ਸ਼੍ਰੀਨਗਰ (ਵਾਰਤਾ)- ਜੰਮੂ ਕਸ਼ਮੀਰ ਦੇ ਸ਼ੋਪੀਆਂ ਜ਼ਿਲ੍ਹੇ 'ਚ ਰਾਤ ਭਰ ਚੱਲੇ ਮੁਕਾਬਲੇ 'ਚ ਸੁਰੱਖਿਆ ਫ਼ੋਰਸਾਂ ਨੇ ਬੈਂਕ ਮੈਨੇਜਰ ਦੇ ਕਾਤਲ ਸਮੇਤ ਅੱਤਵਾਦੀ ਸੰਗਠਨ ਲਸ਼ਕਰ-ਏ-ਤੋਇਬਾ ਦੇ 2 ਅੱਤਵਾਦੀਆਂ ਨੂੰ ਮਾਰ ਸੁੱਟਿਆ ਹੈ। ਪੁਲਸ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ ਹੈ। ਪੁਲਸ ਨੇ ਦੱਸਿਆ ਕਿ ਸ਼ੋਪੀਆਂ ਦੇ ਕਾਂਜੀਪੁਰ ਇਲਾਕੇ 'ਚ ਘੇਰਾਬੰਦੀ ਅਤੇ ਤਲਾਸ਼ੀ ਮੁਹਿੰਮ ਦੌਰਾਨ ਮੁਕਾਬਲਾ ਸ਼ੁਰੂ ਹੋਇਆ। ਕਸ਼ਮੀਰ ਦੇ ਪੁਲਸ ਜਨਰਲ ਇੰਸਪੈਕਟਰ ਵਿਜੇ ਕੁਮਾਰ ਨੇ ਦੱਸਿਆ ਕਿ ਸ਼ੋਪੀਆਂ 'ਚ ਮਾਰੇ ਗਏ 2 ਅੱਤਵਾਦੀਆਂ 'ਚੋਂ ਇਕ ਜਨ ਮੁਹੰਮਦ ਲੋਨ ਰਾਜਸਥਾਨ ਦੇ ਰਹਿਣ ਵਾਲੇ ਬੈਂਕ ਪ੍ਰਬੰਧਕ ਦੀ 2 ਜੂਨ ਨੂੰ ਕੀਤੇ ਗਏ ਕਤਲ 'ਚ ਸ਼ਾਮਲ ਸੀ।
ਇਹ ਵੀ ਪੜ੍ਹੋ : ਲਾਰੈਂਸ ਬਿਸ਼ਨੋਈ ਨੂੰ ਲੈ ਕੇ ਵੱਡੀ ਖ਼ਬਰ, ਪੰਜਾਬ ਪੁਲਸ ਨੂੰ ਗ੍ਰਿਫ਼ਤਾਰੀ ਦੀ ਮਿਲੀ ਮਨਜ਼ੂਰੀ
ਏਲਾਕਾਈ ਦੇਹਾਤੀ ਬੈਂਕ ਦੇ ਪ੍ਰਬੰਧਕ ਵਿਜੇ ਕੁਮਾਰ ਦੀ ਕੁਲਗਾਮ ਦੇ ਆਰੇਹ 'ਚ ਇਕ ਬੰਦੂਕਧਾਰੀ ਨੇ ਗੋਲੀ ਮਾਰ ਕਤਲ ਕਰ ਦਿੱਤਾ ਸੀ। ਉਨ੍ਹਾਂ ਕਿਹਾ,''ਮਾਰੇ ਗਏ ਅੱਤਵਾਦੀਆਂ 'ਚੋਂ ਇਕ ਦੀ ਪਛਾਣ ਸ਼ੋਪੀਆਂ ਦੇ ਜਾਨ ਮੁਹੰਮਦ ਲੋਨ ਦੇ ਰੂਪ 'ਚ ਹੋਈ ਹੈ। ਉਹ ਹੋਰ ਅੱਤਵਾਦੀ ਅਪਰਾਧਾਂ ਤੋਂ ਇਲਾਵਾ, ਹਾਲ ਹੀ 'ਚ ਬੈਂਕ ਪ੍ਰਬੰਧਕ ਵਿਜੇ ਕੁਮਾਰ ਦੇ ਕਤਲ 'ਚ ਸ਼ਾਮਲ ਸੀ।'' ਇਕ ਸੁਰੱਖਿਆ ਅਧਿਕਾਰੀ ਨੇ ਦੱਸਿਆ,''ਜਿਵੇਂ ਹੀ ਸੁਰੱਖਿਆ ਫ਼ੋਰਸਾਂ ਨੇ ਮੁਹਿੰਮ ਦੌਰਾਨ ਸ਼ੱਕੀ ਸਥਾਨ ਦੀ ਘੇਰਾਬੰਦੀ ਕੀਤੀ ਤਾਂ ਉੱਥੇ ਲੁਕੇ ਹੋਏ ਅੱਤਵਾਦੀਆਂ ਨੇ ਉਨ੍ਹਾਂ 'ਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਜਿਸ ਦੇ ਬਾਅਦ ਸ਼ੁਰੂ ਹੋਏ ਮੁਕਾਬਲੇ 'ਚ ਲਸ਼ਕਰ ਦੇ 2 ਅੱਤਵਾਦੀ ਮਾਰੇ ਗਏ।'' ਦੱਸਣਯੋਗ ਹੈ ਕਿ ਕਸ਼ਮੀਰ 'ਚ ਪਿਛਲੇ 30 ਘੰਟਿਆਂ 'ਚ ਇਹ ਤੀਜਾ ਮੁਕਾਬਲਾ ਹੈ। ਅਮਰਨਾਥ ਯਾਤਰਾ 'ਤੇ ਹਮਲੇ ਦੀ ਯੋਜਨਾ ਬਣਾ ਰਹੇ ਲਸ਼ਕਰ ਦੇ ਇਕ ਪਾਕਿਸਤਾਨੀ ਅੱਤਵਾਦੀ ਸਮੇਤ 2 ਅੱਤਵਾਦੀ ਸੋਮਵਾਰ ਅਤੇ ਮੰਗਲਵਾਰ ਦੀ ਦਰਮਿਆਨੀ ਰਾਤ ਸ਼੍ਰੀਨਗਰ 'ਚ ਮਾਰੇ ਗਏ।
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ
ਜੈਕਾਰਿਆਂ ਦਰਮਿਆਨ ਅਮਰਨਾਥ ਗੁਫ਼ਾ ’ਚ ਹੋਈ ਪਹਿਲੀ ਪੂਜਾ
NEXT STORY