Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    WED, JUL 22, 2026

    9:02:28 PM

  • maruti suzuki vehicle buyers shock  prices are going to increase again

    ਮਾਰੂਤੀ ਸੁਜ਼ੂਕੀ ਦੇ ਵਾਹਨ ਖ਼ਰੀਦਦਾਰਾਂ ਲਈ ਵੱਡਾ...

  • flood gates opened water released towards pakistan from madhopur pathankot

    ਖੋਲ੍ਹੇ ਗਏ ਫਲੱਡ ਗੇਟ! ਖ਼ਤਰੇ ਦੇ ਨਿਸ਼ਾਨ ਨੇੜੇ...

  • weather warning for 15 districts in punjab thunderstorm alert with heavy rain

    ਪੰਜਾਬ 'ਚ 15 ਜ਼ਿਲ੍ਹਿਆਂ ਲਈ ਮੌਸਮ ਦੀ ਵੱਡੀ...

  • new ration cards  civil supplies department

    ਨਵੇਂ ਰਾਸ਼ਨ ਕਾਰਡ ਬਣਾਉਣ ਤੇ ਮੌਜੂਦਾ ਕਾਰਡਾਂ ’ਚ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • National News
  • ਕੇਂਦਰੀ ਮੰਤਰੀ ਅਮਿਤ ਸ਼ਾਹ ਨੇ ਜਾਰੀ ਕੀਤਾ 'ਨਾਰਕੋਟਿਕਸ ਕੰਟਰੋਲ 'ਤੇ ਵਿਜ਼ਨ ਦਸਤਾਵੇਜ਼'

NATIONAL News Punjabi(ਦੇਸ਼)

ਕੇਂਦਰੀ ਮੰਤਰੀ ਅਮਿਤ ਸ਼ਾਹ ਨੇ ਜਾਰੀ ਕੀਤਾ 'ਨਾਰਕੋਟਿਕਸ ਕੰਟਰੋਲ 'ਤੇ ਵਿਜ਼ਨ ਦਸਤਾਵੇਜ਼'

  • Edited By Baljit Singh,
  • Updated: 26 Jun, 2026 10:34 PM
National
union minister amit shah releases   vision document on narcotics control
  • Share
    • Facebook
    • Tumblr
    • Linkedin
    • Twitter
  • Comment

ਵੈੱਬ ਡੈਸਕ : ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਅਮਿਤ ਸ਼ਾਹ ਨੇ ਅੱਜ ਨਵੀਂ ਦਿੱਲੀ ਦੇ ਵਿਗਿਆਨ ਭਵਨ ਵਿੱਚ ਨਾਰਕੋ-ਕੋਆਰਡੀਨੇਸ਼ਨ ਸੈਂਟਰ (NCORD) ਦੀ 10ਵੀਂ ਉੱਚ-ਪੱਧਰੀ ਬੈਠਕ ਦੀ ਪ੍ਰਧਾਨਗੀ ਕੀਤੀ। ਕੇਂਦਰੀ ਗ੍ਰਹਿ ਮੰਤਰੀ ਨੇ “ਨਸ਼ੀਲੇ ਪਦਾਰਥਾਂ ਦੇ ਕੰਟਰੋਲ 'ਤੇ ਵਿਜ਼ਨ ਡੌਕਿਊਮੈਂਟ (2026-2029)” ਅਤੇ “ਐੱਨਸੀਬੀ (NCB) ਸਾਲਾਨਾ ਰਿਪੋਰਟ -2025” ਜਾਰੀ ਕੀਤੀ ਅਤੇ ਜੰਮੂ ਅਤੇ ਗੁਵਾਹਾਟੀ ਵਿੱਚ ਐੱਨਸੀਬੀ ਦੇ ਜ਼ੋਨਲ ਦਫ਼ਤਰਾਂ ਦਾ ਈ-ਉਦਘਾਟਨ ਵੀ ਕੀਤਾ।  ਅਮਿਤ ਸ਼ਾਹ ਨੇ ‘ਔਨਲਾਈਨ ਡ੍ਰਗਜ਼ ਡਿਸਪੋਜ਼ਲ ਫੋਰਟਨਾਈਟ ਕੈਂਪੇਨ' ਦੀ ਸ਼ੁਰੂਆਤ ਵੀ ਕੀਤੀ ਜਿਸ ਵਿੱਚ 6,000 ਕਰੋੜ ਰੁਪਏ ਤੋਂ ਵੱਧ ਕੀਮਤ ਦੇ 2,09,500 ਕਿਲੋਗ੍ਰਾਮ ਨਸ਼ੀਲੇ ਪਦਾਰਥਾਂ ਨੂੰ ਨਸ਼ਟ ਕਰਨ ਦਾ ਟੀਚਾ ਰੱਖਿਆ ਗਿਆ ਹੈ।

ਆਪਣੇ ਸੰਬੋਧਨ ਵਿੱਚ ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਅਮਿਤ ਸ਼ਾਹ ਨੇ ਕਿਹਾ ਕਿ ਅੱਜ ਸਾਡਾ ਦੇਸ਼ ਨਾਰਕੋਟਿਕਸ ਦੇ ਖਿਲਾਫ਼ ਲੜਾਈ ਦੇ ਅਜਿਹੇ ਮੋੜ 'ਤੇ ਖੜ੍ਹਾ ਹੈ ਜਿੱਥੇ ਆਉਣ ਵਾਲੇ 3 ਸਾਲ ਇਹ ਤੈਅ ਕਰਨਗੇ ਕਿ ਨਸ਼ਾ ਸਾਡੇ 'ਤੇ ਜਿੱਤ ਪ੍ਰਾਪਤ ਕਰੇਗਾ ਜਾਂ ਅਸੀਂ ਨਸ਼ੇ 'ਤੇ ਜਿੱਤ ਪ੍ਰਾਪਤ ਕਰਾਂਗੇ। ਉਨ੍ਹਾਂ ਨੇ ਕਿਹਾ ਕਿ ਦੇਸ਼ ਦੇ ਆਉਣ ਵਾਲੇ 100 ਸਾਲਾਂ ਦੇ ਭਵਿੱਖ ਲਈ ਇਹ ਲੜਾਈ ਸਾਨੂੰ ਦ੍ਰਿੜ੍ਹਤਾ ਦੇ ਨਾਲ ਸਾਂਝੇ ਯਤਨਾਂ ਰਾਹੀਂ ਜਿੱਤਣੀ ਚਾਹੀਦੀ ਹੈ। ਇਹ ਲੜਾਈ ਕੋਈ ਇੱਕ ਵਿਭਾਗ, ਰਾਜ, ਸਰਕਾਰ ਜਾਂ ਵਿਅਕਤੀ ਨਹੀਂ ਲੜ ਸਕਦਾ ਸਗੋਂ ਇਸ ਦੇ ਲਈ ਸਾਰੇ ਰਾਜਾਂ ਅਤੇ ਉਨ੍ਹਾਂ ਦੇ ਸਬੰਧਤ ਵਿਭਾਗਾਂ ਨੂੰ ਇੱਕਠੇ ਇੱਕ ਮੰਚ 'ਤੇ ਆਉਣਾ ਹੋਵੇਗਾ। ਇਸ ਲੜਾਈ ਵਿੱਚ ਸਾਨੂੰ ਜਨਤਾ ਨੂੰ ਪ੍ਰੇਰਿਤ ਕਰਨ ਵਾਲੇ ਸੰਤਾਂ, ਦੇਸ਼ ਦਾ ਭਵਿੱਖ ਤੈਅ ਕਰਨ ਵਾਲੇ ਨੌਜਵਾਨਾਂ ਅਤੇ ਸਾਡੀ ਮਾਤ੍ਰ-ਸ਼ਕਤੀ ਨੂੰ ਵੀ ਜੋੜਨਾ ਪਵੇਗਾ, ਤਾਂ ਹੀ ਇਸ ਲੜਾਈ ਵਿੱਚ ਅਸੀਂ ਪੂਰੀ ਤਰ੍ਹਾਂ ਸਫਲ ਹੋ ਸਕਾਂਗੇ।  ਸ਼ਾਹ ਨੇ ਕਿਹਾ ਕਿ ਨਸ਼ੀਲੇ ਪਦਾਰਥਾਂ ਦੀ ਸਮੱਸਿਆ ਕੇਵਲ ਕਾਨੂੰਨ ਵਿਵਸਥਾ ਅਤੇ ਜਨਤਕ ਸਿਹਤ ਦਾ ਮੁੱਦਾ ਨਹੀਂ ਹੈ ਸਗੋਂ ਇਹ ਦੇਸ਼ ਦੀ ਅੰਦਰੂਨੀ ਸੁਰੱਖਿਆ, ਸਮਾਜਿਕ ਸਥਿਰਤਾ, ਆਰਥਿਕ ਹਿੱਤਾਂ ਦੀ ਰੱਖਿਆ ਅਤੇ ਸਾਡੀ ਨੌਜਵਾਨ ਪੀੜ੍ਹੀ ਤੇ ਉਸ ਦੇ ਮਾਧਿਅਮ ਰਾਹੀਂ ਦੇਸ਼ ਦੇ ਭਵਿੱਖ ਨਾਲ ਜੁੜੀ ਹੋਈ ਸਮੱਸਿਆ ਹੈ। ਇਸ ਸਮੱਸਿਆ 'ਤੇ ਪੂਰਨ ਜਿੱਤ ਪ੍ਰਾਪਤ ਕਰਨਾ ਭਾਰਤ ਦੇ ਸਾਰੇ ਰਾਜਾਂ ਦਾ ਇੱਕ ਸਮੂਹਿਕ ਟੀਚਾ ਹੋਣਾ ਚਾਹੀਦਾ ਹੈ।

