ਜੈਪੁਰ– ਰਾਜਸਥਾਨ ’ਚ ਜੈਪੁਰ ਦੀ ਫੈਮਿਲੀ ਕੋਰਟ ’ਚ ਤਲਾਕ ਦਾ ਇਕ ਅਨੌਖਾ ਮਾਮਲਾ ਸਾਹਮਣੇ ਆਇਆ ਹੈ। ਪਤੀ ਦੇ ਜੈਂਡਰ ਬਦਲਣ ਨੂੰ ਆਧਾਰ ਮੰਨਦੇ ਹੋਏ ਕੋਰਟ ਨੇ ਤਲਾਕ ਮਨਜ਼ੂਰ ਕੀਤਾ ਹੈ। ਪਤੀ-ਪਤਨੀ ਨੇ ਲਗਭਗ 8 ਮਹੀਨੇ ਪਹਿਲਾਂ ਮਈ 2021 ’ਚ ਆਪਸੀ ਸਹਿਮਤੀ ਨਾਲ ਤਲਾਕ ਦਿਵਾਉਣ ਲਈ ਅਰਜ਼ੀ ਦਾਖਲ ਕੀਤੀ ਸੀ। ਅਰਜ਼ੀ ’ਚ ਕਿਹਾ ਗਿਆ ਸੀ ਕਿ ਉਨ੍ਹਾਂ ਦਾ ਵਿਆਹ 2001 ’ਚ ਹੋਇਆ ਸੀ ਪਰ ਉਹ ਮਾਰਚ 2017 ਤੋਂ ਇਕ-ਦੂਜੇ ਨਾਲੋਂ ਵੱਖ ਰਹਿ ਰਹੇ ਹਨ ਕਿਉਂਕਿ ਪਤੀ ਦੇ ਜੈਂਡਰ ਸਰਜਰੀ ਕਰਵਾਉਣ ਦੇ ਕਾਰਨ ਉਨ੍ਹਾਂ ਵਿਚਾਲੇ ਹੁਣ ਵਿਆਹੁਤਾ ਸਬੰਧਾਂ ਨਹੀਂ ਰਹੇ।
ਕੋਰਟ ਨੇ ਜੋਧਪੁਰ ਦੇ 45 ਸਾਲ ਪਤੀ ਦੇ ਜੈਂਡਰ ਤਬਦੀਲ ਕਰਵਾ ਕੇ ਔਰਤ ਬਣਨ ਦੇ ਆਧਾਰ ’ਤੇ ਤਲਾਕ ਦੇ ਹੁਕਮ ਜਾਰੀ ਕੀਤੇ। ਸੂਤਰਾਂ ਅਨੁਸਾਰ ਇਹ ਤਲਾਕ ਲਗਭਗ 15 ਤੋਂ 20 ਕਰੋੜ ਰੁਪਏ ’ਚ ਸੈਟਲਮੈਂਟ ਡੀਡ ਅਤੇ ਆਪਸੀ ਸਹਿਮਤੀ ਦੇ ਆਧਾਰ ’ਤੇ ਹੋਇਆ ਹੈ।
UP ਚੋਣਾਂ 2022 : 12 ਜ਼ਿਲ੍ਹਿਆਂ ਦੀਆਂ 61 ਸੀਟਾਂ ’ਤੇ ਵੋਟਿੰਗ ਖਤਮ, ਇੰਨੇ ਫੀਸਦੀ ਪਈਆਂ ਵੋਟਾਂ
NEXT STORY