ਨਿਊਯਾਰਕ — ਸੰਯੁਕਤ ਰਾਸ਼ਟਰ 'ਚ ਅੱਤਵਾਦ ਦੇ ਮੁੱਦੇ 'ਤੇ ਭਾਰਤੀ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਦੇ ਕਰਾਰੇ ਜਵਾਬ ਤੋਂ ਬਾਅਦ ਪਾਕਿਸਤਾਨ ਬੌਖਲਾ ਗਿਆ ਹੈ। ਉਸ ਨੇ ਜਵਾਬ ਦੇਣ ਲਈ ਝੂਠ ਦਾ ਸਹਾਰਾ ਲਿਆ ਅਤੇ ਯੂ. ਐੱਨ. 'ਚ ਕਸ਼ਮੀਰ 'ਚ ਜ਼ਿਆਦੀਤੀਆਂ ਦਾ ਦਾਅਵਾ ਕਰਦੇ ਹੋਏ ਇਕ ਫਰਜ਼ੀ ਫੋਟੋ ਦਿਖਾ ਦਿੱਤਾ ਸੀ। ਹੁਣ ਭਾਰਤ ਨੇ ਪਾਕਿਸਤਾਨ ਦੇ ਇਸ ਫਰਜ਼ੀਵਾੜੇ ਦਾ ਯੂ. ਐੱਨ. 'ਚ ਜਵਾਬ ਦੇਣ ਲਈ 'ਰਾਈਟ ਯੂ ਰਿਪਲਾਈ' ਦਾ ਸਹਾਰਾ ਲੈਂਦੇ ਹੋਏ ਪਲਟਵਾਰ ਕੀਤਾ ਹੈ। ਸੰਯੁਕਤ ਰਾਸ਼ਟਰ 'ਚ ਭਾਰਤੀ ਅਧਿਕਾਰੀ ਪੌਲਮੀ ਤ੍ਰਿਪਾਠੀ ਨੇ ਸੋਮਵਾਰ ਨੂੰ ਜਵਾਬ ਦਿੰਦੇ ਹੋਏ ਕਿਹਾ ਕਿ ਯੂ. ਐੱਨ. 'ਚ ਪਾਕਿਸਤਾਨ ਨੁਮਾਇੰਦੇ ਮਲੀਹਾ ਲੋਧੀ ਵੱਲੋਂ ਦਿੱਤਾ ਗਿਆ ਬਿਆਨ ਗਲੋਬਲ ਅੱਤਵਾਦ ਤੋਂ ਧਿਆਨ ਭਟਕਾਉਣ ਦੀ ਕੋਸ਼ਿਸ਼ ਹੈ।

ਭਾਰਤੀ ਨੁਮਾਇੰਦੇ ਨੇ ਕਿਹਾ ਕਿ ਮਲੀਹਾ ਨੇ ਹੱਥ 'ਚ ਜਿਹੜੀ ਫੋਟੋ ਫੱੜੀ ਹੋਈ ਸੀ, ਉਸ ਦਾ ਭਾਰਤ ਨਾਲ ਦੂਰ-ਦੂਰ ਤੱਕ ਕੁਝ ਲੈਣਾ ਦੇਣਾ ਨਹੀਂ ਹੈ। ਉਨ੍ਹਾਂ ਨੇ ਕਿਹਾ ਕਿ ਇਹ ਫੋਟੋ ਫਿਲਸਤੀਨ ਦੀ ਰਾਵਆ ਅਬੁ ਜੋਮ ਦੀ ਹੈ। ਪਾਕਿਸਤਾਨ ਨੇ ਭਾਰਤ ਦੇ ਖਿਲਾਫ ਫਰਜ਼ੀ ਫੋਟੋ ਦਿਖਾ ਕੇ ਸੰਯੁਕਤ ਰਾਸ਼ਟਰ ਮਹਾਸਭਾ ਨੂੰ ਧੋਖਾ ਦਿੱਤਾ ਹੈ।
ਭਾਰਤੀ ਨੁਮਾਇੰਦੇ ਨੇ ਕਿਹਾ, ''ਅਸੀਂ ਤੁਹਾਨੂੰ ਪਾਕਿਸਤਾਨ ਦੀ ਗਲਤ ਹਰਕਤਾਂ ਦੀ ਅਸਲੀ ਤਸਵੀਰ ਦਿਖਾਉਂਦੇ ਹਾਂ। ਇਹ ਸ਼ਹੀਦ 'ਲੈਂਫਟੀਨੈਂਟ ਓਮਰ ਫਿਆਜ਼' ਦੀ ਤਸਵੀਰ ਹੈ। ਜਿਹੜੇ ਕਿ ਜੰਮੂ ਕਸ਼ਮੀਰ 'ਚ ਤੈਨਾਤ ਇਕ ਨੌਜਵਾਨ ਅਧਿਰਕਾਰੀ ਸਨ। ਉਨ੍ਹਾਂ ਦੀ ਪਾਕਿਸਤਾਨ ਸਮਰਥਿਤ ਅੱਤਵਾਦੀਆਂ ਵੱਲੋਂ ਹੱਤਿਆ ਕਰ ਦਿੱਤੀ ਗਈ ਸੀ। ਇਹ ਹੀ ਅਸਲੀਅਤ ਹੈ।''
ਸੀਰੀਆ ਹਵਾਈ ਹਮਲੇ ਦੌਰਾਨ ਜ਼ਖਮੀ ਹੋਏ ਬੱਚੇ ਦੀ ਨਵੀਂ ਤਸਵੀਰ ਵਾਇਰਲ
NEXT STORY