ਅਮਿਤ ਸ਼ਾਹ ਨੇ ਕਿਹਾ ਕਿ ਡ੍ਰਗ ਤਸਕਰੀ, ਸੰਗਠਿਤ ਅਪਰਾਧ, ਨਾਰਕੋ ਟੈਰਰ ਫਾਈਨੈਂਸ ਅਤੇ ਸਰਹੱਦ ਪਾਰ ਦੇ ਅੱਤਵਾਦੀ ਨੈੱਟਵਰਕ ਦੇ ਵਿੱਤੀ ਪੋਸ਼ਣ ਦੇ ਨਾਲ ਇਹ ਸਮੱਸਿਆ ਇੱਕ ਇਵੋਲਵਿੰਗ ਨਾਰਕੋ ਟੈਰੋਰਿਜ਼ਮ ਇਕੋਸਿਸਟਮ (Evolving Narco Terrorism Ecosystem) ਵੀ ਬਣ ਚੁੱਕੀ ਹੈ। ਸਾਡੇ ਦੇਸ਼ ਦੀ ਅੰਦਰੂਨੀ ਸੁਰੱਖਿਆ, ਅਰਥਚਾਰੇ ਅਤੇ ਨੌਜਵਾਨ ਪੀੜ੍ਹੀ ਦੇ ਭਵਿੱਖ ਦੀ ਸੁਰੱਖਿਆ ਲਈ ਸਾਨੂੰ ਇਸ ਸਮੱਸਿਆ 'ਤੇ ਪੂਰਨ ਜਿੱਤ ਪ੍ਰਾਪਤ ਕਰਨੀ ਹੀ ਹੋਵੇਗੀ। ਅਸੀਂ ਡੈੱਥ ਟ੍ਰਾਇੰਗਲ (Death Triangle) ਅਤੇ ਡੈੱਥ ਕ੍ਰੇਸੈਂਟ (Death Crescent) ਦੇ ਵਿਚਕਾਰ ਸਥਿਤ ਹਾਂ ਅਤੇ ਡ੍ਰੋਨ-ਅਧਾਰਿਤ ਡ੍ਰੌਪਸ, ਸਮੁੰਦਰੀ ਮਾਰਗਾਂ ਤੋਂ ਕੰਟੇਨਰਾਈਜ਼ਡ ਕਾਰਗੋ, ਡਾਰਕਨੈੱਟ, ਕ੍ਰਿਪਟੋ ਪੇਮੈਂਟ, ਆਰਡਰ ਟੂ ਡਿਲੀਵਰੀ ਮਾਡਲ, ਪਾਰਸਲ ਦੀ ਵਰਤੋਂ ਆਦਿ ਤਰੀਕਿਆਂ ਨਾਲ ਡ੍ਰਗ ਦਾ ਕਾਰੋਬਾਰ ਕਰਨ ਵਾਲਿਆਂ ਨੇ ਸਾਡੀ ਲੜਾਈ ਨੂੰ ਹੋਰ ਮੁਸ਼ਕਲ ਬਣਾ ਦਿੱਤਾ ਹੈ। ਨਾਰਕੋ ਅਪਰਾਧੀ (Ofenders) ਅੱਜ ਤਕਨਾਲੋ ਨਾਲ ਸਮਰੱਥ ਬਣ ਕੇ ਨੈੱਟਵਰਕ-ਅਧਾਰਿਤ ਬਣ ਚੁੱਕੇ ਹਨ ਅਤੇ ਮਲਟੀ-ਡੋਮੇਨ ਅਪਰਾਧ ਦੇ ਰੂਪ ਵਿੱਚ ਅੱਜ ਸਾਡੇ ਸਾਹਮਣੇ ਖੜ੍ਹੇ ਹਨ। ਇਸ ਮੁਸ਼ਕਲ ਲੜਾਈ ਪ੍ਰਤੀ ਸਾਡੀ ਪ੍ਰਤੀਕਿਰਿਆ ਵੀ ਸਮੂਹਿਕ ਅਤੇ ਸੰਗਠਿਤ, ਰੋਡਮੈਪ-ਅਧਾਰਿਤ ਅਤੇ ਆਧੁਨਿਕ ਤੇ ਇੰਟੈਲੀਜੈਂਸ ਲੀਡ-ਬੇਸਡ ਹੋਣੀ ਚਾਹੀਦੀ ਹੈ। ਸਾਡੀ ਅਪ੍ਰੋਚ ਟੈਕਨਾਲੋ ਡ੍ਰਿਵਨ ਹੋਣੀ ਚਾਹੀਦੀ ਹੈ ਅਤੇ ਸਾਨੂੰ ਬੇਰਹਿਮ ਪਹੁੰਚ ਦੇ ਨਾਲ ਨੈੱਟਵਰਕ-ਸੈਂਟ੍ਰਿਕ ਲੜਾਈ ਲੜਨੀ ਪਵੇਗੀ, ਤਾਂ ਹੀ ਅਸੀਂ ਇਸ ਸਮੱਸਿਆ ਵਿਰੁੱਧ ਜਿੱਤ ਪ੍ਰਾਪਤ ਕਰ ਸਕਦੇ ਹਾਂ।

ਕੇਂਦਰੀ ਗ੍ਰਹਿ ਮੰਤਰੀ ਨੇ ਕਿਹਾ ਕਿ ਸਾਨੂੰ ਨਸ਼ੇ ਦਾ ਵਪਾਰ ਕਰਨ ਵਾਲਿਆਂ ਪ੍ਰਤੀ ਬੇਰਹਿਮ ਪਹੁੰਚ ਰੱਖਣੀ ਹੈ ਅਤੇ ਡ੍ਰਗ ਦੇ ਪੀੜਤਾਂ ਪ੍ਰਤੀ ਹਮਦਰਦੀ ਵਾਲੀ ਅਪ੍ਰੋਚ ਰੱਖਣੀ ਹੈ। ਉਨ੍ਹਾਂ ਨੇ ਕਿਹਾ ਕਿ ਸਾਡੀ ਸਦਭਾਵਨਾ ਹੀ ਉਨ੍ਹਾਂ ਪੀੜਤ ਬੱਚਿਆਂ ਨੂੰ ਫਿਰ ਤੋਂ ਆਮ ਵਨ ਦੇ ਨਾਲ ਜੋੜ ਸਕਦੀ ਹੈ ਅਤੇ ਸਾਨੂੰ ਉਨ੍ਹਾਂ ਦੀ ਉਂਗਲ ਫੜ ਕੇ ਸਹੀ ਰਸਤੇ 'ਤੇ ਲੈ ਜਾਣ ਦਾ ਕੰਮ ਕਰਨਾ ਹੋਵੇਗਾ।  ਅਮਿਤ ਸ਼ਾਹ ਨੇ ਕਿਹਾ ਕਿ ਅੱਜ ਇੱਥੇ ਕੀਤੀ ਗਈ ਪੇਸ਼ਕਾਰੀ ਵਿੱਚ ਬਹੁਤ ਸਪਸ਼ਟ ਰੂਪ ਵਿੱਚ ਚਾਰ ਥੰਮ੍ਹਾਂ ਦੇ ਅੰਦਰ ਸਾਡੀ ਲੜਾਈ ਨੂੰ ਪਰਿਭਾਸ਼ਿਤ ਕੀਤਾ ਗਿਆ ਹੈ ਅਤੇ ਹਰ ਥੰਮ੍ਹ ਦੇ ਅੰਦਰ ਉਸ ਦੇ ਸਬ-ਪਿੱਲਰ ਵੀ ਤੈਅ ਕੀਤੇ ਗਏ ਹਨ। ਹਰ ਸਬ-ਪਿੱਲਰ ਦੇ ਅੰਦਰ ਟੀਚੇ ਅਤੇ ਇਸ ਨੂੰ ਪ੍ਰਾਪਤ ਕਰਨ ਦੀ ਮਿਤੀ ਨੂੰ ਵੀ ਚਿੰਨ੍ਹਿਤ ਕਰ ਦਿੱਤਾ ਗਿਆ ਹੈ। ਇੱਕ ਸਾਲ ਬਾਅਦ ਇਸ ਯੋਜਨਾ ਦਾ ਅਸੀਂ ਮੁੜ-ਮੁਲਾਂਕਣ ਕਰਾਂਗੇ ਅਤੇ ਇਸ ਨੂੰ ਮੁੜ-ਪਰਿਭਾਸ਼ਿਤ ਕਰਕੇ ਆਖਰੀ 2 ਸਾਲਾਂ ਦੀ ਲੜਾਈ ਲਈ ਅਸੀਂ ਅੱਗੇ ਵਧਾਂਗੇ।

ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਨੇ ਕਿਹਾ ਕਿ ਅੱਜ ਇੱਥੇ ਐੱਨਸੀਬੀ (NCB) ਦੀ ਸਲਾਨਾ ਰਿਪੋਰਟ ਵੀ ਜਾਰੀ ਕੀਤੀ ਗਈ ਹੈ। ਇਸ ਦੇ ਨਾਲ-ਨਾਲ ਨਸ਼ਾ-ਮੁਕਤ ਭਾਰਤ ਦੇ ਰੋਡਮੈਪ ਦੇ ਵਿਜ਼ਨ ਡੌਕਿਊਮੈਂਟ ਦਾ ਵੀ ਅੱਜ ਜਾਰੀ ਹੋਇਆ ਹੈ। ਐੱਨਸੀਬੀ ਦੇ ਗੁਵਾਹਾਟੀ ਅਤੇ ਜੰਮੂ ਜ਼ੋਨਲ ਦਫ਼ਤਰਾਂ ਦਾ ਵੀ ਅੱਜ ਉਦਘਾਟਨ ਕੀਤਾ ਗਿਆ। ਅੱਜ ਤੱਕ ਜ਼ਿਲ੍ਹਾ ਪੱਧਰੀ ਐਨਕੌਰਡ (NCORD) ਦੀਆਂ 15876 ਮੀਟਿੰਗਾਂ ਹੋ ਚੁੱਕੀਆਂ ਹਨ, ਰਾਜ ਪੱਧਰ ਦੀਆਂ 266 ਮੀਟਿੰਗਾਂ ਹੋ ਚੁੱਕੀਆਂ ਹਨ, ਐਗਜ਼ੀਕਿਊਟਿਵ ਪੱਧਰ 'ਤੇ ਸੱਤ ਮੀਟਿੰਗਾਂ ਕਰ ਚੁੱਕੇ ਹਾਂ ਅਤੇ ਉੱਚ ਪੱਧਰ 'ਤੇ ਅੱਜ ਅਸੀਂ 10ਵੀਂ ਬੈਠਕ ਕਰ ਰਹੇ ਹਾਂ। ਸਾਰੇ ਰਾਜਾਂ ਦੇ ਮੁੱਖ ਸਕੱਤਰ ਅਤੇ ਪੁਲਿਸ ਮੁਖੀ ਐਨਕੌਰਡ ਮੀਟਿੰਗਾਂ ਨੂੰ ਨਤੀਜਾ-ਮੁਖੀ ਬਣਾਉਣ ਲਈ ਵੀ ਯਤਨ ਕਰਨ।

ਅਮਿਤ ਸ਼ਾਹ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ 2047 ਵਿੱਚ ਵਿਕਸਿਤ ਭਾਰਤ ਦਾ ਇੱਕ ਟੀਚਾ ਰੱਖਿਆ ਹੈ ਅਤੇ ਨਸ਼ਾ-ਮੁਕਤ ਭਾਰਤ ਦਾ ਟੀਚਾ ਵੀ ਪ੍ਰਧਾਨ ਮੰਤਰੀ ਮੋਦੀ ਨੇ ਸਾਨੂੰ ਦਿੱਤਾ ਹੈ। ਪ੍ਰਧਾਨ ਮੰਤਰੀ ਮੋਦੀ  ਵੱਲੋਂ ਦਿੱਤੇ ਗਏ ਇਸ ਟੀਚੇ ਨੂੰ ਪ੍ਰਾਪਤ ਕਰਨ ਲਈ 2026 ਤੋਂ 2029 ਤੱਕ ਦਾ ਰੋਡਮੈਪ ਚਾਰ ਪ੍ਰਮੁੱਖ ਥੰਮ੍ਹਾਂ 'ਤੇ ਅਧਾਰਿਤ ਹੈ। ਪਹਿਲਾ ਥੰਮ੍ਹ – ਐਨਫੋਰਸਮੈਂਟ (Enforcement), ਇੰਟੈਲੀਜੈਂਸ (Intelligence) ਅਤੇ ਓਪਰੇਸ਼ਨਸ (Operations)। ਇਸ ਦਾ ਉਦੇਸ਼ ਹੈ ਕਿ ਪੂਰੇ ਨੈੱਟਵਰਕ 'ਤੇ ਲਕਸ਼ਿਤ (Targeted) ਇੰਟੈਲੀਜੈਂਸ ਲੀਡ ਕਾਰਵਾਈ ਕੀਤੀ ਜਾਵੇ ਅਤੇ ਨੈੱਟਵਰਕ ਨੂੰ ਤਬਾਹ ਕਰ ਦਿੱਤਾ ਜਾਵੇ। ਦੂਜਾ ਥੰਮ੍ਹ ਹੈ – ਪ੍ਰੀਕਰਸਰਸ (Precursors) ਅਤੇ ਸਿੰਥੈਟਿਕ ਡ੍ਰਗ ਕੰਟਰੋਲ (Synthetic Drug Control)। ਸਾਨੂੰ ਉਤਪਾਦਨ ਪੱਧਰ 'ਤੇ ਹੀ ਨਸ਼ੇ ਨੂੰ ਰੋਕਣ ਦੀ ਰਣਨੀਤੀ ਅਪਣਾਉਣੀ ਪਵੇਗੀ। ਤੀਜਾ ਥੰਮ੍ਹ- ਡਿਮਾਂਡ (Demand) ਅਤੇ ਹਾਰਮ ਰਿਡਕਸ਼ਨ (Harm Reduction) ਦੀ ਮੁਹਿੰਮ ਨੂੰ ਸਮਾਜ, ਸਿੱਖਿਆ ਅਤੇ ਪੁਨਰਵਾਸ (Rehabilitation) ਦੇ ਮਾਧਿਅਮ ਰਾਹੀਂ ਸਾਨੂੰ ਅੱਗੇ ਵਧਾਉਣਾ ਹੋਵੇਗਾ। ਕੈਪੇਸਿਟੀ ਬਿਲਡਿੰਗ (Capacity Building), ਕੋਆਰਡੀਨੇਸ਼ਨ (Coordination) ਅਤੇ ਮੌਨੀਟਰਿੰਗ (Monitoring) ਦੇ ਚੌਥੇ ਥੰਮ੍ਹ ਦੀ ਰਚਨਾ ਤੰਤਰ ਨੂੰ ਸਮਰੱਥ, ਤਾਲਮੇਲ ਯੁਕਤ, ਜਵਾਬਦੇਹ ਅਤੇ ਆਧੁਨਿਕ ਬਣਾਉਣ ਲਈ ਕੀਤੀ ਗਈ ਹੈ। ਇਹ ਰੋਡਮੈਪ ਹੋਲ ਆਫ਼ ਗਵਰਨਮੈਂਟ ਅਪ੍ਰੋਚ (Whole of Government Approach) ਅਤੇ ਹੋਲ ਆਫ਼ ਸੁਸਾਇਟੀ ਅਪ੍ਰੋਚ (Whole of Society Approach) ਨੂੰ ਧਿਆਨ ਵਿੱਚ ਰੱਖ ਕੇ ਬਣਾਇਆ ਗਿਆ ਹੈ। ਇਸ ਰੋਡਮੈਪ ਵਿੱਚ ਭਾਰਤ ਦੇ ਹਰ ਨਾਗਰਿਕ ਦੀ ਭੂਮਿਕਾ ਸ਼ਾਮਲ ਕੀਤੀ ਗਈ ਹੈ, ਪਰ ਨਾਗਰਿਕਾਂ ਨੂੰ ਪ੍ਰੇਰਿਤ ਕਰਨ ਦਾ ਕੰਮ ਸਾਰੀਆਂ ਰਾਜ ਸਰਕਾਰਾਂ ਅਤੇ ਭਾਰਤ ਸਰਕਾਰ ਦੇ ਸਾਰੇ ਵਿਭਾਗਾਂ ਦੇ ਸਕੱਤਰਾਂ ਨੂੰ ਕਰਨਾ ਪਵੇਗਾ। ਇਸ ਰੋਡਮੈਪ ਦੀ ਸਫਲਤਾ ਅਤੇ ਟੀਚਿਆਂ ਦੀ ਸਮੇਂ ਸਿਰ ਪ੍ਰਾਪਤੀ ਦੀ ਜ਼ਿੰਮੇਵਾਰੀ ਵੀ ਸਾਂਝੀ ਹੈ ਅਤੇ ਉਸ ਦੀ ਨਿਗਰਾਨੀ (Monitroing) ਦੀ ਵਿਵਸਥਾ ਵੀ ਤੈਅ ਕੀਤੀ ਗਈ ਹੈ।

