ਅਯੁੱਧਿਆ—ਸ਼ਿਵਸੈਨਾ ਮੁਖੀ ਊਧਵ ਠਾਕੁਰ ਅੱਜ ਭਾਵ ਐਤਵਾਰ ਅਯੁੱਧਿਆ ਪਹੁੰਚੇ ਹਨ। ਉਨ੍ਹਾਂ ਨੇ ਇੱਥੇ ਪਹੁੰਚੇ ਕੇ ਆਪਣੇ ਬੇਟਾ ਅਦਿੱਤਿਯ ਅਤੇ ਸ਼ਿਵਸੈਨਾ ਦੇ ਸੰਸਦ ਮੈਂਬਰਾਂ ਨਾਲ ਪੂਜਾ ਕੀਤੀ। ਇਸ ਦੌਰਾਨ ਊਧਵ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਜਲਦੀ ਰਾਮ ਮੰਦਰ ਬਣਾਉਣ ਦੀ ਮੰਗ ਕੀਤੀ।

ਊਧਵ ਨੇ ਪੀ. ਐੱਮ. ਮੋਦੀ 'ਤੇ ਵਿਸ਼ਵਾਸ ਜਤਾਉਂਦੇ ਹੋਏ ਕਿਹਾ ਹੈ ਕਿ ਹੁਣ ਰਾਮ ਮੰਦਰ ਨਿਰਮਾਣ 'ਚ ਦੇਰੀ ਦੀ ਗੁੰਜ਼ਾਇਸ਼ ਨਹੀਂ ਹੈ। ਉਨ੍ਹਾਂ ਨੇ ਕਿਹਾ ਆਉਣ ਵਾਲੇ ਸੰਸਦ ਸੈਸ਼ਨ ਤੋਂ ਬਾਅਦ ਪੋਜ਼ੀਟਿਵ ਨਤੀਜੇ ਮਿਲਣਗੇ। ਉਨ੍ਹਾਂ ਨੇ ਕਿਹਾ, '' ਸੋਮਵਾਰ ਤੋਂ ਲੋਕ ਸਭਾ ਸੈਂਸ਼ਨ ਸ਼ੁਰੂ ਹੋਣ ਜਾ ਰਿਹਾ ਹੈ। ਇਸ 'ਚ ਸ਼ਾਮਲ ਹੋਣ ਤੋਂ ਪਹਿਲਾਂ ਸ਼ਿਵਸੈਨਾ ਦੇ ਸਾਰੇ ਸੰਸਦ ਮੈਂਬਰ ਭਗਵਾਨ ਰਾਮ ਤੋਂ ਅਸ਼ੀਰਵਾਦ ਲੈਣ ਆਏ ਹਨ। ਮੈਨੂੰ ਵਿਸ਼ਵਾਸ ਹੈ ਕਿ ਰਾਮ ਮੰਦਰ ਹੁਣ ਜਲਦੀ ਹੀ ਬਣੇਗਾ। ਸ਼ਿਵਸੈਨਾ ਨੇਤਾਵਾਂ ਦੇ ਅਯੁੱਧਿਆ ਦੌਰੇ ਦੌਰਾਨ ਪ੍ਰਸ਼ਾਸਨ ਨੇ ਸਖਤ ਸੁਰੱਖਿਆ ਵਿਵਸਥਾ ਕੀਤੀ ਹੈ।
