ਸ਼੍ਰੀਨਗਰ (ਵਾਰਤਾ)- ਜੰਮੂ ਕਸ਼ਮੀਰ 'ਚ ਪਵਿੱਤਰ ਅਮਰਨਾਥ ਗੁਫ਼ਾ 'ਚ ਸ਼ਿਵਲਿੰਗ ਦੇ ਹੁਣ ਤੱਕ ਘੱਟੋ-ਘੱਟ 2 ਲੱਖ ਸ਼ਰਧਾਲੂ ਦਰਸ਼ਨ ਕਰ ਚੁਕੇ ਹਨ, ਜਦੋਂ ਕਿ ਪਹਿਲਗਾਮ ਅਤੇ ਬਾਲਟਾਲ ਦੋਹਾਂ ਮਾਰਗਾਂ ਤੋਂ 10 ਹਜ਼ਾਰ ਤੋਂ ਵੱਧ ਯਾਤਰੀਆਂ ਦਾ ਇਕ ਨਵਾਂ ਜੱਥਾ ਗੁਫ਼ਾ ਵੱਲ ਵਧ ਰਿਹਾ ਹੈ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ 30 ਜੂਨ ਨੂੰ ਅਮਰਨਾਥ ਯਾਤਰਾ ਸ਼ੁਰੂ ਹੋਣ ਦੇ ਬਾਅਦ ਤੋਂ ਹੁਣ ਤੱਕ ਘੱਟੋ-ਘੱਟ 2 ਲੱਖ ਸ਼ਰਧਾਲੂਆਂ ਨੇ ਪਵਿੱਤਰ ਗੁਫ਼ਾ 'ਚ ਸ਼ਿਵਲਿੰਗ ਦੇ ਦਰਸ਼ਨ ਕੀਤੇ ਹਨ, ਜਿਸ 'ਚੋਂ 4 ਹਜ਼ਾਰ ਤੀਰਥ ਯਾਤਰੀਆਂ ਨੇ ਅੱਜ ਯਾਨੀ ਸਵੇਰੇ 11 ਵਜੇ ਇੱਥੇ ਪੂਜਾ ਅਰਚਨਾ ਕੀਤੀ। ਅੱਜ ਮੌਸਮ ਸਾਫ਼ ਹੋਣ ਕਾਰਨ ਯਾਤਰੀਆਂ ਦੇ ਇਕ ਨਵੇਂ ਜੱਥੇ ਨੂੰ ਦੱਖਣੀ ਕਸ਼ਮੀਰ 'ਚ ਪਹਿਲਗਾਮ 'ਚ ਰਵਾਇਤੀ ਨੁਨਵਾਨ ਆਧਾਰ ਕੰਪਲੈਕਸ ਤੋਂ ਅਤੇ ਸਭ ਤੋਂ ਛੋਟੇ ਮਾਰਗ ਬਾਲਟਾਲ ਤੋਂ ਦੁਮੈਲ ਹੁੰਦੇ ਹੋਏ ਅੱਗੇ ਵਧਣ ਦੀ ਮਨਜ਼ੂਰੀ ਦਿੱਤੀ ਗਈ ਹੈ। ਸੋਮਵਾਰ ਸਵੇਰੇ 1,425 ਔਰਤਾਂ, 32 ਸਾਧੂਆਂ ਅਤੇ 25 ਬੱਚਿਆਂ ਸਮੇਤ 5,550 ਤੀਰਥ ਯਾਤਰੀਆਂ ਦਾ ਜੱਥਾ ਬਾਲਟਾਲ ਤੋਂ ਦੁਮੈਲ ਹੁੰਦੇ ਹੋਏ ਬਾਬਾ ਬਰਫ਼ਾਨੀ ਦੀ ਪਵਿੱਤਰ ਗੁਫ਼ਾ ਵੱਲ ਰਵਾਨਾ ਹੋਏ। ਇਨ੍ਹਾਂ ਤੋਂ ਇਲਾਵਾ, ਅੱਜ ਸਵੇਰੇ 11 ਵਜੇ ਦੇ ਕਰੀਬ 510 ਤੀਰਥ ਯਾਤਰੀਆਂ ਦੇ ਇਕ ਸਮੂਹ ਨੂੰ ਵੀ ਬਾਲਟਾਰ ਆਧਾਰ ਕੰਪਲੈਕਸ ਤੋਂ ਅਮਰਨਾਥ ਗੁਫ਼ਾ ਮੰਦਰ 'ਚ ਦਰਸ਼ਨ ਲਈ ਹੈਲੀਕਾਪਟਰ ਲਿਜਾਇਆ ਗਿਆ।