ਕੇਂਦਰੀ ਗ੍ਰਹਿ ਮੰਤਰੀ ਨੇ ਕਿਹਾ ਕਿ ਨਸ਼ਿਆਂ ਦੇ ਖਿਲਾਫ਼ ਲੜਾਈ ਦਾ ਜ਼ਿਕਰ ਅਸੀਂ ਤਿੰਨ ਸ਼ਬਦਾਂ ਵਿੱਚ ਕਰ ਸਕਦੇ ਹਾਂ – ਡਿਟੈਕਟ (Detect), ਡਿਸਰਪਟ (Disrupt) ਅਤੇ ਡਿਸਟ੍ਰੌਏ (Destroy)। ਅਸੀਂ ਸਰਹੱਦੀ ਅਤੇ ਸੰਵੇਦਨਸ਼ੀਲ ਜ਼ਿਲ੍ਹਿਆਂ ਵਿੱਚ ਹਿਊਮਿੰਟ (HUMINT), ਤਕਨੀਕੀ ਇੰਟੈਲੀਜੈਂਸ ਅਤੇ ਕਮਿਊਨਿਟੀ ਪੁਲਿਸਿੰਗ ਦੇ ਮਾਧਿਅਮ ਰਾਹੀਂ ਸਾਨੂੰ - ਵਿਦੇਸ਼ ਤੋਂ ਦੇਸ਼ ਵਿੱਚ ਡ੍ਰਗ ਪਹੁੰਚਾਉਣ ਵਾਲੇ, ਦੇਸ਼ ਵਿੱਚ ਉਸ ਨੂੰ ਰਾਜਾਂ ਤੱਕ ਪਹੁੰਚਾਉਣ ਵਾਲੇ ਅਤੇ ਰਾਜਾਂ ਤੋਂ ਉਪਭੋਗਤਾ ਤੱਕ ਪਹੁੰਚਾਉਣ ਵਾਲੇ - ਤਿੰਨੋਂ ਤਰ੍ਹਾਂ ਦੇ ਕਾਰਟੇਲ ਨੂੰ ਤਬਾਹ ਕਰਨ ਲਈ ਅੱਗੇ ਵਧਣਾ ਹੋਵੇਗਾ। ਡਾਰਕ ਵੈੱਬ ਮੌਨੀਟਰਿੰਗ, ਹਵਾਲਾ, ਕ੍ਰਿਪਟੋ ਟ੍ਰਾਂਜੈਕਸ਼ਨ, ਪੋਰਟ ਅਤੇ ਏਅਰਪੋਰਟ ਦੀ ਵਰਤੋਂ 'ਤੇ ਸਾਡੀਆਂ ਸਾਰੀਆਂ ਵਿੱਤੀ ਏਜੰਸੀਆਂ ਨੂੰ ਆਪਣੀ ਪੂਰੀ ਸਮਰੱਥਾ ਨਾਲ ਤਾਲਮੇਲ ਵਾਲੇ ਤਰੀਕੇ ਨਾਲ ਕੰਮ ਕਰਕੇ ਇੱਕ ਸਾਂਝਾ ਪ੍ਰੋਗਰਾਮ ਤਿਆਰ ਕਰਨਾ ਪਵੇਗਾ। ਡਿਸਰਪਟ (Disrupt) ਦੇ ਤਹਿਤ ਨਸ਼ੇ ਦਾ ਵਪਾਰ ਕਰਨ ਵਾਲਿਆਂ ਦੇ ਸਰੋਤ, ਟ੍ਰਾਂਜ਼ਿਟ, ਵਿੱਤ ਅਤੇ ਲੀਡਰਸ਼ਿਪ ਦੇ ਹਰ ਪੱਧਰ 'ਤੇ ਸਾਨੂੰ ਕਾਨੂੰਨ ਦੇ ਤਹਿਤ ਸੱਟ ਮਾਰਨੀ ਪਵੇਗੀ। ਗੈਰ-ਕਾਨੂੰਨੀ ਫਸਲਾਂ ਨੂੰ ਤਬਾਹ ਕਰਨ ਲਈ ਸਾਨੂੰ ਇੱਕ ਮੁਹਿੰਮ ਚਲਾਉਣੀ ਹੋਵੇਗੀ। ਗੈਰ-ਕਾਨੂੰਨੀ ਲੈਬਾਂ ਨੂੰ ਲੱਭਣ ਦਾ ਇੱਕ ਤੰਤਰ ਏਜੰਸੀਆਂ ਨੂੰ ਵਿਕਸਿਤ ਕਰਨਾ ਪਵੇਗਾ ਅਤੇ ਉਨ੍ਹਾਂ ਨੂੰ ਸਖ਼ਤੀ ਨਾਲ ਤਬਾਹ ਕਰਨਾ ਪਵੇਗਾ। ਨਵੀਂ ਪੱਧਤੀ ਦੇ ਕੰਟਰੋਲ ਡਿਲੀਵਰੀ ਓਪਰੇਸ਼ਨ ਦਾ ਸਾਨੂੰ ਉਪਾਅ ਵੀ ਲੱਭਣਾ ਪਵੇਗਾ ਅਤੇ ਇਸ ਉਪਾਅ ਵਿੱਚ ਨਿਰੰਤਰ ਸੁਧਾਰ/ਬਦਲਾਅ ਕਰਦੇ ਹੋਏ ਇਸ ਦੀ ਮੋਨੀਟਰਿੰਗ ਕਰਕੇ ਸਾਨੂੰ ਇਸ ਨੂੰ ਤਾਰਕਿਕ ਅੰਤ (Logical End) ਤੱਕ ਲੈ ਜਾਣਾ ਪਵੇਗਾ।  ਸ਼ਾਹ ਨੇ ਕਿਹਾ ਕਿ ਪੀਐੱਮਐੱਲਏ (PMLA) ਅਤੇ ਈਡੀ (ED) ਦੇ ਮਾਧਿਅਮ ਰਾਹੀਂ ਨਸ਼ਿਆਂ ਦੇ ਵਪਾਰੀਆਂ ਦੀ ਵਿੱਤੀ ਜਾਂਚ (Financial Investigation) ਵੀ ਸਾਨੂੰ ਬਹੁਤ ਬੇਰਹਿਮੀ (Ruthlessly) ਨਾਲ ਕਰਨੀ ਪਵੇਗੀ ਅਤੇ ਇਸ ਦੇ ਜ਼ਰੀਏ ਉਨ੍ਹਾਂ ਦੇ ਨੈੱਟਵਰਕ ਨੂੰ ਤਾਰ-ਤਾਰ ਕਰਨ ਦੀ ਜ਼ਿੰਮੇਵਾਰੀ ਵੀ ਸਾਡੀ ਹੈ। ਡਿਸਟ੍ਰੌਏ (Destroy) ਦੇ ਤਹਿਤ ਤਬਾਹ ਕੀਤਾ ਗਿਆ ਨੈੱਟਵਰਕ ਦੁਬਾਰਾ ਖੜ੍ਹਾ ਨਾ ਹੋਵੇ, ਇਸ ਤਰ੍ਹਾਂ ਅਸੀਂ ਇਸ ਨੂੰ ਬੇਰਹਿਮੀ ਨਾਲ ਖ਼ਤਮ ਕਰੀਏ। ਜੋ ਫੜਿਆ ਗਿਆ ਹੈ, ਉਹ ਕਿੰਗਪਿਨ (Kingpin) ਛੁੱਟਣਾ ਨਹੀਂ ਚਾਹੀਦਾ ਅਤੇ ਇਸ ਦੇ ਲਈ ਸਾਡੇ ਕਾਨੂੰਨਾਂ ਵਿੱਚ ਸਾਰੇ ਪ੍ਰਬੰਧ ਉਪਲਬਧ ਹਨ। ਡੀ-ਐਡਿਕਸ਼ਨ ਅਤੇ ਰੀਹੈਬਲੀਟੇਸ਼ਨ ਦੇ ਮਾਧਿਅਮ ਰਾਹੀਂ ਸਾਨੂੰ ਸਪਲਾਈ ਸਾਈਡ ਨੂੰ ਘਟਾ ਕੇ ਇਨ੍ਹਾਂ ਨੂੰ ਡਿਸਟ੍ਰੌਏ ਕਰਨ ਦੀ ਦਿਸ਼ਾ ਵਿੱਚ ਅੱਗੇ ਵਧਣਾ ਪਵੇਗਾ। ਡਿਟੈਕਟ (Detect), ਡਿਸਰਪਟ (Disrupt) ਅਤੇ ਡਿਸਟ੍ਰੌਏ (Destroy) ਇਨ੍ਹਾਂ ਤਿੰਨ ਸ਼ਬਦਾਂ ਦੇ ਅਧਾਰ 'ਤੇ ਇਸ ਪੂਰੇ ਰੋਡਮੈਪ ਦੀ ਰਚਨਾ ਕੀਤੀ ਗਈ ਹੈ।

ਅਮਿਤ ਸ਼ਾਹ ਨੇ ਕਿਹਾ ਕਿ ਪ੍ਰਧਾਨ ਮੰਤਰੀ  ਨਰੇਂਦਰ ਮੋਦੀ  ਦੀ ਅਗਵਾਈ ਵਿੱਚ ਭਾਰਤ ਸਰਕਾਰ ਦੇ ਸਾਰੇ ਮੰਤਰਾਲਿਆਂ, ਰਾਜਾਂ ਅਤੇ ਸਾਰੇ ਵਿਭਾਗਾਂ ਨੂੰ ਨਸ਼ਿਆਂ ਦੇ ਖਿਲਾਫ਼ ਜ਼ੀਰੋ ਟਾਲਰੈਂਸ ਦੀ ਨੀਤੀ ਨੂੰ ਜ਼ਮੀਨ 'ਤੇ ਉਤਾਰਨ ਲਈ ਸਮੂਹਿਕ ਤੌਰ 'ਤੇ ਅੱਗੇ ਵਧਣਾ ਪਵੇਗਾ। ਵੱਡੇ ਐੱਨਡੀਪੀਐੱਸ (NDPS) ਦੇ ਮਾਮਲਿਆਂ ਵਿੱਚ ਵਿੱਤੀ ਜਾਂਚ ਨੂੰ ਰਾਜ ਦੇ ਪੁਲਿਸ ਮੁਖੀਆਂ ਨੂੰ ਲਾਜ਼ਮੀ ਕਰਨਾ ਹੋਵੇਗਾ। ਪ੍ਰੋਸੀਡ ਆਫ਼ ਕਰਾਈਮ (Proceed of Crime), ਉਸ ਦੀ ਪਛਾਣ, ਫ੍ਰੀਜ਼ ਕਰਨਾ, ਸੀਜ਼ ਕਰਨਾ ਅਤੇ ਉਸ ਨੂੰ ਜੇਲ੍ਹ ਤੋਂ ਬਾਹਰ ਨਾ ਆਉਣ ਦੇਣ ਤੱਕ ਦੀ ਪੂਰੀ ਪ੍ਰਕਿਰਿਆ ਨੂੰ ਐਵੀਡੈਂਸ ਬੇਸਡ ਅਤੇ ਆਧੁਨਿਕ ਤਕਨੀਕ ਨਾਲ ਲੈਸ ਕਰਨਾ ਹੋਵੇਗਾ। ਗ੍ਰਹਿ ਮੰਤਰਾਲੇ ਨੇ ਸਾਰੇ ਹਾਈ ਕੋਰਟਾਂ ਨਾਲ ਵੀ ਇਸ ਵਿਸ਼ੇ ਨੂੰ ਉਠਾਇਆ ਹੈ ਕਿ ਸਪੈਸ਼ਲ ਕੋਰਟਾਂ ਬਣਨ, ਕੋਰਟਾਂ ਦੇ ਜੱਜਾਂ ਦੀ ਸੰਖਿਆ ਲੋੜੀਂਦੀ ਹੋਵੇ ਅਤੇ ਸਜ਼ਾ ਤੈਅ ਕਰਨ ਲਈ ਵੱਡੇ ਕੇਸਾਂ ਦੀ ਰੋਜ਼ਾਨਾ ਸੁਣਵਾਈ ਕਰਨ ਨੂੰ ਪ੍ਰਾਥਮਿਕਤਾ ਦਿੱਤੀ ਜਾਵੇ। ਜਦੋਂ ਤੱਕ ਰੀਅਲ ਟਾਈਮ ਸ਼ੇਅਰਿੰਗ ਯਕੀਨੀ ਨਹੀਂ ਕਰਦੇ, ਉਦੋਂ ਤੱਕ ਅਸੀਂ 'ਫੋਲੋ ਦ ਮਨੀ ਟ੍ਰੇਲ' (Follow the money trail) ਨਹੀਂ ਕਰ ਸਕਾਂਗੇ ਅਤੇ ਇਸੇ ਲਈ ਰੀਅਲ ਟਾਈਮ ਸ਼ੇਅਰਿੰਗ ਨੂੰ ਸਾਨੂੰ ਯਕੀਨੀ ਬਣਾਉਣਾ ਪਵੇਗਾ।

ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਨੇ ਕਿਹਾ ਕਿ ਪ੍ਰੀਕਰਸਰਸ (Precursors) ਅਤੇ ਸਾਈਕੋਟ੍ਰੋਪਿਕ ਪਦਾਰਥਾਂ ਦੀ ਸ਼ਡਿਊਲਿੰਗ ਨੂੰ ਵੀ ਸਾਨੂੰ ਇੱਕ ਵਾਰ ਦੇਖਣਾ ਹੋਵੇਗਾ ਅਤੇ ਨਾਰਕੋ ਫਾਈਨੈਂਸ ਦੇ ਵਿਰੁੱਧ ਪ੍ਰਭਾਵਸ਼ਾਲੀ ਕਾਰਵਾਈ ਵੀ ਸਾਨੂੰ ਯਕੀਨੀ ਬਣਾਉਣੀ ਪਵੇਗੀ। ਸਮਾਜਿਕ ਨਿਆਂ ਅਤੇ ਅਧਿਕਾਰਤਾ ਮੰਤਰਾਲੇ ਨੂੰ ਨਸ਼ਾ-ਮੁਕਤ ਭਾਰਤ ਮੁਹਿੰਮ ਅਤੇ ਜਨ-ਜਾਗਰੂਕਤਾ ਮੁਹਿੰਮ, ਸਮੂਹਿਕ ਭਾਗੀਦਾਰੀ ਅਤੇ ਇਲਾਜ ਪੁਨਰਵਾਸ ਸੇਵਾਵਾਂ ਦਾ ਵਿਸਤਾਰ ਕਰਨਾ ਹੋਵੇਗਾ, ਤਾਂ ਹੀ ਅਸੀਂ ਮੰਗ ਨੂੰ ਘਟਾ ਸਕਦੇ ਹਾਂ। ਫਾਰਮਾਸਿਊਟੀਕਲ ਡਾਇਵਰਸ਼ਨ ਅਤੇ ਔਨਲਾਈਨ ਫਾਰਮੇਸੀਆਂ ਦੀ ਨਿਗਰਾਨੀ ਨੂੰ ਸਿਹਤ ਮੰਤਰਾਲੇ ਨੂੰ ਯਕੀਨੀ ਬਣਾਉਣਾ ਹੋਵੇਗਾ। ਸਿੱਖਿਆ ਮੰਤਰਾਲੇ ਦੇ ਤਹਿਤ ਸੈਕੰਡਰੀ ਸਿੱਖਿਆ ਅਤੇ ਉੱਚ ਸਿੱਖਿਆ ਵਿਭਾਗਾਂ ਨੂੰ ਡ੍ਰਗ-ਫ੍ਰੀ ਕੈਂਪਸ ਦਾ ਫਰੇਮਵਰਕ ਅਪਣਾਉਣਾ ਹੋਵੇਗਾ। ਸਭ ਦੀ ਸਹਿਮਤੀ ਨਾਲ ਇਸ ਸੰਕਲਪ ਨੂੰ ਅੱਗੇ ਵਧਾਉਂਦੇ ਹੋਏ ਮਾਪਿਆਂ ਅਤੇ ਅਧਿਆਪਕਾਂ ਦੀ ਜਾਗਰੂਕਤਾ ਨੂੰ ਵੀ ਸਾਨੂੰ ਯਕੀਨੀ ਬਣਾਉਣਾ ਹੋਵੇਗਾ।

 ਅਮਿਤ ਸ਼ਾਹ ਨੇ ਕਿਹਾ ਕਿ ਐੱਨਸੀਆਰਬੀ (NCRB), ਐੱਨਐੱਫਐਸੱਯੂ (NFSU), ਡੀਐੱਫਐੱਸਐੱਸ (DFSS), ਆਈ4ਸੀ (I4C) ਅਤੇ ਨੈਟਗ੍ਰਿਡ (NATGRID) ਨੂੰ ਕਾਰਟੇਲ ਦੀ ਪਛਾਣ (Cartel Identification) ਲਈ ਆਪਣੇ-ਆਪਣੇ ਪੱਧਰ 'ਤੇ ਬਹੁਤ ਸਾਰੇ ਕੰਮ ਕਰਨੇ ਹੋਣਗੇ। ਰਾਜਾਂ ਨੂੰ ਏਐੱਨਟੀਐੱਫ (ANTFs) ਨੂੰ ਫੁੱਲ-ਟਾਈਮ ਬਣਾਉਣਾ ਚਾਹੀਦਾ ਹੈ ਅਤੇ ਡੈਡੀਕੇਟਿਡ, ਰਿਸੋਰਸਡ, ਇਕੁਉਪਡ ਅਤੇ ਅਕਾਊਂਟੇਬਲ ਯੂਨਿਟ ਦੇ ਰੂਪ ਵਿੱਚ ਇਸ ਨੂੰ ਬਦਲਣ ਲਈ ਰਾਜਾਂ ਦੇ ਪੁਲਿਸ ਮੁਖੀਆਂ ਨੂੰ ਕੰਮ ਕਰਨਾ ਚਾਹੀਦਾ ਹੈ। ਡ੍ਰਗਜ਼ ਦੀ ਕਮਰਸ਼ੀਅਲ ਕੁਆਂਟਿਟੀ (Commercial Quantity) ਦੇ ਮਾਮਲੇ ਵਿੱਚ ਵਿੱਤੀ ਜਾਂਚ (Financial Investigation) ਅਤੇ ਬੈਕਵਰਡ-ਫਾਰਵਰਡ ਲਿੰਕੇਜ (Backward-Forward Linkage) ਸਾਡੀ ਜਾਂਚ ਦਾ ਅਹਿਮ ਹਿੱਸਾ ਹੋਣਾ ਚਾਹੀਦਾ ਹੈ ਕਿਉਂਕਿ ਇਸ ਤੋਂ ਬਿਨਾਂ ਅਸੀਂ ਤੰਤਰ ਨੂੰ ਤਬਾਹ ਨਹੀਂ ਕਰ ਸਕਦੇ। ਰਾਜ ਅਤੇ ਜ਼ਿਲ੍ਹਾ ਪੱਧਰੀ ਐਨਕੌਰਡ (NCORD) ਮੀਟਿੰਗਾਂ ਨੂੰ ਆਊਟਪੁੱਟ-ਓਰੀਐਂਟਿਡ (Output-Oriented) ਬਣਾਉਣਾ ਚਾਹੀਦਾ ਹੈ ਅਤੇ ਇਸ ਦੀ ਮੋਨੀਟਰਿੰਗ ਵੀ ਬਹੁਤ ਵਧੀਆ ਤਰੀਕੇ ਨਾਲ ਕਰਨੀ ਚਾਹੀਦੀ ਹੈ। ਮਜ਼ਬੂਤ ਚਾਰਜਸ਼ੀਟ (Strong Chargesheet) ਅਤੇ ਪ੍ਰਭਾਵਸ਼ਾਲੀ ਮੁਕੱਦਮੇਬਾਜ਼ੀ (Effective Prosecution) ਲਈ ਸਪੈਸ਼ਲ ਪਬਲਿਕ ਪ੍ਰੋਸੀਕਿਊਟਰ ਰੱਖਣ ਦੀ ਦਿਸ਼ਾ ਵਿੱਚ ਸਾਨੂੰ ਅੱਗੇ ਵਧਣਾ ਚਾਹੀਦਾ ਹੈ ਅਤੇ ਐਕਸਕਲੂਸਿਵ ਐੱਨਡੀਪੀਐੱਸ (NDPS) ਕੋਰਟ ਲਈ ਰਾਜ ਦੇ ਪੁਲਿਸ ਮੁਖੀ, ਆਪਣੇ ਗ੍ਰਹਿ ਵਿਭਾਗ ਦੇ ਮਾਧਿਅਮ ਰਾਹੀਂ ਹਾਈ ਕੋਰਟ ਤੱਕ ਪਹੁੰਚ ਕਰਕੇ ਅੱਗੇ ਵਧਣ। ਮੰਗ ਘਟਾਉਣ, ਇਲਾਜ, ਰੀਹੈਬਲੀਟੇਸ਼ਨ, ਜਾਗਰੂਕਤਾ, ਮਾਪਿਆਂ, ਪ੍ਰੋਫ਼ੈਸਰਾਂ ਅਤੇ ਅਧਿਆਪਕਾਂ ਦੀ ਜਾਗਰੂਕਤਾ ਲਈ ਵੀ ਰਾਜਾਂ ਨੂੰ ਹਰ ਵਿਭਾਗ ਵਿੱਚ ਇੱਕ ਨੋਡਲ ਅਫ਼ਸਰ ਤੈਅ ਕਰਨਾ ਚਾਹੀਦਾ ਹੈ। ਇਸ ਦੇ ਨਾਲ ਹੀ, ਸੀਬੀਆਈ (CBI) ਦੇ ਮਾਧਿਅਮ ਰਾਹੀਂ ਅਸੀਂ ਭਗੌੜਿਆਂ ਨੂੰ ਵਾਪਸ ਲਿਆਉਣ ਦੀ ਇੱਕ ਮੁਹਿੰਮ ਸ਼ੁਰੂ ਕੀਤੀ ਹੈ ਜਿਸ ਵਿੱਚ ਸਾਨੂੰ ਬਹੁਤ ਅੱਛੀ ਸਫਲਤਾ ਮਿਲੀ ਹੈ। ਰਾਜ ਸਰਕਾਰਾਂ ਨੂੰ ਵੀ ਬੇਨਤੀ ਹੈ ਕਿ ਜੋ ਤੁਹਾਡੇ ਰਾਜ ਦੇ ਡ੍ਰਗਜ਼ ਜਾਂ ਗੈਂਗਸਟਰ ਦਾ ਕੰਮ ਕਰਨ ਵਾਲੇ ਲੋਕ ਵਿਦੇਸ਼ਾਂ ਵਿੱਚ ਲੁਕ ਕੇ ਬੈਠੇ ਹਨ, ਉਨ੍ਹਾਂ ਦੇ ਖਿਲਾਫ਼ ਰੈੱਡ ਕਾਰਨਰ ਨੋਟਿਸ ਜਾਰੀ ਕਰਕੇ, ਸੀਬੀਆਈ ਦੀ ਵਰਤੋਂ ਕਰਕੇ ਅਤੇ ਏਜੰਸੀਆਂ ਦੇ ਮਾਧਿਅਮ ਰਾਹੀਂ ਉਨ੍ਹਾਂ ਨੂੰ ਵਾਪਸ ਲਿਆਉਣ ਦੀ ਪ੍ਰਕਿਰਿਆ ਸ਼ੁਰੂ ਕਰਨ।

