ਬੂੰਦੀ— ਰਾਜਸਥਾਨ 'ਚ ਬੂੰਦੀ ਜ਼ਿਲੇ ਦੇ ਉਮਰ ਪਿੰਡ ਦੇ ਨੌਜਵਾਨਾਂ 'ਚ ਦੇਸ਼ ਭਗਤੀ ਦਾ ਜਜ਼ਬਾ ਦੇਖਣ ਨੂੰ ਮਿਲਦਾ ਹੈ ਅੇਤ ਦੇਸ਼ ਦੀ ਖਾਤਰ ਮਰਨ ਅਤੇ ਚੀਨ-ਪਾਕਿਸਤਾਨ ਨੂੰ ਸਬਕ ਸਿਖਾਉਣ ਲਈ ਪਿੰਡ ਦਾ ਬੱਚਾ-ਬੱਚਾ ਤਿਆਰ ਹੈ। ਬੂੰਦੀ ਜ਼ਿਲੇ 'ਚ ਰਾਸ਼ਟਰੀ ਰਾਜਮਾਰਗ 'ਤੇ ਵਸੇ ਇਸ ਪਿੰਡ 'ਚ ਦੇਸ਼ ਲਈ ਸ਼ਹੀਦ ਹੋਣ ਵਾਲਿਆਂ ਦੀ ਕਮੀ ਨਹੀਂ ਹੈ ਅਤੇ ਮੌਜੂਦਾ ਸਮੇਂ 'ਚ ਪਿੰਡ ਦੇ 500 ਤੋਂ ਵਧ ਨੌਜਵਾਨ ਫੌਜ 'ਚ ਭਾਰਤੀ ਸਰਹੱਦ 'ਤੇ ਦੁਸ਼ਮਣ ਨਾਲ ਮੁਕਾਬਲੇ ਲਈ ਤਾਇਨਾਤ ਹਨ। 500 ਪਰਿਵਾਰਾਂ ਦੇ ਇਸ ਪਿੰਡ 'ਚ ਫੌਜੀਆਂ ਦੀ ਆਬਾਦੀ ਵਧ ਹੈ ਅਤੇ ਮੌਜੂਦਾ ਸਮੇਂ 'ਚ 1200 ਤੋਂ ਵਧ ਸਾਬਕਾ ਫੌਜੀ ਪੈਨਸ਼ਨ ਲੈ ਰਹੇ ਹਨ। ਸਾਬਕਾ ਫੌਜੀਆਂ 'ਚ ਦੇਸ਼ ਭਗਤੀ ਦਾ ਜਜ਼ਬਾ ਅੱਜ ਵੀ ਬਰਕਰਾਰ ਹੈ। ਮੀਣਾ ਬਹੁਲ ਉਮਰ ਪਿੰਡ ਦੇ ਨੌਜਵਾਨ 1942 ਤੋਂ ਲਗਾਤਾਰ ਫੌਜ 'ਚ ਸੇਵਾਵਾਂ ਦਿੰਦੇ ਆ ਰਹੇ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਦੇ ਬਿਹਾਰੀ ਲਾਲ ਮੀਣਾ ਦੂਜੇ ਵਿਸ਼ਵ ਯੁੱਧ ਦੌਰਾਨ ਆਜ਼ਾਦ ਹਿੰਦ ਫੌਜ ਦੇ ਫੌਜੀ ਰਹੇ। ਅੱਜ ਵੀ ਦੂਜੇ ਵਿਸ਼ੇਸ਼ ਯੁੱਧ 'ਚ ਸ਼ਹੀਦ ਫੌਜੀਆਂ ਦੀਆਂ ਵਿਧਾਵਾਂ ਪਿੰਡ 'ਚ ਹਨ। ਉਮਰ ਪਿੰਡ ਪੰਚਾਇਤ ਦੇ ਉਮਰ, ਬਾਸਨੀ, ਕਿਸ਼ਨਗੰਜ, ਬਟਵਾੜੀ ਪਿੰਡ 'ਚ ਲਗਭਗ ਇਕ ਹਜ਼ਾਰ ਫੌਜੀ ਹਨ।
