ਮੁੰਬਈ (ਭਾਸ਼ਾ) : ਮਹਾਰਾਸ਼ਟਰ ਦੇ ਮੁੱਖ ਮੰਤਰੀ ਉਧਵ ਠਾਕਰੇ ਨੇ ਚੱਕਰਵਾਤ ਨਿਸਰਗ ਤੋਂ ਪ੍ਰਭਾਵਿਤ ਰਾਏਗੜ੍ਹ ਜ਼ਿਲ੍ਹੇ ਲਈ 100 ਕਰੋਡ਼ ਰੁਪਏ ਦੀ ਵਿੱਤੀ ਸਹਾਇਤਾ ਦਾ ਐਲਾਨ ਕੀਤਾ ਹੈ। ਜ਼ਿਲ੍ਹੇ ਵਿਚ ਬੁੱਧਵਾਰ ਨੂੰ ਚੱਕਰਵਾਤ ਆਇਆ ਸੀ। ਇਸ ਦੌਰਾਨ ਤੇਜ਼ ਹਵਾਵਾਂ ਦੇ ਨਾਲ ਬਾਰਿਸ਼ ਨੇ ਵੱਡੇ ਪੱਧਰ 'ਤੇ ਨੁਕਸਾਨ ਪਹੁੰਚਾਇਆ। ਠਾਕਰੇ ਨੇ ਮੁੰਬਈ ਤੋਂ ਕਰੀਬ 110 ਕਿ.ਮੀ. ਦੂਰ ਸਥਿਤ ਰਾਏਗੜ੍ਹ ਜ਼ਿਲ੍ਹੇ ਦੇ ਅਲੀਬਾਗ ਤਾਲੁਕਾ ਦੇ ਦੌਰੇ ਦੌਰਾਨ ਇਹ ਐਲਾਨ ਕੀਤਾ।
ਉਨ੍ਹਾਂ ਨੇ ਕਿਹਾ, ‘‘ਸਾਨੂੰ ਬਾਰਿਸ਼ ਨਾਲ ਜੁਡ਼ੀਆਂ ਬਿਮਾਰੀਆਂ ਵੀ ਰੋਕਣੀਆਂ ਪੈਣਗੀਆਂ। ਅਸੀਂ ਕਿਸੇ ਨੂੰ ਕਮਜ਼ੋਰ ਨਹੀਂ ਛੱਡ ਸਕਦੇ। ਬਿਜਲੀ ਸਪਲਾਈ, ਸੰਚਾਰ ਸੇਵਾਵਾਂ ਬਹਾਲ ਕਰਵਾਉਣਾ ਅਤੇ ਮਕਾਨਾਂ ਦੀ ਮੁਰੰਮਤ ਕਰਵਾਉਣਾ ਸਾਡੀ ਤਰਜੀਹ ਹੈ।’’
ਪੱਛਮੀ ਬੰਗਾਲ 'ਚ ਬੇਰੋਜ਼ਗਾਰੀ ਦੀ ਦਰ ਦੇਸ਼ ਦੀ ਤੁਲਨਾ 'ਚ ਘੱਟ : CMII
NEXT STORY