ਜੰਮੂ (ਵਾਰਤਾ)- ਜੰਮੂ ਕਸ਼ਮੀਰ 'ਚ ਬੰਬ ਵਿਰੋਧੀ ਦਸਤੇ ਦੀ ਟੀਮ ਨੇ ਇਕ ਬੈਗ 'ਚ ਮਿਲੇ 2 ਵਿਸਫ਼ੋਟਕ ਉਪਕਰਣਾਂ (ਆਈ.ਈ.ਡੀ.) ਨੂੰ ਨਕਾਰਾ ਕਰ ਦੇਣ ਨਾਲ ਸ਼ਹਿਰ ਦੇ ਬਾਹਰੀ ਇਲਾਕੇ ਫਲੀਆਂ ਮੰਡਲ 'ਚ ਇਕ ਵੱਡਾ ਹਾਦਸਾ ਟਲ ਗਿਆ ਹੈ। ਪੁਲਸ ਨੇ ਮੰਗਲਵਾਰ ਨੂੰ ਦੱਸਿਆ ਕਿ ਫਲੀਆਂ ਮੰਡਲ ਇਲਾਕੇ 'ਚ ਪੁਲਸ ਚੌਕੀ ਤੋਂ ਕੁਝ ਮੀਟਰ ਦੀ ਦੂਰੀ 'ਤੇ ਸੋਮਵਾਰ ਰਾਤ ਇਕ ਬੈਗ 'ਚ 2 ਆਈ.ਈ.ਡੀ. ਮਿਲੇ।
ਪੁਲਸ ਟੀਮ ਮੌਕੇ 'ਤੇ ਪਹੁੰਚੀ ਅਤੇ ਬੰਬ ਵਿਰੋਧੀ ਦਸਤੇ ਦੀ ਟੀਮ ਨੂੰ ਤੁਰੰਤ ਉੱਥੇ ਬੁਲਾਇਆ। ਉਨ੍ਹਾਂ ਕਿਹਾ ਕਿ ਬੀ.ਡੀ.ਐੱਸ. ਟੀਮ ਮੌਕੇ 'ਤੇ ਪਹੁੰਚੀ ਅਤੇ ਆਈ.ਈ.ਡੀ. ਬਰਾਮਦ ਕਰ ਕੇ ਬਾਅਦ 'ਚ ਮੌਕੇ 'ਤੇ ਉਸ ਨੂੰ ਨਕਾਰਾ ਕਰ ਦਿੱਤਾ। ਪੁਲਸ ਅਤੇ ਫ਼ੌਜ ਨੇ ਇਲਾਕੇ ਦੀ ਘੇਰਾਬੰਦੀ ਕਰ ਕੇ ਤਲਾਸ਼ੀ ਮੁਹਿੰਮ ਸ਼ੁਰੂ ਕਰ ਦਿੱਤੀ ਹੈ। ਪੁਲਸ ਸੂਤਰਾਂ ਨੇ ਦੱਸਿਆ ਕਿ ਦੋਵੇਂ ਆਈ.ਈ.ਡੀ. 'ਚ ਸਰਗਰਮ ਟਾਈਮਰ ਲੱਗੇ ਸਨ।
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ
ਜੰਮੂ ਕਸ਼ਮੀਰ: ਗੁਲਮਰਗ ਅਤੇ ਉੱਚਾਈ ਵਾਲੇ ਹੋਰ ਇਲਾਕਿਆਂ 'ਚ ਬਰਫ਼ਬਾਰੀ, ਪਿੰਡਾਂ ਨਾਲੋਂ ਸੰਪਰਕ ਟੁੱਟਿਆ
NEXT STORY