ਇਨ੍ਹਾਂ 'ਚੋਂ 500 ਫੌਜੀ ਅਤੇ 1200 ਪੈਨਸ਼ਨਰ ਇਕੱਲੇ ਉਮਰ ਪਿੰਡ 'ਚ ਹੋਣ ਨਾਲ ਇਸ ਨੂੰ ਫੌਜੀਆਂ ਦੇ ਪਿੰਡ ਤੋਂ ਵੀ ਪਛਾਣਿਆ ਜਾਣ ਲੱਗਾ ਹੈ। ਪਿੰਡ ਦੀ ਪਰੰਪਰਾ ਫੌਜ 'ਚ ਭਰਤੀ ਹੋ ਕੇ ਦੇਸ਼ ਲਈ ਕੁਰਬਾਨ ਹੋਣ ਦੀ ਬਣ ਗਈ ਹੈ। ਪਿੰਡ ਦੇ ਘਰ-ਘਰ 'ਚ ਫੌਜੀ ਹੈ। ਕਿਤੇ ਪੂਰਾ ਪਰਿਵਾਰ ਹੀ ਫੌਜ 'ਚ ਹੈ। ਮੇਘਵਾਲ, ਰਾਜਪੂਤ, ਭੀਲ, ਬੈਰਵਾ, ਵਾਲਮਿਕੀ ਸਮਾ ਦੇ ਲੋਕ ਵੀ ਫੌਜ 'ਚ ਹਨ। ਪਿੰਡ ਦੇ ਕਈ ਜਵਾਨ ਸਰਕਾਰੀ ਪੁਲਸ, ਕੇਂਦਰੀ ਪੁਲਸ, ਸੀ.ਆਰ.ਪੀ.ਐੱਫ. 'ਚ ਵੀ ਹੈ। ਇਸ ਉਮਰ ਪਿੰਡ ਦੇ ਲੋਕਾਂ ਦਾ ਕਹਿਣਾ ਹੈ ਕਿ ਚੀਨ ਅਤੇ ਪਾਕਿਸਤਾਨ ਨਾਲ ਯੁੱਧ ਹੋਇਆ ਤਾਂ ਅਸੀਂ ਹਰ ਪਲ ਦੁਸ਼ਮਣ ਨੂੰ ਦਿਨ 'ਚ ਤਾਰੇ ਦਿਖਾਉਣ ਨੂੰ ਤਿਆਰ ਹਾਂ। ਦੇਸ਼ ਭਗਤੀ ਦਾ ਗਜ਼ਬ ਜਜ਼ਬਾ ਆਪਣੇ ਦਿਲ 'ਚ ਸੈਂਕੜੇ ਸਾਬਕਾ ਫੌਜੀ ਹੁਣ ਵੀ ਸਰਹੱਦ 'ਤੇ ਜਾਣ ਨੂੰ ਤਿਆਰ ਹਨ, ਭਾਵੇਂ ਉਹ ਅਪਾਹਜ ਅਤੇ ਬੁੱਢੇ ਹੋਣ ਪਰ ਦੇਸ਼ ਪ੍ਰੇਮ ਬਰਕਰਾਰ ਹੈ। ਯੁੱਧ 'ਚ ਪੈਰ ਗਵਾ ਚੁਕੇ ਸਾਬਕਾ ਫੌਜੀ ਰਾਮਕਿਸ਼ਨ ਮੀਣਾ ਇਕ ਪੈਰ ਨਾਲ ਦੁਸ਼ਮਣ ਦੇ ਦੰਦ ਖੱਟੇ ਕਰਨ ਦਾ ਹੌਂਸਲਾ ਰੱਖਦਾ ਹੈ। ਕਈ ਸਾਬਕਾ ਫੌਜੀ ਆਪਣੇ ਬੇਟਿਆਂ ਨੂੰ ਯੁੱਧ 'ਚ ਭੇਜਣ ਦੀ ਗੱਲ ਕਹਿੰਦੇ ਹਨ। ਦਹਾਕਿਆਂ ਤੋਂ ਚੱਲੀ ਆ ਰਹੀ ਪਿੰਡ ਦੀ ਪਰੰਪਰਾ ਨੂੰ ਜਾਰੀ ਰੱਖਣ ਦਾ ਸੰਕਲਪ ਪਿੰਡ ਵਾਸੀਆਂ ਨੇ ਲਿਆ ਹੈ। ਬੂੰਦੀ ਜ਼ਿਲੇ 'ਚ ਸੈਂਕੜੇ ਫੌਜੀ ਪਰਿਵਾਰ ਹਨ ਅਤੇ ਸਵ. ਨੰਦਕਿਸ਼ੋਰ ਸ਼ਰਮਾ ਤਾਂ ਦੂਜੇ ਵਿਸ਼ਵ ਯੁੱਧ 'ਚ ਦੇਸ਼ ਭਗਤੀ ਦਾ ਜਜ਼ਬਾ ਦਿਖਾ ਚੁਕੇ ਹਨ ਅਤੇ ਉਹ ਨਕਦ ਪੁਰਸਕਾਰ ਅਤੇ ਪ੍ਰਸ਼ੰਸਾ ਪੱਤਰ ਨਾਲ ਸਨਮਾਨਤ ਹੋ ਚੁਕੇ ਹਨ।
ਦੋਸ਼ੀਆਂ ਨੇ ਦੁਕਾਨਦਾਰ ਦਾ ਕੀਤਾ ਕਤਲ, ਲੋਕਾਂ ਦੀ ਪੱਥਰਬਾਜ਼ੀ ਕਾਰਨ ਸੀ.ਆਰ.ਪੀ.ਐਫ ਜਵਾਨ ਸਮੇਤ ਕਈ ਜ਼ਖਮੀ
NEXT STORY