ ਟਰਾਂਸਪਲਾਂਟ ਲੱਗਭਗ ਅਸੰਭਵ ਸੀ, ਜਿਸ ਤੋਂ ਬਾਅਦ ਮਾਂ ਨੇ ਆਪਣੀ iliac crest ਹੱਡੀ ਦੇ ਇਕ ਹਿੱਸਾ ਆਪਣੇ ਬੱਚੇ ਨੂੰ ਦੇਣ 'ਤੇ ਸਹਿਮਤੀ ਜਤਾਈ। ਇੰਨੀ ਛੋਟੀ ਉਮਰ ਵਿਚ ਜ਼ਿਆਦਾਤਰ ਹੱਡੀਆਂ ਨਰਮ ਹੁੰਦੀਆਂ ਹਨ ਅਤੇ ਆਕਾਰ 'ਚ ਬਹੁਤ ਛੋਟੀਆਂ ਹੁੰਦੀਆਂ ਹਨ ਜਿਨ੍ਹਾਂ ਨੂੰ ਮੈਟਲ ਸਕਰੂ ਜਾਂ ਰਾਡ ਨਾਲ ਸਥਿਰ ਨਹੀਂ ਕੀਤਾ ਜਾ ਸਕਦਾ। ਬੱਚੇ ਅਤੇ ਮਾਂ ਦਾ ਆਪਰੇਸ਼ਨ ਇਕੱਠੇ ਕੀਤਾ ਗਿਆ। ਦਿਲਚਸਪ ਗੱਲ ਇਹ ਹੈ ਕਿ ਮਾਂ ਦਾ ਬਲੱਡ ਗਰੁੱਪ-ਬੀ ਪਾਜ਼ੇਟਿਵ ਹੈ ਅਤੇ ਬੱਚੇ ਦਾ ਏ-ਪਾਜ਼ੇਟਿਵ ਹੈ ਪਰ ਹੱਡੀਆਂ ਦੇ ਇਮਪਲਾਂਟੇਸ਼ਨ 'ਚ ਕੋਈ ਮੁਸ਼ਕਲ ਨਹੀਂ ਆਈ। ਡਾ. ਗੁਪਤਾ ਨੇ ਦੱਸਿਆ ਕਿ ਹੁਣ ਤੱਕ ਪ੍ਰਕਾਸ਼ਤ ਜਾਣਕਾਰੀ ਮੁਤਾਬਕ ਇਹ ਏਸ਼ੀਆ ਦਾ ਸਭ ਤੋਂ ਘੱਟ ਉਮਰ ਦਾ ਬੱਚਾ ਹੈ ਅਤੇ ਦੁਨੀਆ ਦਾ ਦੂਜਾ ਸਭ ਤੋਂ ਛੋਟਾ ਬੱਚਾ ਹੈ, ਜਿਸ ਦੀ ਸਪਾਈਨ ਫਿਕਸੇਸ਼ਨ ਸਰਜਰੀ ਹੋਈ ਹੈ।
ਇਹ ਵੀ ਪੜ੍ਹੋ : ਕਰਨਾਟਕ ਦੀ ਜਿੱਤ ਦੇਸ਼ ਨੂੰ ਜੋੜਨ ਵਾਲੀ ਸਿਆਸਤ ਦੀ ਜਿੱਤ ਹੈ: ਪ੍ਰਿਯੰਕਾ ਗਾਂਧੀ
ਪ੍ਰਿਯੰਕਾ ਨੇ ਦਿੱਤਾ ਸੰਕੇਤ, ਜਨਤਾ ਤੈਅ ਕਰੇਗੀ ਕਿ ਰਾਹੁਲ ਗਾਂਧੀ ਨੇ PM ਬਣਨਾ ਹੈ ਜਾਂ ਨਹੀਂ
NEXT STORY