ਭਦਰਵਾਹ/ਜੰਮੂ (ਭਾਸ਼ਾ)- ਜੰਮੂ ਕਸ਼ਮੀਰ ਦੇ ਡੋਡਾ ਜ਼ਿਲ੍ਹੇ 'ਚ ਸੋਮਵਾਰ ਨੂੰ 2 ਕਾਰਾਂ ਸੜਕ 'ਤੇ ਫਿਸਲ ਕੇ ਇਕ ਨਦੀ 'ਚ ਡਿੱਗ ਗਈਆਂ। ਇਸ ਹਾਦਸੇ 'ਚ 7 ਲੋਕਾਂ ਦੀ ਮੌਤ ਹੋ ਗਈ। ਡੋਡਾ ਦੇ ਸੀਨੀਅਰ ਪੁਲਸ ਸੁਪਰਡੈਂਟ ਅਬਦੁੱਲ ਕਊਮ ਨੇ ਦੱਸਿਆ ਕਿ ਡੋਡਾ-ਭਦਰਵਾਹ ਸੜਕ 'ਤੇ 6 ਘੰਟਿਆਂ ਅੰਦਰ ਹੋਏ ਇਨ੍ਹਾਂ 2 ਹਾਦਸਿਆਂ 'ਚ 1 ਵਿਅਕਤੀ ਜ਼ਖ਼ਮੀ ਵੀ ਹੋ ਗਿਆ। ਉਨ੍ਹਾਂ ਦੱਸਿਆ ਕਿ ਇਕ ਕਾਰ ਗਲਗੰਧਰ ਨੇੜੇ ਸਵੇਰੇ ਕਰੀਬ 6.30 ਵਜੇ 400 ਮੀਟਰ ਹੇਠਾਂ ਨੀਰੂ ਨਦੀ 'ਚ ਡਿੱਗ ਗਈ, ਜਿਸ ਨਾਲ ਕਾਰ 'ਚ ਸਵਾਰ 4 ਲੋਕਾਂ ਦੀ ਮੌਤ ਹੋ ਗਈ ਅਤੇ ਇਕ ਹੋਰ ਨੂੰ ਗੰਭੀਰ ਸੱਟਾਂ ਲੱਗ ਗਈਆਂ।
ਉਨ੍ਹਾਂ ਦੱਸਿਆ ਕਿ ਮ੍ਰਿਤਕਾਂ ਦੀ ਪਛਾਣ ਨਸੀਬ ਸਿੰਘ, ਸੱਤਿਆ ਦੇਵੀ, ਸਤੀਸ਼ਾ ਦੇਵੀ, ਵਿਕਰਮ ਸਿੰਘ ਅਤੇ ਲਖਰਾਜ ਵਜੋਂ ਕੀਤੀ ਗਈ ਹੈ। ਇਹ ਸਾਰੇ ਸ਼ਿਵਾ ਪਿੰਡ ਦੇ ਰਹਿਣ ਵਾਲੇ ਸਨ ਅਤੇ ਇਕ ਵਿਆਹ ਸਮਾਰੋਹ 'ਚ ਸ਼ਾਮਲ ਹੋਣ ਲਈ ਭਦਰਵਾਹ ਜਾ ਰਹੇ ਸਨ। ਇਸ ਤੋਂ ਪਹਿਲਾਂ ਇਕ ਹੋਰ ਹਾਦਸੇ 'ਚ ਗਲਗੰਧਰ ਤੋਂ ਹੀ ਸਿਰਫ਼ 2 ਕਿਲੋਮੀਟਰ ਦੂਰ ਮੁਗਲ ਮਾਰਕੀਟ ਇਲਾਕੇ 'ਚ ਇਕ ਹੋਰ ਨਿੱਜੀ ਕਾਰ 300 ਮੀਟਰ ਹੇਠਾਂ ਨਦੀ 'ਚ ਡਿੱਗ ਗਈ। ਐੱਸ.ਐੱਸ.ਪੀ. ਨੇ ਦੱਸਿਆ ਕਿ ਇਹ ਹਾਦਸਾ ਦੇਰ ਰਾਤ ਕਰੀਬ 12.30 ਵਜੇ ਹੋਇਆ ਅਤੇ ਤੰਗੋਰਨਾ-ਭਦਰਵਾਹ ਦੇ ਸੱਜਾਦ ਅਹਿਮਦ ਅਤੇ ਹਿਮੋਟੇ-ਭਦਰਵਾਹ ਦੇ ਰਵਿੰਦਰ ਕੁਮਾਰ ਦੀਆਂ ਲਾਸ਼ਾਂ ਵਾਹਨ 'ਚੋਂ ਬਰਾਮਦ ਕੀਤੀਆਂ ਗਈਆਂ ਹਨ। ਉਨ੍ਹਾਂ ਦੱਸਿਆ ਕਿ ਚਿੰਟਾ ਦੇ ਪੀਊਸ਼ ਕੁਮਾਰ ਨੂੰ ਬਚਾ ਲਿਆ ਗਿਆ ਹੈ ਅਤੇ ਉਸ ਦੀ ਹਾਲਤ ਗੰਭੀਰ ਹੈ।
ਡਰਾਉਣ ਵਾਲੇ ਅੰਕੜੇ, ਦੇਸ਼ 'ਚ 2021 ਦੌਰਾਨ 1.64 ਲੱਖ ਤੋਂ ਵੱਧ ਲੋਕਾਂ ਨੇ ਕੀਤੀ ਖ਼ੁਦਕੁਸ਼ੀ
NEXT STORY