ਪਣਜੀ—ਕੇਂਦਰੀ ਰੱਖਿਆ ਮੰਤਰੀ ਰਾਜਨਾਥ ਸਿੰਘ ਅੱਜ ਭਾਵ ਐਤਵਾਰ ਅੱਤਵਾਦ ਮੁੱਦੇ 'ਤੇ ਪਾਕਿਸਤਾਨ ਨੂੰ ਚਿਤਾਵਨੀ ਦਿੱਤੀ। ਉਨ੍ਹਾਂ ਨੇ ਕਿਹਾ ਕਿ ਪਾਕਿਸਤਾਨ ਭਾਰਤ 'ਚ ਅੱਤਵਾਦ ਫੈਲਾਉਂਦਾ ਹੈ ਅਤੇ ਭਾਰਤ ਨੂੰ ਅਸਥਿਰ ਕਰਨ ਦੀ ਕੋਸ਼ਿਸ਼ ਕਰਦਾ ਹੈ ਪਰ ਸਾਡੀ ਜਲ ਸੈਨਾ ਅਤੇ ਕੋਸਟ ਗਾਰਡ ਅਲਰਟ ਹੈ। ਰਾਜਨਾਥ ਸਿੰਘ ਨੇ ਕਿਹਾ ਕਿ ਜੋ ਗਲਤੀਆਂ ਸਾਡੀਆਂ ਪਹਿਲਾਂ ਕੀਤੀਆਂ ਹਨ, ਹੁਣ ਉਹ ਅਸੀਂ ਦੋਬਾਰਾ ਨਹੀਂ ਹੋਣ ਦੇਵਾਂਗੇ। ਉਨ੍ਹਾਂ ਨੇ ਕਿਹਾ ਕਿ ਅਸੀਂ 26/11 ਹਮਲੇ ਨੂੰ ਨਹੀਂ ਭੁੱਲੇ ਅਤੇ ਪਾਕਿਸਤਾਨ ਨੂੰ ਹੁਣ ਅਜਿਹਾ ਹਮਲਾ ਕਰਨਾ ਦੀ ਹਿੰਮਤ ਵੀ ਨਹੀਂ ਕਰਨ ਦੇਵਾਂਗੇ।
ਦੇਸ਼ ਦੀ ਸਮੁੰਦਰੀ ਸੀਮਾ 'ਤੇ ਖਤਰਿਆਂ 'ਤੇ ਰਾਜਨਾਥ ਨੇ ਦੱਸਿਆ, ''ਦੁਨੀਆ ਦੇ ਹਰ ਦੇਸ਼ ਨੂੰ ਲੋੜੀਦੀ ਸੁਰੱਖਿਆ ਰੱਖਣੀ ਹੁੰਦੀ ਹੈ। ਅਸੀਂ ਕਿਸੇ ਵੀ ਸੰਭਾਵਨਾ ਤੋਂ ਇਨਕਾਰ ਨਹੀਂ ਕਰ ਸਕਦੇ ਹਾਂ। ਉਨ੍ਹਾਂ ਨੇ ਕਿਹਾ ਕਿ ਜਦੋਂ ਸਾਡੇ ਗੁਆਂਢੀ ਮੁਲਕ ਦਾ ਸਵਾਲ ਆਉਂਦਾ ਹੈ ਤਾਂ ਤੁਸੀਂ ਚੰਗੀ ਤਰ੍ਹਾਂ ਜਾਣਦੇ ਹੋ ਕਿ ਭਾਰਤ ਨੂੰ ਅਸਥਿਰ ਕਰਨ ਲੋਈ ਉਹ ਨਾਪਾਕ ਹਰਕਤਾਂ ਕਰਦਾ ਰਹਿੰਦਾ ਹੈ।"
ਦੱਸਣਯੋਗ ਹੈ ਕਿ ਰਾਜਨਾਥ ਸਿੰਘ ਨੇ ਸ਼ਨੀਵਾਰ ਨੂੰ ਆਈ. ਐੱਨ. ਐੱਸ. ਵਿਕ੍ਰਮਾਦਿੱਤਿਆ 'ਤੇ ਹੀ ਗੁਜਾਰੀ ਅਤੇ ਸਬਮਰੀਨ, ਫਿਗ੍ਰੇਟ ਅਤੇ ਏਅਰਕ੍ਰਾਫਟ ਕਰੀਅਰ ਦੀ ਕਾਰਜਪ੍ਰਣਾਲੀ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ। ਜੰਮੂ-ਕਸ਼ਮੀਰ 'ਚ ਅੱਤਾਵਾਦੀ ਖਤਰਿਆਂ ਦੇ ਬਾਰੇ 'ਚ ਉਨ੍ਹਾਂ ਨੇ ਕਿਹਾ ਕਿ ਕਿਸੇ ਨੂੰ ਇਹ ਦੱਸਣ ਦੀ ਜਰੂਰਤ ਨਹੀਂ ਹੈ ਕਿ ਜੇਕਰ ਅੱਤਵਾਦੀ ਇੱਥੇ ਆਉਂਦੇ ਹਨ ਤਾਂ ਉਨ੍ਹਾਂ ਦਾ ਅੰਜ਼ਾਮ ਕੀ ਹੋਵੇਗਾ।
ਕੀ ਤੁਸੀਂ ਕਦੇ ਗਾਂਧੀ ਨੂੰ ਸਾਈਕਲ ਚਲਾਉਂਦੇ ਦੇਖਿਆ ਹੈ?
NEXT STORY