ਮੁੰਬਈ-ਮਹਾਰਾਸ਼ਟਰ ਦੇ ਮੁੱਖ ਮੰਤਰੀ ਊਧਵ ਠਾਕਰੇ ਨੇ ਵਿਧਾਨ ਪਰਿਸ਼ਦ ਦੀ 9 ਸੀਟਾਂ 'ਤੇ 21 ਮਈ ਨੂੰ ਹੋਣ ਵਾਲੀਆਂ ਚੋਣ ਲਈ ਅੱਜ ਭਾਵ ਸੋਮਵਾਰ ਨੂੰ ਨਾਮਜ਼ਦਗੀ ਪੱਤਰ ਦਾਖਲ ਕੀਤਾ ਹੈ। ਇਸ ਮੌਕੇ 'ਤੇ ਊਧਵ ਠਾਕਰੇ ਦੀ ਪਤਨੀ ਅਤੇ ਬੇਟਾ ਅਦਿਤਿਆ, ਉਪ ਮੁੱਖ ਮੰਤਰੀ ਅਜੀਤ ਪਵਾਰ ਅਤੇ ਹਰ ਸੀਨੀਅਰ ਮੰਤਰੀ ਪਹੁੰਚੇ।

ਵਿਧਾਨ ਪਰਿਸ਼ਦ ਦੀਆਂ ਇਨ੍ਹਾਂ ਸੀਟਾਂ ਲਈ ਨਾਮਜ਼ਦਗੀ ਪੱਤਰ ਦਾਖਲ ਕਰਨ ਵਾਲੇ ਹੋਰ ਉਮੀਦਵਾਰਾਂ 'ਚ ਨੀਲਮ ਗੋਰਹੇ (ਸ਼ਿਵਸੈਨਾ), ਸ਼ਸ਼ੀਕਾਂਤ ਸ਼ਿੰਦੇ ਅਤੇ ਅਮੋਲ ਮਿਤਕਾਰੀ (ਰਾਸ਼ਟਰਵਾਦੀ ਕਾਂਗਰਸ ਪਾਰਟੀ) ਰਾਜੇਸ਼ ਰਾਠੌਰ (ਕਾਂਗਰਸ) ਅਤੇ ਰੰਜੀਤ ਸਿੰਘ ਮੋਹਿਤੇ ਪਾਟਿਲ, ਪ੍ਰਵੀਣ ਦਾਤਕੇ, ਗੋਪੀਚੰਦ ਪਡਾਲਕਰ ਅਤੇ ਅਜੀਤ ਗੋਪਛੇੜੇ (ਭਾਰਤੀ ਜਨਤਾ ਪਾਰਟੀ) ਵੀ ਸ਼ਾਮਲ ਹੋਏ।
ਇਸ ਦੌਰਾਨ ਸ਼ਿਵਸੈਨਾ ਸੰਸਦ ਸੰਜੈ ਰਾਊਤ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ, "ਨੌ ਵਿਧਾਨ ਪਰਿਸ਼ਦ ਸੀਟਾਂ 'ਤੇ ਚੋਣਾਂ ਬਿਨਾਂ ਮੁਕਾਬਲੇ ਹੋਣਗੀਆਂ। ਅਸੀਂ ਕਾਂਗਰਸ ਲੀਡਰਸ਼ਿਪ ਨਾਲ ਚਰਚਾ 'ਚ ਕਿਹਾ ਸੀ ਕਿ ਇਹ ਸਮਾਂ ਚੋਣ ਦੇ ਬਜਾਏ ਕੋਰੋਨਾ ਵਾਇਰਸ ਮਹਾਮਾਰੀ ਨਾਲ ਨਜਿੱਠਣ ਲਈ ਹੈ। ਉਨ੍ਹਾਂ ਨੇ ਸਾਡੀ ਅਪੀਲ ਨੂੰ ਮਹੱਤਵ ਦਿੱਤਾ ਹੈ ਅਤੇ ਆਪਣੇ ਦੂਜੇ ਉਮੀਦਵਾਰ ਨੂੰ ਵਾਪਸ ਲੈ ਲਿਆ।"
ਜ਼ਿਕਰਯੋਗ ਹੈ ਕਿ ਪਿਛਲੇ ਸਾਲ 28 ਨਵੰਬਰ ਨੂੰ ਸੂਬੇ ਦੇ ਮੁੱਖ ਮੰਤਰੀ ਅਹੁਦੇ ਦੀ ਸਹੁੰ ਚੁੱਕੀ ਸੀ। ਸੰਵਿਧਾਨ ਦੀ ਧਾਰਾ 164 (4) ਦੇ ਮੁਤਾਬਕ ਊਧਵ ਠਾਕਰੇ ਨੂੰ 6 ਮਹੀਨੇ ਦੌਰਾਨ ਸੂਬੇ ਦੇ ਕਿਸੇ ਵੀ ਸਦਨ ਦਾ ਮੈਂਬਰ ਹੋਣਾ ਜਰੂਰੀ ਹੈ। ਅਜਿਹੇ 'ਚ ਊਧਵ ਠਾਕਰੇ ਨੂੰ ਆਪਣੀ ਮੁੱਖ ਮੰਤਰੀ ਦੀ ਕੁਰਸੀ ਬਚਾਉਣ ਲਈ 28 ਮਈ ਤੋਂ ਪਹਿਲਾਂ ਵਿਧਾਨ ਮੰਡਲ ਦਾ ਮੈਂਬਰ ਬਣਨਾ ਜਰੂਰੀ ਹੈ।
15 ਮਈ ਨੂੰ ਖੁੱਲ੍ਹਣਗੇ ਬਦਰੀਨਾਥ ਦੇ ਕਿਵਾੜ, ਸ਼ਰਧਾਲੂਆਂ ਨੂੰ ਦਰਸ਼ਨਾਂ ਦੀ ਇਜਾਜ਼ਤ ਨਹੀਂ
NEXT STORY