ਨਾਰਾਇਣਪੁਰ- ਛੱਤੀਸਗੜ੍ਹ ਦੇ ਨਾਰਾਇਣਪੁਰ ਜ਼ਿਲ੍ਹੇ 'ਚ ਸ਼ੁੱਕਰਵਾਰ ਨੂੰ ਨਕਸਲੀਆਂ ਵੱਲੋਂ ਕੀਤੇ 'ਇੰਪ੍ਰੋਵਾਈਜ਼ਡ ਐਕਸਪਲੋਸਿਵ ਡਿਵਾਈਸ' (IED) ਧਮਾਕੇ 'ਚ ਦੋ ਜ਼ਿਲਾ ਰਿਜ਼ਰਵ ਗਾਰਡ (DRG) ਦੇ ਜਵਾਨ ਜ਼ਖਮੀ ਹੋ ਗਏ। ਪੁਲਸ ਨੇ ਇਹ ਜਾਣਕਾਰੀ ਦਿੱਤੀ। ਇਕ ਪੁਲਸ ਅਧਿਕਾਰੀ ਨੇ ਦੱਸਿਆ ਕਿ ਇਹ ਘਟਨਾ ਸਵੇਰੇ 8.30 ਵਜੇ ਦੇ ਕਰੀਬ ਕੋਹਕਾਮੇਟਾ ਥਾਣਾ ਖੇਤਰ ਦੇ ਕੱਚਾਪਾਲ ਪਿੰਡ ਦੇ ਕੋਲ ਵਾਪਰੀ ਜਦੋਂ DRG ਅਤੇ ਸੀਮਾ ਸੁਰੱਖਿਆ ਬਲ (BSF) ਦੀ ਇਕ ਸਾਂਝੀ ਟੀਮ ਤਲਾਸ਼ੀ ਮੁਹਿੰਮ 'ਤੇ ਗਈ।
ਇਸ ਮੁਹਿੰਮ ਦੀ ਸ਼ੁਰੂਆਤ ਥਾਣਾ ਕੱਚਾਪਾਲ ਤੋਂ ਕੀਤੀ ਗਈ। ਜਦੋਂ ਗਸ਼ਤੀ ਟੀਮ ਕੱਚਾਪਾਲ ਨੇੜੇ ਜੰਗਲੀ ਖੇਤਰ ਦੀ ਘੇਰਾਬੰਦੀ ਕਰ ਰਹੀ ਸੀ ਤਾਂ ਨਕਸਲੀਆਂ ਨੇ ਇਕ IED ਧਮਾਕਾ ਕਰ ਦਿੱਤਾ, ਜਿਸ ਨਾਲ DRG ਕਾਂਸਟੇਬਲ ਜਨਕ ਪਟੇਲ ਅਤੇ ਘਸੀਰਾਮ ਮਾਂਝੀ ਜ਼ਖ਼ਮੀ ਹੋ ਗਏ। ਉਨ੍ਹਾਂ ਦੱਸਿਆ ਕਿ ਜ਼ਖ਼ਮੀ ਜਵਾਨਾਂ ਨੂੰ ਨਾਰਾਇਣਪੁਰ ਜ਼ਿਲ੍ਹਾ ਹਸਪਤਾਲ ਲਿਜਾਇਆ ਗਿਆ, ਜਿੱਥੇ ਉਨ੍ਹਾਂ ਦੀ ਹਾਲਤ ਖਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ।
ਰਾਸ਼ਟਰਪਤੀ ਮੁਰਮੂ ਨੇ ਜੈਪੁਰ ਹਾਦਸੇ 'ਤੇ ਜਤਾਇਆ ਦੁੱਖ
NEXT STORY