ਦੱਸ ਦੇਈਏ ਕਿ ਇਸ ਸਾਲ ਦੇ ਆਖੀਰ ਤੱਕ ਮਹਾਰਾਸ਼ਟਰ 'ਚ ਵਿਧਾਨ ਸਭਾ ਚੋਣਾਂ ਹੋਣ ਦੀ ਸੰਭਾਵਨਾ ਹੈ ਹਾਲਾਂਕਿ ਸ਼ਿਵਸੈਨਾ ਨੇ ਠਾਕੁਰੇ ਦੀ ਯਾਤਰਾ ਦਾ ਉਦੇਸ਼ ਲੋਕ ਸਭਾ ਚੋਣਾਂ 'ਚ ਪਾਰਟੀ ਪ੍ਰਦਰਸ਼ਨ ਲਈ ਭਗਵਾਨ ਰਾਮ ਦਾ ਧੰਨਵਾਦ ਕਰਨਾ ਅਤੇ ਅਯੁੱਧਿਆ 'ਚ ਰਾਮ ਮੰਦਰ ਨਿਰਮਾਣ ਲਈ ਵਾਅਦਾ ਕੀਤਾ ਸੀ। ਸ਼ਿਵਸੈਨਾ ਨੇਤਾ ਸੰਜੈ ਰਾਊਤ ਨੇ ਸ਼ਨੀਵਾਰ ਨੂੰ ਕਿਹਾ ਸੀ ਕਿ ਪਾਰਟੀ ਮੁਖੀ ਊਧਵ ਠਾਕੁਰ ਪਿਛਲੇ ਸਾਲ ਨਵੰਬਰ 'ਚ ਕੀਤਾ ਗਿਆ ਵਾਅਦਾ ਪੂਰਾ ਕਰ ਰਹੇ ਹਨ ਕਿ ਉਹ ਚੋਣਾਂ ਤੋਂ ਬਾਅਦ ਫਿਰ ਇੱਥੇ ਆਉਣਗੇ। ਉਨ੍ਹਾਂ ਨੇ ਰਾਮਲੱਲਾ ਨੂੰ ਰਾਜਨੀਤੀ ਦਾ ਨਹੀਂ ਬਲਕਿ ਆਸਥਾ ਦਾ ਵਿਸ਼ਾ ਦੱਸਿਆ ਹੈ।
ਰਾਊਤ ਨੇ ਕਿਹਾ ਹੈ, ''ਰਾਮਲੱਲਾ ਰਾਜਨੀਤੀ ਦਾ ਵਿਸ਼ਾ ਨਹੀਂ ਹੈ ਬਲਕਿ ਆਸਥਾ ਦਾ ਮਸਲਾ ਹੈ। ਅਸੀਂ ਰਾਮ ਦੇ ਨਾਂ 'ਤੇ ਵੋਟ ਨਹੀਂ ਮੰਗਿਆ ਅਤੇ ਨਾ ਹੀ ਭਵਿੱਖ 'ਚ ਮੰਗਾਂਗੇ ਜਦੋਂ ਉਹ ਨਵੰਬਰ 'ਚ ਅਯੁੱਧਿਆ ਆਏ ਸੀ ਤਾਂ ਚੋਣਾਂ ਤੋਂ ਬਾਅਦ ਫਿਰ ਆਉਣ ਦਾ ਵਾਅਦਾ ਕੀਤਾ ਸੀ। ਉਹ ਆਪਣਾ ਵਾਅਦਾ ਪੂਰਾ ਕਰ ਰਹੇ ਹਨ।'' ਅਯੁੱਧਿਆ 'ਚ ਰਾਮ ਮੰਦਰ ਨਿਰਮਾਣ ਬਾਰੇ 'ਚ ਰਾਊਤ ਨੇ ਕਿਹਾ, '' ਮੋਦੀ ਅਤੇ ਯੋਗੀ ਦੀ ਅਗਵਾਈ 'ਚ ਇਸ ਦਾ ਨਿਰਮਾਣ ਹੋਵੇਗਾ। 2019 ਦਾ ਬਹੁਮਤ ਰਾਮ ਮੰਦਰ ਨਿਰਮਾਣ ਲਈ ਹੈ। ਰਾਜ ਸਭਾ 'ਚ ਵੀ 2020 ਤੱਕ ਸਾਡਾ ਬਹੁਮਤ ਹੋ ਜਾਵੇਗਾ।''
ਚਮਕੀ ਬੁਖਾਰ ਨਾਲ ਮਰਨ ਵਾਲੇ ਬੱਚਿਆਂ ਦੀ ਗਿਣਤੀ ਹੋਈ 93
NEXT STORY