ਪੁਲਵਾਮਾ- ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸ਼ਨੀਵਾਰ ਨੂੰ ਪੁਲਵਾਮਾ ਜ਼ਿਲ੍ਹੇ ਨੂੰ ਜ਼ਿਲ੍ਹਾ ਸੁਸ਼ਾਸਨ ਸੂਚਕਾਂਕ (District Good Governance Index) ਦੇ ਅਧੀਨ ਕਸ਼ਮੀਰ ਡਿਵੀਜ਼ਨ 'ਚ ਸਭ ਤੋਂ ਚੰਗਾ ਪ੍ਰਦਰਸ਼ਨ ਕਰਨ ਵਾਲਾ ਜ਼ਿਲ੍ਹਾ ਐਲਾਨ ਕੀਤਾ। ਇਕ ਅਧਿਕਾਰੀ ਨੇ ਕਿਹਾ ਕਿ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਵਲੋਂ ਡੀ.ਜੀ.ਜੀ.ਆਈ. ਦੇ ਸ਼ੁੱਭ ਆਰੰਭ ਤੋਂ ਬਾਅਦ ਜ਼ਿਲ੍ਹਾ ਪੁਲਵਾਮਾ ਨੂੰ ਕਸ਼ਮੀਰ ਡਿਵੀਜ਼ਨ 'ਚ ਸਰਵਸ਼੍ਰੇਸ਼ਠ ਪ੍ਰਦਰਸ਼ਨ ਕਰਨ ਵਾਲਾ ਜ਼ਿਲ੍ਹਾ ਐਲਾਨ ਕੀਤਾ ਗਿਆ। ਵਿਸ਼ੇਸ਼ ਰੂਪ ਨਾਲ ਅਮਿਤ ਸ਼ਾਹ ਨੇ ਸ਼ਨੀਵਾਰ ਨੂੰ ਕੇਂਦਰ ਸ਼ਾਸਿਤ ਪ੍ਰਦੇਸ਼ ਜੰਮੂ ਅਤੇ ਕਸ਼ਮੀਰ ਲਈ ਜ਼ਿਲ੍ਹਾ ਸੁਸ਼ਾਸਨ ਸੂਚਕਾਂਕ ਲਾਂਚ ਕੀਤਾ।
ਸ਼ਾਹ ਨੇ ਜੰਮੂ ਕਸ਼ਮੀਰ ਦੇ 20 ਜ਼ਿਲ੍ਹਿਆਂ ਲਈ ਜ਼ਿਲ੍ਹਾ ਸੁਸ਼ਾਸਨ ਸੂਚਕਾਂਕ ਜਾਰੀ ਕੀਤਾ। ਇਕ ਅਜਿਹਾ ਕਦਮ ਜੋ ਜੰਮੂ ਅਤੇ ਕਸ਼ਮੀਰ ਨੂੰ ਸੁਸ਼ਾਸਨ ਸੂਚਕਾਂਕ ਰੱਖਣ ਵਾਲਾ ਦੇਸ਼ ਦਾ ਪਹਿਲਾ ਕੇਂਦਰ ਸ਼ਾਸਿਤ ਪ੍ਰਦੇਸ਼ ਬਣਾ ਦੇਵੇਗਾ। ਇਹ ਪ੍ਰੋਗਰਾਮ ਪ੍ਰਸ਼ਾਸਨਿਕ ਸੁਧਾਰ ਅਤੇ ਲੋਕ ਸ਼ਿਕਾਇਤ ਵਿਭਾਗ (ਡੀ.ਏ.ਆਰ.ਪੀ.ਜੀ.) ਅਤੇ ਜੰਮੂ ਕਸ਼ਮੀਰ ਇੰਸਟੀਚਿਊਟ ਆਫ਼ ਮੈਨੇਜਮੈਂਟ, ਪਬਲਿਕ ਐਡਮਿਨੀਸਟਰੇਸ਼ਨ ਐਂਡ ਰੂਰਲ ਡੈਵਲਪਮੈਂਟ ਵਲੋਂ ਸਾਂਝੇ ਰੂਪ ਨਾਲ ਸੈਂਟਰ ਫਾਰ ਗੁਡ ਗਵਰਨੈਂਸ, ਹੈਦਰਾਬਾਦ ਦੇ ਸਹਿਯੋਗ ਨਾਲ ਆਯੋਜਿਤ ਕੀਤਾ ਗਿਆ।
ਕੋਲਕਾਤਾ ਹਾਈਕੋਰਟ ਦਾ ਵੱਡਾ ਫੈਸਲਾ, ਪ੍ਰੈਗਨੈਂਸੀ ਦੇ 35ਵੇਂ ਹਫ਼ਤੇ ’ਚ ਗਰਭਪਾਤ ਕਰਵਾਉਣ ਦੀ ਦਿੱਤੀ ਮਨਜ਼ੂਰੀ
NEXT STORY