ਜੈਪੁਰ- ਰਾਜਸਥਾਨ ਦੇ ਬਾੜਮੇਰ ਜ਼ਿਲ੍ਹੇ ਦੇ ਪਚਪਦਰਾ ਥਾਣਾ ਖੇਤਰ 'ਚ ਸ਼ਨੀਵਾਰ ਨੂੰ ਘਰ ਦੇ ਬਾਹਰ ਬਣੇ ਕੱਚੇ ਤਾਲਾਬ 'ਚ ਡੁੱਬਣ ਨਾਲ ਦੋ ਸਕੇ ਭਰਾਵਾਂ ਦੀ ਮੌਤ ਹੋ ਗਈ। ਥਾਣਾ ਅਧਿਕਾਰੀ ਓਮ ਪ੍ਰਕਾਸ਼ ਨੇ ਐਤਵਾਰ ਨੂੰ ਦੱਸਿਆ ਕਿ ਖੱਟੂ ਪਿੰਡ 'ਚ ਬਾਬੂਲਾਲ ਚੌਧਰੀ ਦੇ ਘਰ ਦੇ ਸਾਹਮਣੇ ਬਣੇ ਕੱਚੇ ਤਾਲਾਬ ਕੋਲ ਦੋ ਸਕੇ ਭਰਾ ਸ਼੍ਰਵਣ (11) ਅਤੇ ਕ੍ਰਿਸ਼ਨ (13) ਖੇਡ ਰਹੇ ਸਨ। ਉਨ੍ਹਾਂ ਨੇ ਦੱਸਿਆ ਕਿ ਖੇਡ-ਖੇਡ 'ਚ ਪੈਰ ਫਿਸਲਣ ਕਾਰਨ ਸ਼੍ਰਵਣ ਤਾਲਾਬ 'ਚ ਜਾ ਡਿੱਗਿਆ ਅਤੇ ਉਸ ਨੂੰ ਬਚਾਉਣ ਲਈ ਕ੍ਰਿਸ਼ਨ ਨੇ ਵੀ ਤਾਲਾਬ ਵਿਚ ਛਾਲ ਮਾਰ ਦਿੱਤੀ ਪਰ ਦੋਹਾਂ ਭਰਾਵਾਂ ਦੀ ਪਾਣੀ 'ਚ ਡੁੱਬਣ ਨਾਲ ਮੌਤ ਹੋ ਗਈ।
ਥਾਣਾ ਅਧਿਕਾਰੀ ਮੁਤਾਬਕ ਪੋਸਟਮਾਰਟਮ ਮਗਰੋਂ ਦੋਹਾਂ ਬੱਚਿਆਂ ਦੀਆਂ ਲਾਸ਼ਾਂ ਉਨ੍ਹਾਂ ਦੇ ਪਰਿਵਾਰ ਵਾਲਿਆਂ ਨੂੰ ਸੌਂਪ ਦਿੱਤੀਆਂ ਗਈਆਂ। ਉਨ੍ਹਾਂ ਨੇ ਦੱਸਿਆ ਕਿ ਪੁਲਸ ਨੇ ਸੀ. ਆਰ. ਪੀ. ਸੀ. ਦੀ ਧਾਰਾ-174 (ਜਾਂਚ ਜ਼ਰੀਏ ਪਤਾ ਲਾਉਣਾ ਕਿ ਕੀ ਕਿਸੇ ਵਿਅਕਤੀ ਦੀ ਮੌਤ ਸ਼ੱਕੀ ਹਲਾਤਾਂ ਵਿਚ ਹੋਈ ਹੈ ਜਾਂ ਫਿਰ ਉਸ ਦੀ ਗੈਰ-ਕੁਦਰਤੀ ਮੌਤ ਹੋਈ ਹੈ) ਤਹਿਤ ਮਾਮਲੇ ਦੀ ਜਾਂਚ ਕਰ ਰਹੀ ਹੈ।
ਉੱਤਰ ਪ੍ਰਦੇਸ਼ ਦੇ CM ਯੋਗੀ ਆਦਿੱਤਿਆਨਾਥ ਨੂੰ ਮਿਲੀਆਂ ਭਾਰਤ ਦਰਸ਼ਨ ’ਤੇ ਗਈਆਂ ਬੇਟੀਆਂ
NEXT STORY