ਨੈਸ਼ਨਲ ਡੈਸਕ— ਅੰਡਰਵਰਲਡ ਡਾਨ ਦਾਊਦ ਇਬਰਾਹਿਮ ਦੇ ਭਰਾ ਇਕਬਾਲ ਕਾਸਕਰ ਦੀਆਂ ਮੁਸ਼ਕਲਾਂ ਵਧ ਸਕਦੀਆਂ ਹਨ। ਇਕਬਾਲ ਕਾਸਕਰ ਨੂੰ ਈ.ਡੀ. ਦੀ ਕਸਟਡੀ ’ਚ ਭੇਜ ਦਿੱਤਾ ਗਿਆ ਹੈ। ਈ.ਡੀ. ਇਕਬਾਲ ਕਾਸਕਰ ਨੂੰ ਠਾਣੇ ਜੇਲ ਤੋਂ ਲੈ ਕੇ ਰਵਾਨਾ ਹੋ ਗਈ ਹੈ। ਅੱਜ ਕਾਸਕਰ ਨੂੰ ਈ.ਡੀ. ਮੁੰਬਈ ਦੇ ਵਿਸ਼ੇਸ਼ PMLA ਕੋਰਟ ’ਚ ਪੇਸ਼ ਕਰੇਗੀ।
ਸਥਾਨਕ ਅਦਾਲਤ ਨੇ ਈ.ਡੀ. ਵੱਲੋਂ ਦਰਜ ਧਨ ਸ਼ੋਧਨ ਦੇ ਇਕ ਮਾਮਲੇ ’ਚ ਇਕਬਾਲ ਕਾਸਕਰ ਖਿਲਾਫ ਬੁੱਧਵਾਰ ਨੂੰ ਪੇਸ਼ੀ ਵਾਰੰਟ ਜਾਰੀ ਕੀਤਾ ਸੀ। ਪੇਸ਼ੀ ਵਾਰੰਟ ਜਾਰੀ ਕਰਦੇ ਹੋਏ ਵਿਸ਼ੇਸ਼ ਜੱਜ ਐੱਮ.ਜੀ.ਦੇਸ਼ ਪਾਂਡੇ ਨੇ ਕਿਹਾ ਸੀ ਕਿ ਦੋਸ਼ੀ ਨੂੰ ਸ਼ਹਿਰ ਤੋਂ ਇੱਥੇ ਲਿਆਉਣ ਅਤੇ 18 ਫਰਵਰੀ ਨੂੰ ਅਦਾਲਤ ਦੇ ਸਾਹਮਣੇ ਪੇਸ਼ ਕਰਨ ਦੀ ਵਿਵਸਥਾ ਈ.ਡੀ. ਵੱਲੋਂ ਕੀਤੀ ਜਾਵੇਗੀ। ਅਦਾਲਤ ਨੇ ਕਿਹਾ ਕਿ ਜਾਂਚ ਏਜੰਸੀ ਰੰਗਦਾਰੀ ਦੇ ਮਾਮਲਿਆਂ ’ਚ ਉਸ ਨੂੰ ਫਿਰ ਤੋਂ ਵਾਪਸ ਵੀ ਭੇਜੇਗੀ।
ਕਾਸਕਰ ਤੋਂ ਪੁੱਛਗਿਛ ਕਰਨ ਦੀ ਈ.ਡੀ. ਪਹਿਲ ਤੋਂ ਇਕ ਦਿਨ ਪਹਿਲਾਂ ਹੀ ਏਜੰਸੀ ਨੇ ਅੰਡਰਵਰਲਡ ’ਚ ਧਨ ਦੇ ਲੈਣ ਦੇਣ, ਗੈਰ-ਕਾਨੂੰਨੀ ਜਾਇਦਾਦ ਅਤੇ ਲੈਣ ਦੇਣ ਨਾਲ ਜੁੜੇ ਧਨ ਸ਼ੋਧਨ ਦੇ ਇਕ ਮਾਮਲੇ ਦੀ ਜਾਂਚ ਸੰਬੰਧ ’ਚ ਮੁੰਬਈ ’ਚ ਕਈ ਜਗ੍ਹਾ ਦੀ ਤਲਾਸ਼ੀ ਲਈ ਸੀ।
ਅਮਿਤ ਸ਼ਾਹ ਨੇ ਪੁਲਵਾਮਾ ਨੂੰ ਕਸ਼ਮੀਰ 'ਚ ਸਰਵਸ਼੍ਰੇਸ਼ਠ ਪ੍ਰਦਰਸ਼ਨ ਕਰਨ ਵਾਲਾ ਜ਼ਿਲ੍ਹਾ ਐਲਾਨ ਕੀਤਾ
NEXT STORY