ਵਾਰਾਨਸੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀਰਵਾਰ ਨੂੰ ਵਾਰਾਨਸੀ ’ਚ ਮਾਰੀਸ਼ਸ ਦੇ ਪ੍ਰਧਾਨ ਮੰਤਰੀ ਡਾ. ਨਵੀਨਚੰਦਰ ਰਾਮਗੁਲਾਮ ਨਾਲ ਵਫਦ ਪੱਧਰੀ ਗੱਲਬਾਤ ਤੋਂ ਬਾਅਦ ਕਿਹਾ ਕਿ ਭਾਰਤ ਤੇ ਮਾਰੀਸ਼ਸ ਸਿਰਫ ਭਾਈਵਾਲ ਨਹੀਂ, ਸਗੋਂ ਪਰਿਵਾਰ ਹਨ। ਭਾਰਤ ਤੇ ਮਾਰੀਸ਼ਸ 2 ਰਾਸ਼ਟਰ ਹਨ ਪਰ ਸਾਡੇ ਸੁਪਨੇ ਤੇ ਭਾਗ ਇਕ ਹਨ।
ਕਾਸ਼ੀ ’ਚ ਆਯੋਜਿਤ ਇਸ ਮੁਲਾਕਾਤ ਦੌਰਾਨ ਦੋਵਾਂ ਪ੍ਰਧਾਨ ਮੰਤਰੀਆਂ ਦੀ ਮੌਜੂਦਗੀ ’ਚ ਭਾਰਤ ਤੇ ਮਾਰੀਸ਼ਸ ਵਿਚਾਲੇ 7 ਪ੍ਰਮੁੱਖ ਸਮਝੌਤਿਆਂ ’ਤੇ ਹਸਤਾਖਰ ਹੋਏ। ਇਨ੍ਹਾਂ ਵਿਚ ਵਿਗਿਆਨ ਤੇ ਤਕਨੀਕ ਦੇ ਖੇਤਰ ਵਿਚ ਸਹਿਯੋਗ, ਸੀ. ਐੱਸ. ਆਈ. ਆਰ. ਤੇ ਮਾਰੀਸ਼ਸ ਓਸ਼ਨੋਗ੍ਰਾਫੀ ਸੰਸਥਾਨ ਵਿਚਾਲੇ ਸਮਝੌਤਾ, ਕਰਮਯੋਗੀ ਭਾਰਤ ਪ੍ਰੋਗਰਾਮ ਅਤੇ ਲੋਕ ਸੇਵਾ ਮੰਤਰਾਲਾ ਭਾਈਵਾਲੀ, ਬਿਜਲੀ ਖੇਤਰ ’ਚ ਸਹਿਯੋਗ, ਲਘੂ ਵਿਕਾਸ ਪ੍ਰਾਜੈਕਟਾਂ ’ਚ ਭਾਰਤੀ ਗ੍ਰਾਂਟ, ਹਾਈਡੋਗ੍ਰਾਫੀ ਸਮਝੌਤੇ ਦਾ ਨਵੀਨੀਕਰਨ ਅਤੇ ਪੁਲਾੜ ਖੋਜ ਲਈ ਟ੍ਰੈਕਿੰਗ ਤੇ ਟੈਲੀਮੈਟਰੀ ਸਟੇਸ਼ਨ ਸਥਾਪਤ ਕਰਨ ’ਤੇ ਸਹਿਯੋਗ ਸ਼ਾਮਲ ਹੈ।
ਉੱਧਰ ਮਾਰੀਸ਼ਸ ਦੇ ਪ੍ਰਧਾਨ ਮੰਤਰੀ ਡਾ. ਨਵੀਨਚੰਦਰ ਰਾਮਗੁਲਾਮ ਨੇ ਕਿਹਾ,‘‘ਮੈਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਉਨ੍ਹਾਂ ਦੀ ਸਰਕਾਰ ਦਾ ਮੇਰੇ ਤੇ ਮੇਰੇ ਵਫਦ ਪ੍ਰਤੀ ਵਿਖਾਏ ਗਏ ਸ਼ਿਸ਼ਟਾਚਾਰ ਲਈ ਵੀ ਧੰਨਵਾਦ ਕਰਨਾ ਚਾਹੁੰਦਾ ਹਾਂ। ਵਾਰਾਨਸੀ ਪਹੁੰਚਦੇ ਹੀ ਮੇਰਾ ਤੇ ਮੇਰੀ ਪਤਨੀ ਦਾ ਜੋ ਸਵਾਗਤ ਕੀਤਾ ਗਿਆ, ਉਸ ਤੋਂ ਅਸੀਂ ਦੋਵੇਂ ਹੀ ਹੈਰਾਨ ਰਹਿ ਗਏ। ਮੇਰਾ ਮੰਨਣਾ ਹੈ ਕਿ ਕਿਸੇ ਵੀ ਹੋਰ ਪ੍ਰਧਾਨ ਮੰਤਰੀ ਦਾ ਅਜਿਹਾ ਸਵਾਗਤ ਕਦੇ ਨਹੀਂ ਹੋਇਆ ਹੋਵੇਗਾ। ਮੈਨੂੰ ਖੁਸ਼ੀ ਹੈ ਕਿ ਇਹ ਤੁਹਾਡੇ ਚੋਣ ਹਲਕੇ ਵਿਚ ਹੈ। ਮੈਂ ਸਮਝ ਸਕਦਾ ਹਾਂ ਕਿ ਤੁਸੀਂ ਇੰਨੀ ਵੱਡੀ ਗਿਣਤੀ ’ਚ ਕਿਉਂ ਚੁਣੇ ਜਾਂਦੇ ਹੋ। ਇਹ ਭਾਰਤ ਦੀ ਮੇਰੀ ਚੌਥੀ ਅਧਿਕਾਰਤ ਯਾਤਰਾ ਹੈ।’’
ਅਰੁਣਾਚਲ ਪ੍ਰਦੇਸ਼ ’ਚ 2 ਡਾਕਟਰਾਂ ’ਤੇ ਤੇਜ਼ਧਾਰ ਹਥਿਆਰ ਨਾਲ ਹਮਲਾ
NEXT STORY