ਈਟਾਨਗਰ (ਭਾਸ਼ਾ) - ਅਰੁਣਾਚਲ ਪ੍ਰਦੇਸ਼ ’ਚ ਈਟਾਨਗਰ ਦੇ ਨੇੜੇ ‘ਟੋਮੋ ਰਿਬਾ ਇੰਸਟੀਚਿਊਟ ਆਫ ਹੈਲਥ ਐਂਡ ਮੈਡੀਕਲ ਸਾਇੰਸਿਜ਼’ ’ਚ ਵੀਰਵਾਰ ਨੂੰ ਇਕ ਵਿਅਕਤੀ ਨੇ 2 ਡਾਕਟਰਾਂ ’ਤੇ ਲੋਹੇ ਦੀ ਰਾਡ ਅਤੇ ਤੇਜ਼ਧਾਰ ਹਥਿਆਰ ਨਾਲ ਹਮਲਾ ਕਰ ਦਿੱਤਾ। ਚੀਫ ਮੈਡੀਕਲ ਸੁਪਰਡੈਂਟ ਡਾ. ਦੁਖੁਮ ਰੈਨਾ ਵੱਲੋਂ ਨਾਹਰਲਾਗੁਨ ਥਾਣੇ ’ਚ ਸ਼ਿਕਾਇਤ ਦਰਜ ਕਰਾਉਣ ਤੋਂ ਬਾਅਦ ਹਮਲਾਵਰ ਨੂੰ ਗ੍ਰਿਫਤਾਰ ਕਰ ਲਿਆ ਗਿਆ।
ਪੁਲਸ ਨੇ ਦੱਸਿਆ ਕਿ ਹਮਲਾਵਰ ਆਪਣੇ ਇਕ ਜਾਣਕਾਰ ਮਰੀਜ਼ ਦੇ ਇਲਾਜ ਤੋਂ ਖੁਸ਼ ਨਹੀਂ ਸੀ। ਇਕ ਅਧਿਕਾਰੀ ਨੇ ਚਸ਼ਮਦੀਦਾਂ ਦੇ ਹਵਾਲੇ ਨਾਲ ਦੱਸਿਆ ਕਿ ਮੁਲਜ਼ਮ ਨੇ ਪਹਿਲਾਂ ਬਾਲ ਰੋਗ ਵਿਭਾਗ ਦੇ ਸੀਨੀਅਰ ਰੈਜ਼ੀਡੈਂਟ ਡਾਕਟਰ ਅਰਵਿੰਦ ਪੁਸ਼ਾ ’ਤੇ ਹਮਲਾ ਕੀਤਾ। ਇਕ ਹੋਰ ਸੀਨੀਅਰ ਰੈਜ਼ੀਡੈਂਟ ਡਾਕਟਰ ਤਮ ਤਾਰਿਆਂਗ ਨੇ ਦਖਲ ਦੇਣ ਦੀ ਕੋਸ਼ਿਸ਼ ਕੀਤਾ ਤਾਂ ਹਮਲਾਵਰ ਨੇ ਉਨ੍ਹਾਂ ’ਤੇ ਵੀ ਤੇਜ਼ਧਾਰ ਹਥਿਆਰ ਨਾਲ ਹਮਲਾ ਕਰ ਦਿੱਤਾ।
ਭਾਰਤ-ਮਾਰੀਸ਼ਸ ਵਿਚਾਲੇ ਹੋਏ 7 ਸਮਝੌਤੇ
NEXT STORY