ਭੋਪਾਲ – ਸੰਯੁਕਤ ਰਾਸ਼ਟਰ ਬਾਲ ਫੰਡ (ਯੂਨੀਸੈਫ) ਦੇ ਭਾਰਤ ਯੂਨਿਟ ਨੇ ਮੱਧ ਪ੍ਰਦੇਸ਼ ’ਚ ਕੁੜੀਆਂ ਦੇ ਦਰਮਿਆਨ ਮਹਾਵਾਰੀ ਦੌਰਾਨ ਸਾਫ਼ਾਈ ਨੂੰ ਹੁਲਾਰਾ ਦੇਣ ਲਈ ਸੂਬੇ ਦੇ ਮੁੱਖ ਮੰਤਰੀ ਮੋਹਨ ਯਾਦਵ ਦੇ ਉਪਕਰਾਂ ਦੀ ਸ਼ਲਾਘਾ ਕੀਤੀ ਹੈ। ‘ਯੂਨੀਸੈਫ ਇੰਡੀਆ’ ਨੇ ਸ਼ਨੀਵਾਰ ਰਾਤ ਨੂੰ ‘ਐਕਸ’ ਤੇ ਇਕ ਪੋਸਟ ’ਚ ਕਿਹਾ ਕਿ ਮੱਧ ਪ੍ਰਦੇਸ਼ ’ਚ ਨਕਦ ਟ੍ਰਾਂਸਫਰ ਸਕੀਮ ਦੇ ਅਧੀਨ ਸਕੂਲ ਜਾਂਦੀਆਂ 19 ਲੱਖ ਕੁੜੀਆਂ ਦੇ ਖਾਤਿਆਂ ’ਚ 57.18 ਕਰੋੜ ਰੁਪਏ ਭੇਜੇ ਗਏ ਹਨ। ਉਸਨੇ ਕਿਹਾ, ‘‘ਅਸੀਂ ਕੁਲੀਆਂ ਦਰਮਿਆਨ ਮਹਾਵਾਰੀ ਸਾਫ਼ਾਈ ਨੂੰ ਹੁਲਾਰਾ ਦੇਣ ਲਈ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਡਾ. ਮੋਹਨ ਯਾਦਵ ਦੀ ਪ੍ਰਸ਼ੰਸਾ ਕਰਦੇ ਹਾਂ।’’
ਕੌਮਾਂਤਰੀ ਸੰਗਠਨ ਨੇ ਕਿਹਾ, ‘‘ਯੂਨੀਸੈਫ ਇੰਡੀਆ ਸਕੂਲਾਂ ’ਚ ਸਾਫ਼ਾਈ ਅਤੇ ਮਹਾਵਾਰੀ ਸਾਫ਼ਾਈ ਬਾਰੇ ਜਾਗਰੂਕਤਾ ਨੂੰ ਹੁਲਾਰਾ ਦੇਣ ਲਈ ਭਾਰਤ ਸਰਕਾਰ ਅਤੇ ਹੋਰ ਪੱਖਕਾਰਾਂ ਦੇ ਨਾਲ ਮਿਲ ਕੇ ਕੰਮ ਕਰ ਰਹੀ ਹੈ।’’ ਅਧਿਕਾਰੀਆਂ ਅਨੁਸਾਰ, ਯਾਦਵ ਨੇ 11 ਅਗਸਤ ਨੂੰ ਭੋਪਾਲ ’ਚ ਆਯੋਜਿਤ ਇਕ ਕਾਰਜਕ੍ਰਮ ’ਚ ਸਾਫ਼ਾਈ ਲਈ ‘ਸਮੱਗਰ ਸਿੱਖਿਆ’ ਯੋਜਨਾ ਦੇ ਤਹਿਤ 19 ਲੱਖ ਕੁੜੀਆਂ ਦੇ ਖਾਤਿਆਂ ’ਚ 57.18 ਕਰੋੜ ਰੁਪਏ ਟ੍ਰਾਂਸਫਰ ਕੀਤੇ। ਇਸ ਯੋਜਨਾ ਦੇ ਤਹਿਤ ਸਤਵੀਂ ਤੋਂ ਬਾਰਵੀਂ ਕਲਾਸ ਦੀਆਂ ਵਿਦਿਆਰਥੀਆਂ ਨੂੰ ਸੈਨਿਟਰੀ ਨੈਪਕੀਨ ਦੇਣ ਲਈ ਫੰਡ ਦਿੱਤਾ ਗਿਆ।
ਸਰਕਾਰ ਦਾ ਵੱਡਾ ਫ਼ੈਸਲਾ, ਬਿਨਾਂ ਵਿਦਿਆਰਥੀਆਂ ਵਾਲੇ 99 ਸਰਕਾਰੀ ਸਕੂਲ ਕੀਤੇ ਬੰਦ
NEXT STORY