ਕੇਂਦਰੀ ਗ੍ਰਹਿ ਮੰਤਰੀ ਨੇ ਕਿਹਾ ਕਿ 2004 ਤੋਂ 2014 ਤੱਕ 40000 ਕਰੋੜ ਰੁਪਏ ਦੀ ਕੀਮਤ ਦੇ 26 ਲੱਖ ਕਿਲੋਗ੍ਰਾਮ ਸਿੰਥੈਟਿਕ ਡ੍ਰਗ ਜ਼ਬਤ ਕੀਤੇ ਗਏ ਸਨ ਜਦੋਂ ਕਿ 2014 ਤੋਂ 2026 ਤੱਕ 1 ਲੱਖ 84 ਹਜ਼ਾਰ ਕਰੋੜ ਰੁਪਏ ਦੀ ਕੀਮਤ ਦੇ 1 ਕਰੋੜ 18 ਲੱਖ ਕਿਲੋਗ੍ਰਾਮ ਡ੍ਰਗਜ਼ ਜ਼ਬਤ ਕੀਤੇ ਗਏ, ਇਹ ਦੱਸਦਾ ਹੈ ਕਿ ਸਾਡੀ ਮੁਹਿੰਮ ਸਫਲਤਾ ਦੀ ਦਿਸ਼ਾ ਵਿੱਚ ਅੱਗੇ ਵਧ ਰਹੀ ਹੈ। 2004 ਤੋਂ 2014 ਵਿੱਚ 8000 ਕਰੋੜ ਰੁਪਏ ਦੀ ਕੀਮਤ ਦੇ 3,26,000 ਕਿਲੋਗ੍ਰਾਮ ਡ੍ਰਗਜ਼ ਨੂੰ ਤਬਾਹ ਕੀਤਾ ਗਿਆ ਸੀ ਜਦੋਂ ਕਿ 2014 ਤੋਂ 2026 ਦੇ ਵਿਚਕਾਰ 89,896 ਕਰੋੜ ਰੁਪਏ ਦੀ ਕੀਮਤ ਦੇ 42,47,000 ਕਿਲੋਗ੍ਰਾਮ ਡ੍ਰਗ ਨੂੰ ਅਸੀਂ ਤਬਾਹ ਕੀਤਾ। ਇਸੇ ਤਰ੍ਹਾਂ ਗੈਰ-ਕਾਨੂੰਨੀ ਖੇਤੀ ਨੂੰ ਤਬਾਹ ਕਰਨ ਦੇ ਕੰਮ ਨੂੰ ਅਸੀਂ ਲਗਾਤਾਰ ਵਧਾਇਆ ਹੈ। 2020 ਵਿੱਚ 10,000 ਏਕੜ ਗੈਰ-ਕਾਨੂੰਨੀ ਅਫ਼ੀਮ ਦੀ ਖੇਤੀ ਤਬਾਹ ਕੀਤੀ ਗਈ, 2025 ਵਿੱਚ ਅਸੀਂ 42,282 ਏਕੜ ਗੈਰ-ਕਾਨੂੰਨੀ ਖੇਤੀ ਨੂੰ ਤਬਾਹ ਕੀਤਾ। 2004 ਤੋਂ 2014 ਤੱਕ 1,73,000 ਕੇਸ ਹੋਏ ਸਨ ਜਿਨ੍ਹਾਂ ਵਿੱਚ 1,95,000 ਗ੍ਰਿਫਤਾਰੀਆਂ ਕੀਤੀਆਂ ਗਈਆਂ ਸਨ। 2014 ਤੋਂ 2026 ਵਿੱਚ 8,75,000 ਕੇਸ ਰਜਿਸਟਰ ਕੀਤੇ ਗਏ ਹਨ ਅਤੇ 10,97,000 ਲੋਕਾਂ ਦੀਆਂ ਗ੍ਰਿਫਤਾਰੀਆਂ ਹੋਈਆਂ ਹਨ। ਇਹ ਅੰਕੜੇ ਦੱਸਦੇ ਹਨ ਕਿ ਜਦੋਂ ਅਸੀਂ ਯਤਨ ਕਰਦੇ ਹਾਂ ਤਾਂ ਸਫਲਤਾ ਜ਼ਰੂਰ ਮਿਲੇਗੀ। ਮੋਦੀ ਸਰਕਾਰ ਨੇ ਯਤਨਾਂ ਨੂੰ ਸਪੈਸਿਫਿਕ ਕੀਤਾ ਹੈ, ਟੀਚੇ ਨੂੰ ਕੇਂਦ੍ਰਿਤ ਕੀਤਾ ਹੈ, ਟਾਈਮ ਬਾਊਂਡ (ਸਮਾਂਬੱਧ) ਵੀ ਕੀਤਾ ਹੈ ਅਤੇ ਨਸ਼ਿਆਂ ਦੇ ਖਿਲਾਫ਼ ਲੜਾਈ ਦੇ ਹਰ ਤਰ੍ਹਾਂ ਦੇ ਬਿੰਦੂਆਂ ਦੀ ਪਛਾਣ ਕਰਕੇ ਅਸੀਂ ਇਹ ਰੋਡਮੈਪ ਬਣਾਇਆ ਹੈ।  ਅਮਿਤ ਸ਼ਾਹ ਨੇ ਕਿਹਾ ਕਿ ਜੇਕਰ ਅਸੀਂ ਇਸ ਲੜਾਈ ਨੂੰ ਮਿਲ ਕੇ ਅਤੇ ਇੱਕਜੁੱਟ ਹੋ ਕੇ ਲੜਦੇ ਹਾਂ ਤਾਂ ਯਕੀਨੀ ਤੌਰ 'ਤੇ ਜਿੱਤ ਸਾਡੀ ਹੋਵੇਗੀ। ਤਿੰਨ ਸਾਲਾਂ ਦੇ ਅੰਦਰ ਅਸੀਂ ਭਾਰਤ ਵਿੱਚ ਡ੍ਰਗਜ਼ ਦੇ ਨੈੱਟਵਰਕ ਨੂੰ ਖ਼ਤਮ ਕਰਨ ਦੀ ਦਿਸ਼ਾ ਵਿੱਚ ਬਹੁਤ ਅੱਗੇ ਵਧ ਜਾਵਾਂਗੇ। ਇਨ੍ਹਾਂ ਤਿੰਨ ਸਾਲਾਂ ਵਿੱਚ ਅਸੀਂ ਸਾਰੇ ਇੱਕ ਟੀਚਾ ਤੈਅ ਕਰਕੇ ਸਮੂਹਿਕ ਯਤਨਾਂ ਨਾਲ ਮਿਹਨਤ ਕਰੀਏ, ਸਮਾਂ-ਸੀਮਾ ਅਤੇ ਸਾਂਝੀ ਰਣਨੀਤੀ ਦੇ ਨਾਲ ਟੀਚਾ ਤੈਅ ਕਰੀਏ ਤਾਂ ਸਾਡੀ ਜਿੱਤ ਯਕੀਨੀ ਹੈ।

