ਨਵੀਂ ਦਿੱਲੀ— ਸਰਕਾਰ ਜਿੱਥੇ ਡਿਜੀਟਲ ਇੰਡੀਆ 'ਤੇ ਜ਼ੋਰ ਦੇ ਰਹੀ, ਅਜਿਹੇ 'ਚ ਗ੍ਰਹਿ ਮੰਤਰਾਲੇ 'ਤੇ ਵੱਡਾ ਸਾਇਬਰ ਹਮਲਾ ਹੋਣ ਦਾ ਸ਼ੱਕ ਜਤਾਇਆ ਜਾ ਰਿਹਾ ਹੈ। ਖੁਦ ਸਰਕਾਰ ਦੀ ਅਧਿਕਾਰਿਕ ਵੈੱਬਸਾਈਟ ਸੁੱਰਖਿਆਤ ਨਹੀਂ ਹੈ। ਸੂਤਰਾਂ ਮੁਤਾਬਕ ਐਤਵਾਰ ਕੁਝ ਆਨਲਾਇਨ ਹੈਕਰਾਂ ਨੇ ਭਾਰਤੀ ਗ੍ਰਹਿ ਮੰਤਰਾਲੇ ਦੀ ਵੈੱਬਸਾਈਟ 'ਚ ਸੰਨ੍ਹਮਾਰੀ ਕੀਤੀ। ਪਿਛਲੇ ਇਕ ਘੰਟੇ ਤੋਂ ਗ੍ਰਹਿ ਮੰਤਰਾਲੇ ਦੀ ਵੈੱਬਸਾਈਟ ਨਹੀਂ ਖੁੱਲ੍ਹ ਰਹੀ ਹੈ।
ਹੁਣ ਇਸ ਗੱਲ ਦੀ ਪੁਸ਼ਟੀ ਨਹੀਂ ਹੋਈ ਹੈ ਕਿ ਇਹ ਕੋਈ ਸਾਇਬਰ ਹਮਲਾ ਹੈ ਜਾਂ ਕੋਈ ਤਕਨੀਕੀ ਖਰਾਬੀ ਪਰ ਇਕ ਗੱਲ ਤਾਂ ਸਾਫ ਹੈ ਕਿ ਇੰਨੇ ਲੰਬੇ ਸਮੇਂ ਤੱਕ ਗ੍ਰਹਿ ਮੰਤਰਾਲੇ ਆਦਿ ਮਹੱਤਵਪੂਰਨ ਵਿਭਾਗ ਦੀ ਵੈੱਬਸਾਈਟ ਨਾ ਖੁੱਲ੍ਹਣਾ, ਸੁੱਰਖਿਆ 'ਚ ਵੱਡਾ ਮੂਲ ਹੈ। ਸੂਤਰਾਂ ਮੁਤਾਬਕ ਸਰਕਾਰ ਦੀ ਤਕਨੀਕੀ ਟੀਮ ਵੈੱਬਸਾਈਟ ਰਿਕਵਰ ਕਰਨ 'ਚ ਲੱਗੀ ਹੋਈ ਹੈ। ਬੀਤੇ ਸਾਲ 2016 'ਚ ਪਿਛਲੇ ਤਿੰਨ ਸਾਲਾਂ ਦੀ ਤੁਲਨਾ 'ਚ ਸਭ ਤੋਂ ਜ਼ਿਆਦਾ ਸਰਕਾਰੀ ਅਤੇ ਰਾਜ ਸਕਰਾਰ ਦੀ ਵੈੱਬਸਾਈਟ ਹੈਕ ਕੀਤੀ ਗਈ। ਜਿੱਥੇ 2013 'ਚ ਸਰਕਾਰੀ ਅਤੇ ਰਾਜ ਸਰਕਾਰ ਦੀ 189 ਵੈੱਬਸਾਈਟ ਹੈਕ ਕੀਤੀ ਗਈ ਸੀ। 2014 'ਚ ਇਹ ਗਿਣਤੀ 165 ਜਾਂ 164, ਇਸ ਦੇ ਬਾਅਦ 2016 'ਚ ਸਭ ਤੋਂ ਜ਼ਿਆਦਾ 199 ਵੈੱਬਸਾਈਟ ਹੈਕ ਕਰਨ ਦੇ ਮਾਮਲੇ ਸਾਹਮਣੇ ਆਏ ਹਨ।
ਟੋਲ 'ਤੇ ਦਿਸੀ ਸਾਬਕਾ ਚੇਅਰਮੈਨ ਦੀ ਗੁੰਡਾਗਰਦੀ, ਸੀ.ਸੀ.ਟੀ.ਵੀ. 'ਚ ਕੈਦ ਹੋਈਆਂ ਤਸਵੀਰਾਂ
NEXT STORY