ਤੇਜਪੁਰ (ਭਾਸ਼ਾ)-ਆਸਾਮ ਦੇ ਤੇਜਪੁਰ ’ਚ ਵੀਰਵਾਰ ਨੂੰ 108 ਫੁੱਟ ਉੱਚੇ ਖੰਭੇ ’ਤੇ ਰਾਸ਼ਟਰੀ ਝੰਡਾ ਲਹਿਰਾਇਆ ਗਿਆ, ਜੋ ਪੂਰਬ-ਉੱਤਰ ਭਾਰਤ ’ਚ ਸਭ ਤੋਂ ਵੱਧ ਉੱਚਾਈ ਵਾਲਾ ਝੰਡਾ ਹੈ। ਅਧਿਕਾਰਤ ਬਿਆਨ ’ਚ ਇਹ ਜਾਣਕਾਰੀ ਦਿੱਤੀ ਗਈ। ਤੇਜਪੁਰ ਫੌਜੀ ਛਾਉਣੀ ’ਚ ‘ਗਜਰਾਜ ਕੋਰ’ ਦੇ ਜਨਰਲ ਆਫਿਸਰ ਕਮਾਂਡਿੰਗ (ਜੀ. ਓ. ਸੀ.) ਲੈਫਟੀਨੈਂਟ ਜਨਰਲ ਗੰਭੀਰ ਸਿੰਘ ਨੇ ਝੰਡਾ ਲਹਿਰਾਇਆ। ਫੌਜੀ ਜਵਾਨਾਂ, ਵਿਦਿਆਰਥੀਆਂ ਅਤੇ ਐੱਨ. ਸੀ. ਸੀ. ਕੈਡੇਟ ਨੂੰ ਸੰਬੋਧਨ ਕਰਦੇ ਹੋਏ ਲੈਫਟੀਨੈਂਟ ਜਨਰਲ ਸਿੰਘ ਨੇ ਉਨ੍ਹਾਂ ਨੂੰ ਅਨੁਸ਼ਾਸਨ ਅਪਣਾਉਣ, ਸੇਵਾ ਦੀ ਭਾਵਨਾ ਰੱਖਣ ਅਤੇ ਦੇਸ਼ ਦੀ ਖੁਸ਼ਹਾਲੀ ਲਈ ਪ੍ਰੇਰਿਤ ਕੀਤਾ।
ਸੀ. ਪੀ. ਆਰ. : ਉਹ ਅੰਪਾਇਰ ਜੋ ਸਿਆਸੀ ਖੇਡ ਨਹੀਂ ਖੇਡੇਗਾ
NEXT STORY