ਅਮਿਤ ਸ਼ਾਹ ਨੇ ਕਿਹਾ ਕਿ ਜੇਕਰ ਅਸੀਂ ਇਸ ਲੜਾਈ ਨੂੰ ਮਿਲ ਕੇ ਅਤੇ ਇੱਕਜੁੱਟ ਹੋ ਕੇ ਲੜਦੇ ਹਾਂ ਤਾਂ ਯਕੀਨੀ ਤੌਰ 'ਤੇ ਜਿੱਤ ਸਾਡੀ ਹੋਵੇਗੀ। ਤਿੰਨ ਸਾਲਾਂ ਦੇ ਅੰਦਰ ਅਸੀਂ ਭਾਰਤ ਵਿੱਚ ਡ੍ਰਗਜ਼ ਦੇ ਨੈੱਟਵਰਕ ਨੂੰ ਖ਼ਤਮ ਕਰਨ ਦੀ ਦਿਸ਼ਾ ਵਿੱਚ ਬਹੁਤ ਅੱਗੇ ਵਧ ਜਾਵਾਂਗੇ। ਇਨ੍ਹਾਂ ਤਿੰਨ ਸਾਲਾਂ ਵਿੱਚ ਅਸੀਂ ਸਾਰੇ ਇੱਕ ਟੀਚਾ ਤੈਅ ਕਰਕੇ ਸਮੂਹਿਕ ਯਤਨਾਂ ਨਾਲ ਮਿਹਨਤ ਕਰੀਏ, ਸਮਾਂ-ਸੀਮਾ ਅਤੇ ਸਾਂਝੀ ਰਣਨੀਤੀ ਦੇ ਨਾਲ ਟੀਚਾ ਤੈਅ ਕਰੀਏ ਤਾਂ ਸਾਡੀ ਜਿੱਤ ਯਕੀਨੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e

 

  • Union Government
  • Amit Shah
  • Narcotics Control
  • Vision Document
  •  ਕੇਂਦਰ ਸਰਕਾਰ
  • ਅਮਿਤ ਸ਼ਾਹ
  • ਨਾਰਕੋਟਿਕਸ ਕੰਟਰੋਲ
  • ਵਿਜ਼ਨ ਦਸਤਾਵੇਜ਼

ਲੇਹ 'ਚ ਪਹਿਲਾ 'ਸਿੰਧੂ ਕੁੰਭ' ਤੇ 30ਵੀਂ ਸਿੰਧੂ ਦਰਸ਼ਨ ਯਾਤਰਾ ਸ਼ਾਨੋ-ਸ਼ੌਕਤ ਨਾਲ ਸੰਪੰਨ

NEXT STORY

Stories You May Like

  • dharmendra pradhan cjp amit shah
    ਧਰਮਿੰਦਰ ਪ੍ਰਧਾਨ ਨੇ CJP ਵਿਰੋਧ ਮਾਰਚ ਦੌਰਾਨ ਅਮਿਤ ਸ਼ਾਹ ਨਾਲ ਕੀਤੀ ਮੁਲਾਕਾਤ
  • strict on advertisements made with ai asci releases draft rules will apply
    AI ਨਾਲ ਬਣੇ ਇਸ਼ਤਿਹਾਰਾਂ 'ਤੇ ਸਖ਼ਤੀ: ASCI ਨੇ ਜਾਰੀ ਕੀਤਾ ਡਰਾਫਟ, ਕੰਟੈਂਟ 'ਤੇ ਵੀ ਲਾਗੂ ਹੋਵੇਗਾ ਨਿਯਮ
  • ahmedabad 149th jagannath rath yatra
    ਅਹਿਮਦਾਬਾਦ 'ਚ ਸਖ਼ਤ ਸੁਰੱਖਿਆ ਦੇ ਮੱਦੇਨਜ਼ਰ 149ਵੀਂ ਜਗਨਨਾਥ ਰਥ ਯਾਤਰਾ ਸ਼ੁਰੂ: ਰਸਮਾਂ 'ਚ ਅਮਿਤ ਸ਼ਾਹ ਸ਼ਾਮਲ
  • punjab bjp  new in charge amit shah
    ਪੰਜਾਬ ਭਾਜਪਾ ਨੂੰ 20 ਜੁਲਾਈ ਤੱਕ ਮਿਲ ਜਾਵੇਗਾ ਨਵਾਂ ਇੰਚਾਰਜ! ਅਮਿਤ ਸ਼ਾਹ ਦੇ ਭਰੋਸੇਮੰਦ ਨੂੰ ਮਿਲ ਸਕਦੀ ‘ਜ਼ਿੰਮੇਵਾਰੀ’
  • ram temple controversy  amit shah  cm yogi
    ਰਾਮ ਮੰਦਰ ਚੜ੍ਹਾਵਾ ਚੋਰੀ ਵਿਵਾਦ ਦਰਮਿਆਨ ਅਮਿਤ ਸ਼ਾਹ ਨੂੰ ਮਿਲੇ CM ਯੋਗੀ, ਕਰੀਬ 40 ਮਿੰਟ ਹੋਈ ਚਰਚਾ
  • amit shah  delhi  central ridge  delhi government
    ਦਿੱਲੀ ਦੇ ਸੈਂਟਰਲ ਰਿਜ ਦੀ ਸੁਰੱਖਿਆ ਲਈ ਕਾਨੂੰਨੀ ਰਾਹ ਅਪਣਾਇਆ ਜਾਵੇਗਾ : ਅਮਿਤ ਸ਼ਾਹ
  • union minister ravneet bittu paid obeisance at dera sachkhand ballan
    ਕੇਂਦਰੀ ਮੰਤਰੀ ਰਵਨੀਤ ਬਿੱਟੂ ਡੇਰਾ ਸੱਚਖੰਡ ਬੱਲਾਂ ਵਿਖੇ ਹੋਏ ਨਤਮਸਤਕ
  • shwini vaishnav announced eight structural reforms under sudhar express
    ਰੇਲ ਮੰਤਰੀ ਅਸ਼ਵਨੀ ਵੈਸ਼ਨਵ ਨੇ ਸੁਧਾਰ ਐਕਸਪ੍ਰੈਸ ਦੇ ਤਹਿਤ ਅੱਠ ਢਾਂਚਾਗਤ ਸੁਧਾਰਾਂ ਦਾ ਕੀਤਾ ਐਲਾਨ
  • agreement for academic cooperation between nit jalandhar and iim jammu
    NIT ਜਲੰਧਰ ਤੇ IIM ਜੰਮੂ ਵਿਚਕਾਰ ਅਕਾਦਮਿਕ ਸਹਿਯੋਗ ਲਈ ਸਮਝੌਤਾ
  • weather warning for 15 districts in punjab thunderstorm alert with heavy rain
    ਪੰਜਾਬ 'ਚ 15 ਜ਼ਿਲ੍ਹਿਆਂ ਲਈ ਮੌਸਮ ਦੀ ਵੱਡੀ ਚਿਤਾਵਨੀ! ਭਾਰੀ ਮੀਂਹ ਦੇ ਨਾਲ...
  • tipper loaded with gravel overturns on chugitti flyover
    ਚੁਗਿੱਟੀ ਫਲਾਈਓਵਰ 'ਤੇ ਬੱਜਰੀ ਨਾਲ ਭਰਿਆ ਟਿੱਪਰ ਪਲਟਿਆ, PAP ਤੋਂ BSF ਚੌਕ ਤਕ...
  • punjab police constable dies in road accident
    ਤੇਜ਼ ਰਫ਼ਤਾਰ ਦਾ ਕਹਿਰ! ਪੰਜਾਬ ਪੁਲਸ ਦੇ ਕਾਂਸਟੇਬਲ ਦੀ ਸੜਕ ਹਾਦਸੇ 'ਚ ਮੌਤ
  • police encounter suspect in double murder in jalandhar
    ਜਲੰਧਰ 'ਚ ਡਬਲ ਮਰਡਰ ਕਰਨ ਵਾਲੇ ਦਾ ਪੁਲਸ ਨੇ ਕੀਤਾ ਐਨਕਾਊਂਟਰ! ਚੱਲੀਆਂ ਤਾਬੜਤੋੜ...
  • major accident in a running bus of punjab roadways
    ਪੰਜਾਬ ਰੋਡਵੇਜ਼ ਦੀ ਚੱਲਦੀ ਬੱਸ 'ਚ ਵੱਡਾ ਹਾਦਸਾ, ਸਵਾਰੀਆਂ ਦੀਆਂ ਚੀਕਾਂ ਸੁਣ ਭੱਜੇ...
  • important news for jalandhar residents big announcement for august 5th
    ਜਲੰਧਰ ਵਾਸੀਆਂ ਲਈ ਅਹਿਮ ਖ਼ਬਰ! 5 ਅਗਸਤ ਲਈ ਹੋਇਆ ਵੱਡਾ ਐਲਾਨ, ਝੱਲਣੀ ਪਵੇਗੀ...
  • building rules changes in rules
    ਪੰਜਾਬ ’ਚ ਬਿਲਡਿੰਗ ਨਿਯਮਾਂ ਵਿਚ ਬਦਲਾਅ, ਲਿਆ ਗਿਆ ਇਹ ਵੱਡਾ ਫ਼ੈਸਲਾ
Trending
Ek Nazar
major restrictions imposed in nawanshihar till september 17

17 ਸਤੰਬਰ ਤੱਕ ਲੱਗੀਆਂ ਵੱਡੀਆਂ ਪਾਬੰਦੀਆਂ! ਨਵਾਂਸ਼ਿਹਰ DC ਨੇ ਸਖ਼ਤ ਹੁਕਮ ਕੀਤੇ...

raghav breaks silence for the first time on dating rumors with shehnaaz gill

'ਮਰਦੇ ਦਮ ਤੱਕ ਰੱਖਿਆ ਕਰਾਂਗਾ...'; ਰਾਘਵ ਨੇ ਸ਼ਹਿਨਾਜ਼ ਗਿੱਲ ਨਾਲ ਡੇਟਿੰਗ...

