ਮੁੰਬਈ — ਕੋਰੋਨਾ ਵਾਇਰਸ ਦਾ ਕਹਿਰ ਵਧਦਾ ਹੀ ਜਾ ਰਿਹਾ ਹੈ। ਦੁਨੀਆਭਰ 'ਚ ਹੁਣ ਤਕ 4000 ਤੋਂ ਜ਼ਿਆਦਾ ਮੌਤਾਂ ਹੋ ਚੁੱਕੀਆਂ ਹਨ। ਚੀਨ ਤੋਂ ਬਾਅਦ ਕਰੀਬ ਹਰ ਦੀਪ ਤਕ ਕੋਰੋਨਾ ਪਹੁੰਚ ਚੁੱਕਾ ਹੈ। ਭਾਰਤ ਵੀ ਇਸ ਦੀ ਚਪੇਟ 'ਚ ਆ ਗਿਆ ਹੈ। ਇਸ ਦੌਰਾਨ ਮੁੰਬਈ 'ਚ ਕੋਰੋਨਾ ਦੇ 2 ਪਾਜ਼ਿਟੀਵ ਕੇਸ ਮਿਲੇ ਹਨ। ਇਸ ਨੂੰ ਲੈ ਕੇ ਮਹਾਰਾਸ਼ਟਰ 'ਚ ਕੋਰੋਨਾ ਦੇ ਕੁਲ 7 ਮਾਮਲੇ ਹੋ ਗਏ ਹਨ। ਇਸ ਦੌਰਾਨ ਗਰੁਪ ਆਫ ਮਿਨਿਸਟਰਸ ਨੇ ਕੋਰੋਨਾ ਵਾਇਰਸ ਦੀ ਰੋਕਥਾਮ ਅਤੇ ਪ੍ਰਬੰਧਨ ਲਈ ਮੌਜੂਦਾ ਸਥਿਤੀ ਅਤੇ ਕਾਰਜਾਂ ਦੀ ਸਮੀਖਿਆ ਕੀਤੀ। ਸਿਹਤ ਮੰਤਰੀ ਡਾ. ਹਰਸ਼ਵਰਧਨ ਅਤੇ ਵਿਦੇਸ਼ ਮੰਤਰੀ ਜੈਸ਼ੰਕਰ ਵੀ ਮੌਜੂਦ ਰਹੇ। ਕੋਰੋਨਾ ਵਾਇਰਸ ਕਾਰਨ ਮਹਾਰਾਸ਼ਟਰ 'ਚ ਸਾਰੇ ਜਨਤਕ ਪ੍ਰੋਗਰਾਮਾਂ ਨੂੰ ਰੱਦ ਕਰ ਦਿੱਤਾ ਗਿਆ ਹੈ। ਇਸ ਵਾਇਰਸ ਕਾਰਨ ਫਰਵਰੀ ਮਹੀਨੇ ਪਾਲਿਸ਼ ਡਾਇਮੰਡ ਐਕਸਪੋਰਟ 'ਚ ਸਭ ਤੋਂ ਜ਼ਿਆਦਾ ਗਿਰਾਵਟ ਆਈ ਹੈ।
ਦੇਸ਼ 'ਚ ਮੁਸਲਮਾਨ ਸੁਰੱਖਿਅਤ ਨਹੀਂ, ਦਿੱਲੀ ਹਿੰਸਾ ਲਈ ਸਰਕਾਰ ਜ਼ਿੰਮੇਵਾਰ : ਬਰਕ
NEXT STORY