ਇਹ ਵੀ ਪੜ੍ਹੋ : ਉੱਤਰਾਖੰਡ : ਚਾਰ ਧਾਮ ਯਾਤਰਾ ਦੌਰਾਨ ਢਾਈ ਮਹੀਨਿਆਂ 'ਚ 216 ਤੀਰਥ ਯਾਤਰੀਆਂ ਦੀ ਹੋਈ ਮੌਤ
ਪਹਿਲਗਾਮ 'ਚ ਰਵਾਇਤੀ ਨੁਨਵਾਨ ਆਧਾਰ ਕੰਪਲੈਕਸ ਤੋਂ ਇਲਾਵਾ ਦੱਖਣੀ ਕਸ਼ਮੀਰ 'ਚ ਚੰਦਨਵਾੜੀ ਅਤੇ ਪੰਜਤਰਨੀ ਦੇ ਪੜਾਅ 'ਤੇ ਅੱਜ 5 ਹਜ਼ਾਰ ਤੋਂ ਵੱਧ ਯਾਤਰੀਆਂ ਦੇ ਜੱਥੇ ਨੂੰ ਵੀ ਅੱਗੇ ਵਧਣ ਦੀ ਮਨਜ਼ੂਰੀ ਦਿੱਤੀ ਗਈ। ਮੌਸਮ ਵਿਭਾਗ ਅਨੁਸਾਰ, ਪਹਿਲਗਾਮ ਦੇ ਰਸਤੇ ਚੰਦਨਵਾਰੀ, ਜੋਜਿਬਲ, ਐੱਮਜੀ ਟਾਪ, ਸ਼ੇਸ਼ਨਾਗ, ਪੋਸ਼ਪਤਰੀ, ਪੰਚਤਰਨੀ, ਸੰਗਮ ਅਤੇ ਪਵਿੱਤਰ ਗੁਫ਼ਾ 'ਚ ਦੁਪਹਿਰ ਦੇ ਨੇੜੇ-ਤੇੜੇ ਮੀਂਹ ਪੈ ਸਕਦਾ ਹੈ। ਇਸੇ ਤਰ੍ਹਾਂ ਬਾਲਟਾਲ ਦੇ ਰਸਤੇ ਦੁਮੈਲ, ਬ੍ਰਾਰੀਮਾਰਗ 'ਚ ਵੀ ਦੁਪਹਿਰ ਦੇ ਕਰੀਬ ਮੀਂਹ ਪੈ ਸਕਦਾ ਹੈ। ਇਸ ਵਿਚ, ਇਕ 67 ਸਾਲਾ ਤੀਰਥ ਯਾਤਰੀ ਨੂੰ ਸਾਹ ਲੈਣ 'ਚ ਤਕਲੀਫ਼ ਹੋਣ ਦੀ ਸ਼ਿਕਾਇਤ ਤੋਂ ਬਾਅਦ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਸੀ, ਜਿਸ ਦੀ ਅੱਜ ਬਾਲਟਾਲ ਬੇਸ ਹਸਪਤਾਲ 'ਚ ਦਿਲ ਦੀ ਧੜਕਣ ਰੁਕਣ ਨਾਲ ਮੌਤ ਹੋ ਗਈ। ਉਹ ਮੁੰਬਈ ਦੇ ਰਹਿਣ ਵਾਲੇ ਸਨ।
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ
GST ਨੂੰ ਲੈ ਕੇ BJP ਸੰਸਦ ਮੈਂਬਰ ਵਰੁਣ ਗਾਂਧੀ ਬੋਲੇ- ਰਾਹਤ ਦੇਣ ਦੀ ਬਜਾਏ ਦੁਖੀ ਕਰ ਰਹੀ ਹੈ ਸਰਕਾਰ
NEXT STORY