ਵਿਜੇਪੁਰਾ — ਕਰਨਾਟਕ ਦੇ ਵਿਜੇਪੁਰਾ ਜ਼ਿਲ੍ਹੇ ਦੇ ਇੰਡੀ ਤਾਲੁਕਾ ਦੇ ਲਚਯਾਨ ਪਿੰਡ 'ਚ ਬੁੱਧਵਾਰ ਸ਼ਾਮ ਨੂੰ ਇਕ ਦੋ ਸਾਲ ਦਾ ਬੱਚਾ ਬੋਰਵੈੱਲ 'ਚ ਡਿੱਗ ਗਿਆ। ਪੁਲਸ ਨੇ ਇਹ ਜਾਣਕਾਰੀ ਦਿੱਤੀ। ਪੁਲਸ ਨੇ ਦੱਸਿਆ ਕਿ ਬੱਚਾ 16 ਫੁੱਟ ਡੂੰਘੇ ਬੋਰਵੈੱਲ 'ਚ ਡਿੱਗ ਗਿਆ ਅਤੇ ਉਸ ਨੂੰ ਸੁਰੱਖਿਅਤ ਬਾਹਰ ਕੱਢਣ ਲਈ ਬਚਾਅ ਮੁਹਿੰਮ ਚੱਲ ਰਹੀ ਹੈ।
ਪੁਲਸ ਮੁਤਾਬਕ ਬੱਚਾ ਆਪਣੇ ਘਰ ਦੇ ਕੋਲ ਖੇਡਦੇ ਹੋਏ ਬੋਰਵੈੱਲ 'ਚ ਡਿੱਗ ਗਿਆ। ਇਸ ਗੱਲ ਦਾ ਪਤਾ ਉਦੋਂ ਲੱਗਾ ਜਦੋਂ ਕਿਸੇ ਨੇ ਉਸ ਦੇ ਰੋਣ ਦੀ ਆਵਾਜ਼ ਸੁਣ ਕੇ ਤੁਰੰਤ ਪਰਿਵਾਰ ਨੂੰ ਸੂਚਿਤ ਕੀਤਾ। ਇੱਕ ਸੀਨੀਅਰ ਪੁਲਸ ਅਧਿਕਾਰੀ ਨੇ ਦੱਸਿਆ, “ਬੱਚੇ ਨੂੰ ਬਚਾਉਣ ਲਈ ਸ਼ਾਮ ਕਰੀਬ 6:30 ਵਜੇ ਮੁਹਿੰਮ ਚਲਾਈ ਗਈ।
ਇਹ ਵੀ ਪੜ੍ਹੋ- ਜੇਲ੍ਹ ਤੋਂ ਬਾਹਰ ਆਉਣ ਤੋਂ ਬਾਅਦ ਬੋਲੇ ਸੰਜੇ ਸਿੰਘ, ਕਿਹਾ- ਇਹ ਜਸ਼ਨ ਨਹੀਂ, ਜੰਗ ਦਾ ਸਮਾਂ ਹੈ
ਪੁਲਸ, ਮਾਲ ਅਧਿਕਾਰੀ, ਤਾਲੁਕ ਪੰਚਾਇਤ ਮੈਂਬਰ ਅਤੇ ਫਾਇਰ ਅਤੇ ਐਮਰਜੈਂਸੀ ਸੇਵਾਵਾਂ ਵਿਭਾਗ ਦੇ ਅਧਿਕਾਰੀ ਮੌਕੇ 'ਤੇ ਮੌਜੂਦ ਹਨ। ਬੱਚੇ ਨੂੰ ਬਚਾਉਣ ਦੀ ਹਰ ਸੰਭਵ ਕੋਸ਼ਿਸ਼ ਕੀਤੀ ਜਾ ਰਹੀ ਹੈ।'' ਉਨ੍ਹਾਂ ਕਿਹਾ, ''ਫਿਲਹਾਲ ਬੱਚੇ ਦੀ ਆਵਾਜ਼ ਨਹੀਂ ਸੁਣੀ ਜਾ ਰਹੀ ਪਰ ਬੋਰਵੈੱਲ ਦੇ ਅੰਦਰ ਕੁਝ ਹਿਲਜੁਲ ਦੇਖੀ ਗਈ ਹੈ।'' ਉਨ੍ਹਾਂ ਕਿਹਾ, ''ਅਸੀਂ ਉਸ ਨੂੰ ਆਕਸੀਜਨ ਸਪਲਾਈ ਕਰ ਦਿੱਤੀ ਹੈ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
6 ਮਹੀਨੇ ਜੇਲ੍ਹ 'ਚ ਰਹਿਣ ਤੋਂ ਬਾਅਦ ਜ਼ਮਾਨਤ 'ਤੇ ਬਾਹਰ ਆਏ AAP ਆਗੂ ਸੰਜੈ ਸਿੰਘ, ਕੀਤੀ ਵੱਡੀ ਪ੍ਰੈੱਸ ਕਾਨਫਰੰਸ
NEXT STORY