ਬਾਰਾਂ– ਰਾਜਸਥਾਨ ਵਿਚ ਕੋਟਾ-ਬਾਰਾਂ-ਭੋਪਾਲ ਰੇਲਵੇ ਲਾਈਨ ’ਤੇ ਬਾਰਾਂ ਤੋਂ ਛਬੜਾ ਜਾ ਰਹੀ 2 ਇੰਜਣਾਂ ਵਾਲੀ ਇਕ ਮਾਲ ਗੱਡੀ ਸ਼ਨੀਵਾਰ ਅਚਾਨਕ ਦੋ ਹਿੱਸਿਆਂ ਵਿਚ ਵੰਡੀ ਗਈ। ਇਸ ਕਾਰਨ ਅਗਲੇ ਇੰਜਣ ਦੇ ਨਾਲ ਵਾਲੇ 4 ਡੱਬੇ ਕਰੀਬ ਇੱਕ ਕਿਲੋਮੀਟਰ ਦੂਰ ਨਿਕਲ ਗਏ। ਰੇਲਵੇ ਸੂਤਰਾਂ ਨੇ ਦੱਸਿਆ ਕਿ ਇਹ ਘਟਨਾ ਸ਼ਨੀਵਾਰ ਸਵੇਰੇ 9.30 ਵਜੇ ਵਾਪਰੀ। ਘਟਨਾ ਬਾਰਾਂ ਜ਼ਿਲੇ ਦੇ ਕਵਾਈ ਵਿਖੇ ਅੰਧੇਰੀ ਨਦੀ ਪੁਲੀ ਕੋਲ ਵਾਪਰੀ।
ਕਰੀਬ 90 ਖਾਲੀ ਵੈਗਨਾਂ ਵਾਲੀ ਮਾਲ ਗੱਡੀ ਦੀਆਂ 11 ਵੈਗਨਾਂ ਚੱਲਦੀ ਮਾਲ ਗੱਡੀ ਤੋਂ ਵੱਖ ਹੋ ਗਈਆਂ ਅਤੇ ਪਿੱਛੇ ਰਹਿ ਗਈਆਂ। ਵੈਗਨਾਂ ਦੇ ਵੱਖ ਹੋਣ ਦਾ ਪਤਾ ਲੱਗਣ ’ਤੇ ਗਾਰਡ ਨੇ ਤੁਰੰਤ ਟਰੇਨ ਡਰਾਈਵਰ ਨੂੰ ਸੁਨੇਹਾ ਦੇ ਕੇ ਮਾਲ ਗੱਡੀ ਨੂੰ ਰੁਕਵਾ ਦਿੱਤਾ।
ਕੋਲਕਾਤਾ ’ਚ ਇੰਡੀਅਨ ਸੈਕੂਲਰ ਫਰੰਟ ਦੀ ਪੁਲਸ ਨਾਲ ਝੜਪ, ਪਥਰਾਅ ’ਚ ਕਈ ਪੁਲਸ ਮੁਲਾਜ਼ਮ ਜ਼ਖ਼ਮੀ
NEXT STORY