ਕੁਰੂਕਸ਼ੇਤਰ– ਮੰਗਲਵਾਰ ਸਵੇਰੇ ਅੰਬਾਲਾ ਹਿਸਾਰ ਰੋਡ ’ਤੇ ਭਿਵਾਨੀ ਡਿਪੋ ਦੀ ਸਰਕਾਰ ਬੱਸ ਪਿੰਡ ਮਲਿਕਪੁਰਾ ਦੇ ਨੇੜੇ ਅਚਾਨਕ ਸੜਕ ਤੋਂ ਹੇਠਾਂ ਉਤਰ ਕੇ ਪਲਟ ਗਈ। ਇਸ ਦੌਰਾਨ 15 ਤੋਂ 20 ਸਵਾਰੀਆਂ ਜ਼ਖਮੀ ਹੋ ਗਈਆਂ ਜਿਨ੍ਹਾਂ ਨੂੰ ਸਥਾਨਕ ਲੋਕਾਂ ਦੀ ਮਦਦ ਨਾਲ ਐਂਬੂਲੈਂਸ ਰਾਹੀਂ ਸਰਕਾਰੀ ਹਸਪਤਾਲ ਪਹੁੰਚਾਇਆ ਗਿਆ। ਮੌਕੇ ’ਤੇ ਮੌਜਦ ਪੁਲਸ ਅਧਿਕਾਰੀਆਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਅੱਜ ਸਵੇਰੇ ਭਿਵਾਨੀ ਡਿਪੋ ਦੀ ਸਰਕਾਰੀ ਬੱਸ ਤੋਸ਼ਾਮ ਤੋਂ ਚੰਡੀਗੜ੍ਹ ਜਾ ਰਹੀ ਸੀ, ਅਚਾਨਕ ਪਿੰਡ ਮਲਿਕਾਪੁਰਾ ਦੇ ਨੇੜੇ ਬੱਸ ਡਰਾਈਵਰ ਦੇ ਕੰਟਰੋਲ ਤੋਂ ਬਾਹਰ ਹੋ ਗਈ ਅਤੇ ਸੜਕ ਤੋਂ ਹੇਠਾਂ ਜਾ ਕੇ ਪਲਟ ਗਈ।
ਉਨ੍ਹਾਂ ਦੱਸਿਆ ਕਿ ਲਗਭਗ 15 ਤੋਂ 20 ਸਵਾਰੀਆਂ ਜ਼ਖਮੀ ਹੋਈਆਂ ਹਨ ਜਿਨ੍ਹਾਂ ਨੂੰ ਸਥਾਨਕ ਲੋਕਾਂ ਦੀ ਮਦਦ ਨਾਲ ਸਰਕਾਰੀ ਹਸਪਤਾਲ ’ਚ ਦਾਖਲ ਕਰਵਾ ਦਿੱਤਾ ਗਿਆ ਹੈ। ਉਨ੍ਹਾਂ ਅੱਗੇ ਦੱਸਿਆ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਬਣਦੀ ਕਾਰਵਾਈ ਕੀਤੀ ਜਾਵੇਗੀ। ਉਥੇ ਹੀ ਦੁਰਘਟਨਾ ’ਚ ਜ਼ਖਮੀ ਹੋਏ ਲੋਕਾਂ ਦਾ ਕਹਿਣਾ ਹੈ ਕਿ ਸਾਹਮਣੇ ਟਰੱਕ ਆਉਣ ਕਾਰਨ ਬੱਸ ਦੇ ਡਰਾਈਵਰ ਦੇ ਓਵਰਟੇਕ ਕਰਨ ਦੀ ਕੋਸ਼ਿਸ਼ ਕੀਤੀ ਪਰ ਬੱਸ ਦੀ ਰਫਤਾਰ ਜ਼ਿਆਦਾ ਹੋਣ ਦੇ ਚਲਦੇ ਡਰਾਈਵਰ ਦੇ ਕੰਟਰੋਲ ਤੋਂ ਬਾਹਰ ਹੋ ਗਈ ਅਤੇ ਸੜਕ ਤੋਂ ਹੇਠਾਂ ਉਤਰ ਕੇ ਪਲਟ ਗਈ।
PM ਮੋਦੀ ਨੇ CRPF ਦੇ ਸਥਾਪਨਾ ਦਿਵਸ 'ਤੇ ਦਿੱਤੀ ਵਧਾਈ
NEXT STORY