foreign origin man in italy

ਇਟਲੀ 'ਚ ਅਮਰੀਕਾ ਵਰਗੀ ਨਸਲੀ ਘਟਨਾ ! ਗ੍ਰਿਫ਼ਤਾਰੀ ਦੌਰਾਨ ਵਿਦੇਸ਼ੀ ਮੂਲ ਦੇ...

mamdani urges to arrest netanyahu

ਮਮਦਾਨੀ ਨੇ ਸੰਘੀ ਸਰਕਾਰ ਨੂੰ ਨੇਤਨਯਾਹੂ ਨੂੰ ਗ੍ਰਿਫ਼ਤਾਰ ਕਰਨ ਦੀ ਕੀਤੀ ਅਪੀਲ

india  former cricketer  fraud  fir  police

ਭਾਰਤ ਦੇ ਸਾਬਕਾ ਕ੍ਰਿਕਟਰ ਨੇ ਮਾਰ ਲਈ ਲੱਖਾਂ ਦੀ ਠੱਗੀ ! ਹੈਰਾਨ ਕਰੇਗਾ ਪੂਰਾ ਮਾਮਲਾ

this film has earned 27 crores even before its release

ਰਿਲੀਜ਼ ਤੋਂ ਪਹਿਲਾਂ ਹੀ ਇਸ ਫਿਲਮ ਨੇ ਕਰ ਲਈ 27 ਕਰੋੜ ਦੀ ਕਮਾਈ ! ਵਿਕ ਗਈਆਂ 6...

3 days yours 3 days me 2 wife divided husband

3 ਦਿਨ ਤੇਰਾ, 3 ਦਿਨ ਮੇਰਾ..! ਪੰਚਾਇਤ ਨੇ ਕਰਵਾ'ਤਾ ਪਤੀ ਦਾ ਬਟਵਾਰਾ, ਹੋਸ਼ ਉਡਾਏਗਾ...

famous actress tied the knot

ਵਿਆਹ ਦੇ ਬੰਧਨ 'ਚ ਬੱਝੀ ਮਸ਼ਹੂਰ ਅਦਾਕਾਰਾ, ਜਾਣੋ ਕਿਸਨੂੰ ਚੁਣਿਆ ਜੀਵਨਸਾਥੀ

kashmir issue in pakistan

ਪਾਕਿਸਤਾਨ 'ਚ ਕਸ਼ਮੀਰ ਮੁੱਦੇ 'ਤੇ ਹਾਲਾਤ ਨਾਜ਼ੁਕ, ਫੌਜ ਦੇ ਵਧਦੇ ਪ੍ਰਭਾਵ 'ਤੇ...

hasanul huq inu trial

ਬੰਗਲਾਦੇਸ਼ 'ਚ ਸਾਬਕਾ ਮੰਤਰੀ ਹਸਨੁਲ ਹੱਕ ਇਨੂੰ ਨੂੰ 10 ਸਾਲ ਦੀ ਸਜ਼ਾ, ਸਮਰਥਕਾਂ...

savreet kaur arrested

ਕੈਨੇਡਾ 'ਚ 'ਰੈਂਟਲ ਸਕੈਮ' ਦਾ ਪਰਦਾਫਾਸ਼, 27 ਸਾਲਾ ਸਵਰੀਤ ਕੌਰ ਗ੍ਰਿਫ਼ਤਾਰ

famous actor returning home from shooting crushed by truck

ਸ਼ੂਟਿੰਗ ਕਰ ਘਰ ਪਰਤ ਰਹੇ ਮਸ਼ਹੂਰ ਅਦਾਕਾਰ ਨੂੰ ਟਰੱਕ ਨੇ ਕੁਚਲਿਆ, ਹੋਈ ਦਰਦਨਾਕ ਮੌਤ

italian police action

ਇਟਲੀ ਪੁਲਸ ਨੇ ਭਾਰਤੀ ਮੂਲ ਦਾ ਨੌਜਵਾਨ ਕੀਤਾ ਕਾਬੂ, 7 ਹੋਰ ਭਾਰਤੀ ਤੇ ਪਾਕਿਸਤਾਨੀ...

shooter who opened fire at diljit dosanjh s manager s house arrested

ਦਿਲਜੀਤ ਦੇ ਮੈਨੇਜਰ ਦੇ ਘਰ 'ਤੇ ਫਾਇਰਿੰਗ ਮਾਮਲੇ 'ਚ STF ਦੀ ਵੱਡੀ ਕਾਰਵਾਈ ! ਮੇਨ...

floods in afghanistan

ਅਫਗਾਨਿਸਤਾਨ 'ਚ ਹੜ੍ਵ ਦਾ ਕਹਿਰ, 20 ਲੋਕਾਂ ਦੀ ਮੌਤ, 100 ਤੋਂ ਵੱਧ ਲਾਪਤਾ

bus bursts into flames

ਵੀਅਤਨਾਮ 'ਚ ਯਾਤਰੀ ਬੱਸ ਨੂੰ ਲੱਗੀ ਅੱਗ, 7 ਲੋਕਾਂ ਦੀ ਦਰਦਨਾਕ ਮੌਤ

surprise checking in amritsar central jail

ਅੰਮ੍ਰਿਤਸਰ ਦੀ ਕੇਂਦਰੀ ਜੇਲ੍ਹ 'ਚ ਅਚਨਚੇਤ ਚੈਕਿੰਗ, 18 ਹਵਾਲਾਤੀਆਂ ਤੋਂ ਮੋਬਾਈਲ...

brain tumor treatment

ਉਮੀਦ ਦੀ ਕਿਰਨ! ਬ੍ਰੇਨ ਟਿਊਮਰ ਦੇ ਇਲਾਜ 'ਚ ਵਿਗਿਆਨੀਆਂ ਨੂੰ ਮਿਲੀ ਵੱਡੀ ਸਫਲਤਾ

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਦੇਸ਼ ਦੀਆਂ ਖਬਰਾਂ
    • neet lok sabha
      ਲੋਕ ਸਭਾ ’ਚ ਜ਼ੁਬਾਨੀ ਸਵਾਲਾਂ ਦੀ ਸੂਚੀ ’ਚੋਂ ਨੀਟ ਦੇ ਸਵਾਲ ਗਾਇਬ
    • india  former cricketer  fraud  fir  police
      ਭਾਰਤ ਦੇ ਸਾਬਕਾ ਕ੍ਰਿਕਟਰ ਨੇ ਮਾਰ ਲਈ ਲੱਖਾਂ ਦੀ ਠੱਗੀ ! ਹੈਰਾਨ ਕਰੇਗਾ ਪੂਰਾ ਮਾਮਲਾ
    • vikram 1 launch
      ਅਮਰੀਕਾ-ਚੀਨ ਦੀ ਲਾਈਨ 'ਚ ਜਾ ਖੜ੍ਹਿਆ India ! ਵਿਕਰਮ-1 ਨੇ ਕਰਾਈ ਲਿਸਟ 'ਚ...
    • 3 days yours 3 days me 2 wife divided husband
      3 ਦਿਨ ਤੇਰਾ, 3 ਦਿਨ ਮੇਰਾ..! ਪੰਚਾਇਤ ਨੇ ਕਰਵਾ'ਤਾ ਪਤੀ ਦਾ ਬਟਵਾਰਾ, ਹੋਸ਼ ਉਡਾਏਗਾ...
    • opposition  parliament jp nadda
      ਵਿਰੋਧੀ ਧਿਰ ਸੰਸਦ ਦੀ ਮਰਿਆਦਾ ਦੀ ਕਰ ਰਹੀ ਉਲੰਘਣਾ, ਰਾਜ ਸਭਾ 'ਚ ਬੋਲੇ ਜੇਪੀ ਨੱਡਾ
    • neet paper  congress  kiren rijiju  rajya sabha  discussion
      NEET ਦੇ ਮੁੱਦੇ 'ਤੇ ਕਾਂਗਰਸ ਨੂੰ ਛੱਡ ਕੇ ਸਾਰੇ ਦਲ ਚਰਚਾ ਲਈ ਤਿਆਰ : ਰਿਜਿਜੂ
    • students  lathi charge tear gas shells
      ਪ੍ਰਧਾਨ ਦੇ ਅਸਤੀਫ਼ੇ ਦੀ ਮੰਗ ਕਰਦੇ ਵਿਦਿਆਰਥੀਆਂ 'ਤੇ ਲਾਠੀਚਾਰਜ, ਬਿਹਾਰ ਪੁਲਸ ਨੇ...
    • women mps  misbehavior kalyan banerjee suspension
      ਮਹਿਲਾ ਸੰਸਦ ਮੈਂਬਰਾਂ ਨਾਲ ਦੁਰਵਿਵਹਾਰ: TMC ਆਗੂ ਕਲਿਆਣ ਬੈਨਰਜੀ ਲੋਕ ਸਭਾ ਤੋਂ...
    • neet paper leak  discussion kiren rijiju
      NEET ਪੇਪਰ ਲੀਕ 'ਤੇ ਚਰਚਾ ਲਈ ਪੂਰੀ ਤਰ੍ਹਾਂ ਤਿਆਰ ਸਰਕਾਰ: ਲੋਕ ਸਭਾ 'ਚ ਬੋਲੇ...
    • saree  wife  wife  killed  police
      ਪਤੀ ਨੇ ਨਹੀਂ ਲਿਆ ਕੇ ਦਿੱਤੀ ਸਾੜ੍ਹੀ ਤਾਂ ਖ਼ਫ਼ਾ ਹੋ ਗਈ ਘਰਵਾਲੀ, ਕੁੱਕਰ ਦੇ ਢੱਕਣ...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +