ਮੰਗਲੁਰੂ– ਉਡੁਪੀ ਜ਼ਿਲ੍ਹੇ ’ਚ ਸਥਿਤ ਇਕ ਸਰਕਾਰੀ ਮਹਿਲਾ ਕਾਲਜ ਦੀ ਇਕ ਵਿਦਿਆਰਥਣ ਨੇ ਕਰਨਾਟਕ ਹਾਈ ਕੋਰਟ ’ਚ ਰਿਟ ਪਟੀਸ਼ਨ ਦਾਇਰ ਕਰਕੇ ਜਮਾਤ ’ਚ ਹਿਜਾਬ ਪਹਿਨਣ ਦਾ ਅਧਿਕਾਰ ਦਿੱਤੇ ਜਾਣ ਦੀ ਅਪੀਲ ਕੀਤੀ ਹੈ। ਵਿਦਿਆਰਥਣ ਰੇਸ਼ਮ ਫਾਰੂਕ ਨੇ ਇਹ ਪਟੀਸ਼ਨ ਦਾਇਰ ਕੀਤੀ। ਰੇਸ਼ਮ ਦੀ ਨੁਮਾਇੰਦਗੀ ਉਸ ਦੇ ਭਰਾ ਮੁਬਾਰਕ ਫਾਰੂਕ ਨੇ ਕੀਤੀ। ਪਟੀਸ਼ਨਕਰਤਾ ਨੇ ਕਿਹਾ ਹੈ ਕਿ ਵਿਦਿਆਰਥਣਾਂ ਨੂੰ ਹਿਜਾਬ ਪਹਿਨਣ ਦਾ ਅਧਿਕਾਰ ਸੰਵਿਧਾਨ ਦੀ ਧਾਰਾ 14 ਅਤੇ 25 ਤਹਿਤ ਦਿੱਤਾ ਗਿਆ ਮੌਲਿਕ ਅਧਿਕਾਰ ਹੈ ਅਤੇ ਇਸਲਾਮ ਦੇ ਤਹਿਤ ਇਹ ਇਕ ਜ਼ਰੂਰੀ ਪ੍ਰਥਾ ਹੈ।
ਪਟੀਸ਼ਨਕਰਤਾ ਨੇ ਅਪੀਲ ਕੀਤੀ ਕਿ ਉਸਨੂੰ ਅਤੇ ਉਸ ਦੀਆਂ ਹੋਰ ਸਹਿਪਾਠੀਆਂ ਨੂੰ ਕਾਲਜ ਪ੍ਰਸ਼ਾਸਨ ਦੇ ਦਖਲ ਦੇ ਬਿਨਾਂ ਹਿਜਾਬ ਪਹਿਨਕੇ ਜਮਾਨ ’ਚ ਬੈਠਣ ਦੀ ਮਨਜ਼ੂਰੀ ਦਿੱਤੀ ਜਾਵੇ। ਪਟੀਸ਼ਨ ’ਚ ਕਿਹਾ ਗਿਆ ਹੈ ਕਿ ਕਾਲਜ ਨੇ ਇਸਲਾਮ ਧਰਮ ਦਾ ਪਾਲਨ ਕਰਨ ਵਾਲੀਆਂ 8 ਵਿਦਿਆਰਥਣਾਂ ਨੂੰ ਐਂਟਰੀ ਨਹੀਂ ਕਰਨ ਦਿੱਤੀ। ਇਸ ਵਿਚ ਕਿਹਾ ਗਿਆ ਹੈ ਕਿ ਇਹ ਵਿਦਿਆਰਥਣਾਂ ਹਿਜਾਬ ਪਹਿਨਦੀਆਂ ਹਨ, ਇਸ ਲਈ ਉਨ੍ਹਾਂ ਨੂੰ ਸਿਖਿਆ ਦੇ ਉਨ੍ਹਾਂ ਦੇ ਮੌਲਿਕ ਅਧਿਕਾਰਤ ਤੋਂ ਵਾਂਝਾ ਕੀਤਾ ਗਿਆ।
ਪਟੀਸ਼ਨਕਰਤਾ ਵਲੋਂ ਸ਼ਤਾਹਾਬੀਸ਼ ਸ਼ਿਵਾਨਾ, ਅਰਨਵ ਏ ਬਾਗਲਵਾੜੀ ਅਤੇ ਅਭਿਸ਼ੇਕ ਜਨਾਰਦਨ ਅਦਾਲਤ ’ਚ ਪੇਸ਼ ਹੋਏ। ਇਸ ਮਾਮਲੇ ਮਾਮਲੇ ਦੀ ਪਹਿਲੀ ਸੁਣਵਾਈ ਇਸ ਹਫਤੇ ਦੇ ਅਖੀਰ ਤੱਕ ਹੋਣ ਦੀ ਸੰਭਾਵਨਾ ਹੈ।
ਉਡੁਪੀ ਦੇ ਵਿਧਾਇਕ ਅਤੇ ਕਾਲਜ ਵਿਕਾਸ ਕਮੇਟੀ ਦੇ ਪ੍ਰਧਾਨ ਕੇ. ਰਘੁਪਤੀ ਭਟ ਨੇ ਹਿਜਾਬ ਪਹਿਨਣ ਦੇ ਅਧਿਕਾਰਤ ਲਈ ਵਿਰੋਧ ਪ੍ਰਦਰਸ਼ਨ ਕਰ ਰਹੀਆਂ ਵਿਦਿਆਰਥਣਾਂ ਨਾਲ ਬੈਠਕ ਤੋਂ ਬਾਅਦ ਸਪਸ਼ਟ ਰੂਪ ਨਾਲ ਕਿਹਾ ਕਿ ਸਿੱਖਿਆ ਵਿਭਾਗ ਦੇ ਫੈਸਲੇ ਤਹਿਤ ਵਿਦਿਆਰਥਣਾਂ ਨੂੰ ‘ਹਿਜਾਬ’ ਪਹਿਨਕੇ ਜਮਾਤ ’ਚ ਐਂਟਰੀ ਦੀ ਮਨਜ਼ੂਰੀ ਨਹੀਂ ਹੋਵੇਗੀ।
ਕੇਜਰੀਵਾਲ ਨੇ ਗੈਂਗਰੇਪ ਪੀੜਤਾ ਨੂੰ 10 ਲੱਖ ਰੁਪਏ ਦੀ ਮਦਦ ਦੇਣ ਦਾ ਕੀਤਾ ਐਲਾਨ
NEXT STORY