ਨੈਸ਼ਨਲ ਡੈਸਕ : ਰਾਜਸਥਾਨ ਦੇ ਡੂੰਗਰਪੁਰ ਜ਼ਿਲ੍ਹੇ ਦੇ ਧੰਬੋਲਾ ਖੇਤਰ ਵਿਚ ਇਕ ਔਰਤ ਨੇ ਆਪਣੇ ਚਚੇਰੇ ਦਿਓਰ ਦੀ ਕੁਲਹਾੜੀ ਨਾਲ ਹੱਤਿਆ ਕਰ ਦਿੱਤੀ। ਦੱਸਿਆ ਜਾ ਰਿਹਾ ਹੈ ਕਿ ਦਿਓਰ ਘਰੇ ਇਕੱਲੀ ਭਾਬੀ ਨਾਲ ਛੇੜਛਾੜ ਕਰ ਰਿਹਾ ਸੀ। ਜਿਸ ਤੋਂ ਬਾਅਦ ਉਸ ਨੇ ਦਿਓਰ 'ਤੇ ਕੁਲਹਾੜੀ ਨਾਲ ਹਮਲਾ ਕਰ ਦਿੱਤਾ। ਜਿਸ ਤੋਂ ਬਾਅਦ ਉਹ ਲਹੂ ਲੁਹਾਨ ਹੋ ਕੇ ਡਿੱਗ ਗਿਆ ਤੇ ਉਸ ਦੀ ਮੌਤ ਹੋ ਗਈ। ਘਟਨਾ ਤੋਂ ਬਾਅਦ ਭਾਬੀ ਫਰਾਰ ਹੈ। ਸੂਚਨਾ ਮਿਲਣ ਮਗਰੋਂ ਮੌਕੇ 'ਤੇ ਪਹੁੰਚੀ ਪੁਲਸ ਨੇ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਉਥੇ ਹੀ ਦੇਰ ਰਾਤ ਜਦੋਂ ਚੰਦੂਲਾਲ ਘਰੇ ਪਹੁੰਚਿਆ ਤਾਂ ਉਸ ਨੇ ਦੇਖਿਆ ਕਿ ਮਣਿਲਾਲ ਦੀ ਲਾਸ਼ ਲਕਸ਼ਮੀ ਦੇ ਘਰ ਵਿਚ ਲਹੂ ਲੁਹਾਨ ਹਾਲਤ ਵਿਚ ਪਈ ਹੋਈ ਹੈ। ਇਸ ਤੋਂ ਬਾਅਦ ਘਟਨਾ ਦੀ ਸੂਚਨਾ ਮਿਲਦੇ ਹੀ ਗੁਆਂਢੀ ਤੇ ਪਿੰਡ ਦੇ ਲੋਕ ਇਕੱਠੇ ਹੋ ਗਏ। ਜਿਸ ਤੋਂ ਬਾਅਦ ਮੌਕੇ 'ਤੇ ਪਹੁੰਚੀ ਪੁਲਸ ਨੇ ਲਾਸ਼ ਨੂੰ ਪੋਸਟਮਾਰਟਮ ਲਈ ਭੇਜਿਆ। ਨਾਲ ਹੀ ਪੁਲਸ ਨੇ ਫਰਾਰ ਭਾਬੀ ਦੀ ਤਾਲਸ਼ ਵੀ ਸ਼ੁਰੂ ਕਰ ਦਿੱਤੀ ਹੈ। ਪੁਲਸ ਨੇ ਇਹ ਵੀ ਦਾਅਵਾ ਕੀਤਾ ਹੈ ਕਿ ਚਚੇਰੇ ਦਿਓਰ ਵੱਲੋਂ ਛੇੜਖਾਨੀ ਤੋਂ ਤੰਗ ਆ ਕੇ ਉਸ ਨੇ ਇਹ ਦਕਮ ਚੁੱਕਿਆ ਹੈ। ਫਿਲਹਾਲ ਮੁਲਜ਼ਮ ਭਾਬੀ ਗ੍ਰਿਫਤਾਰੀ ਤੋਂ ਬਾਅਦ ਹੀ ਕਤਲ ਦੇ ਸਹੀ ਕਾਰਨ ਬਾਰੇ ਦੱਸੇਗੀ।
ਡੂੰਗਰਪੁਰ ਜ਼ਿਲ੍ਹੇ ਦੇ ਧੰਬੋਲਾ ਥਾਣਾ ਅਧਿਕਾਰੀ ਤੇਜ਼ ਸਿੰਘ ਨੇ ਦੱਸਿਆ ਕਿ ਰਾਜਪੁਰ ਨਿਵਾਸੀ ਚੰਦੂਲਾਲ ਪੁੱਤਰ ਨਨੋਮਾ ਨੇ ਰਿਪੋਰਟ ਵਿਚ ਦੱਸਿਆ ਕਿ ਐਤਵਾਰ ਨੂੰ ਉਹ ਮਜ਼ਦੂਰੀ ਕਰਨ ਲਈ ਡੂੰਗਰਪੁਰ ਗਿਆ ਸੀ। ਸ਼ਾਮ ਵੇਲੇ ਨੂੰਹ ਬਸੰਤੀ ਦੇਵੀ ਪਤਨੀ ਨਰੇਸ਼ ਨਨੋਮਾ ਨੇ ਫੋਨ ਕਰ ਕੇ ਦੱਸਿਆ ਕਿ ਉਸ ਦੇ ਜੇਠ ਮਣਿਲਾਲ ਤੇ ਜੇਠਾਣੀ ਵਿਚਾਲੇ ਝਗੜਾ ਹੋ ਗਿਆ ਹੈ। ਦੋਵੇਂ ਘਰ ਦੇ ਵਿਹੜੇ ਵਿਚ ਲੜ ਰਹੇ ਸਨ। ਇਸ ਤੋਂ ਬਾਅਦ ਲਕਸ਼ਮੀ ਘਰੋਂ ਚਲੀ ਗਈ।
ਵੱਡੀ ਖ਼ਬਰ: ਬੋਰਵੈੱਲ 'ਚ ਡਿੱਗੀ ਤਿੰਨ ਸਾਲ ਦੀ ਬੱਚੀ, ਬਚਾਅ ਕਾਰਜ ਜਾਰੀ
NEXT STORY