ਬੈਤੂਲ (ਭਾਸ਼ਾ)- ਮੱਧ ਪ੍ਰਦੇਸ਼ ਦੇ ਬੈਤੂਲ ਜ਼ਿਲ੍ਹੇ 'ਚ ਪਿਕਨਿਕ ਦੌਰਾਨ ਭਾਰਤੀ ਹਵਾਈ ਫ਼ੌਜ ਦੇ 2 ਕਰਮਚਾਰੀਆਂ ਦੀ ਝਰਨੇ 'ਚ ਡੁੱਬਣ ਨਾਲ ਮੌਤ ਹੋ ਗਈ। ਪੁਲਸ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ। ਇਕ ਅਧਿਕਾਰੀ ਨੇ ਦੱਸਿਆ ਕਿ ਇਹ ਘਟਨਾ ਉਦੋਂ ਹੋਈ, ਜਦੋਂ ਹਵਾਈ ਫ਼ੌਜ ਦੇ 9 ਕਰਮਚਾਰੀਆਂ ਦਾ ਇਕ ਸਮੂਹ ਸ਼ੁੱਕਰਵਾਰ ਨੂੰ ਬੈਤੂਲ ਜ਼ਿਲ੍ਹਾ ਹੈੱਡ ਕੁਆਰਟਰ ਤੋਂ ਲਗਭਗ 35 ਕਿਲੋਮੀਟਰ ਦੂਰ ਧਨੋਰਾ ਪਾਰਸਦੋਹ 'ਚ ਪਿਕਨਿਕ ਮਨਾਉਣ ਗਿਆ ਸੀ।
ਇਹ ਵੀ ਪੜ੍ਹੋ : ਬਿਨਾਂ ਨਿਗਰਾਨੀ ਹਿੰਦ ਮਹਾਸਾਗਰ ਤੋਂ ਨਹੀਂ ਲੰਘ ਸਕੇਗਾ ਕੋਈ ਜੰਗੀ ਬੇੜਾ, ਜਲ ਸੈਨਾ ਨੇ ਕੀਤੀ ਖ਼ਾਸ ਤਿਆਰੀ
ਪੁਲਸ ਦੇ ਸਬ ਡਿਵੀਜ਼ਨਲ ਅਧਿਕਾਰੀ (ਐੱਸ.ਡੀ.ਓ.ਪੀ. ਭੂਪਿੰਦਰ ਸਿੰਘ ਮੋਰੀਆ ਨੇ ਦੱਸਿਆ ਕਿ ਹਵਾਈ ਫ਼ੌਜ ਦੇ ਆਮਲਾ ਸਟੇਸ਼ਨ ਦੇ ਕਰਮਚਾਰੀ ਧਨੋਰਾ ਪਾਰਸਡੋਹ 'ਚ ਪਿਕਨਿਕ 'ਤੇ ਸਨ, ਉਦੋਂ ਉਸ 'ਚੋਂ 2 ਝਰਨੇ 'ਚ ਨਹਾਉਂਦੇ ਸਮੇਂ ਡੁੱਬ ਗਏ। ਮੋਰਿਆ ਅਨੁਸਾਰ, ਹਵਾਈ ਫ਼ੌਜ ਵਿਸ਼ਨੂੰ ਦੱਤ (20) ਅਤੇ ਯੋਗੇਂਦਰ ਧਾਕੜ (20) ਝਰਨੇ 'ਚ ਲਾਪਤਾ ਹੋ ਗਏ। ਉਨ੍ਹਾਂ ਦੱਸਿਆ ਕਿ ਅਲਰਟ ਮਿਲਣ ਤੋਂ ਬਾਅਦ ਬਚਾਅ ਕਰਮੀ ਮੌਕੇ 'ਤੇ ਪਹੁੰਚੇ ਅਤੇ ਸ਼ਨੀਵਾਰ ਸਵੇਰੇ ਦੋਹਾਂ ਦੀਆਂ ਲਾਸ਼ਾਂ ਕੱਢੀਆਂ।
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇਸ ਲਿੰਕ 'ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
UK 'ਚ ਭਾਰਤੀ ਰਾਜਦੂਤ ਨੂੰ ਗੁਰਦੁਆਰਾ ਸਾਹਿਬ ਜਾਣ ਤੋਂ ਰੋਕਣ 'ਤੇ ਮਨਜਿੰਦਰ ਸਿਰਸਾ ਦਾ ਬਿਆਨ
NEXT STORY