ਪ੍ਰਯਾਗਰਾਜ- ਇਲਾਹਾਬਾਦ ਹਾਈ ਕੋਰਟ ਨੇ ਵਿਵਸਥਾ ਦਿੱਤੀ ਹੈ ਕਿ ਕੁਆਰੀਆਂ ਧੀਆਂ ਨੂੰ, ਧਰਮ ਅਤੇ ਉਮਰ ਦੇ ਨਿਰਪੱਖ ਘਰੇਲੂ ਹਿੰਸਾ ਕਾਨੂੰਨ ਤਹਿਤ ਆਪਣੇ ਮਾਤਾ-ਪਿਤਾ ਤੋਂ ਗੁਜ਼ਾਰਾ ਭੱਤਾ ਹਾਸਲ ਕਰਨ ਦਾ ਹੱਕ ਹੈ। ਜਸਟਿਸ ਜਯੋਤਸਨਾ ਸ਼ਰਮਾ ਨੇ ਨਈਮੁੱਲਾ ਸ਼ੇਖ ਅਤੇ ਇਕ ਹੋਰ ਵਿਅਕਤੀ ਦੀ ਪਟੀਸ਼ਨ ਨੂੰ ਖਾਰਿਜ ਕਰਦੇ ਹੋਏ ਕਿਹਾ ਕਿ ਇਸ ਗੱਲ ’ਚ ਕੋਈ ਸ਼ੱਕ ਨਹੀਂ ਹੈ ਕਿ ਅਣਵਿਆਹੀਆਂ ਧੀਆਂ, ਭਾਵੇਂ ਉਹ ਹਿੰਦੂ ਹੋਣ ਜਾਂ ਮੁਸਲਮਾਨ ਜਾਂ ਉਨ੍ਹਾਂ ਦੀ ਉਮਰ ਭਾਵੇਂ ਜੋ ਵੀ ਹੋਵੇ, ਗੁਜ਼ਾਰਾ ਭੱਤਾ ਹਾਸਲ ਕਰਨ ਦੀਆਂ ਹੱਕਦਾਰ ਹਨ।
ਇਹ ਵੀ ਪੜ੍ਹੋ- ਉੱਤਰ ਪ੍ਰਦੇਸ਼ ਦੇ 6 ਜ਼ਿਲ੍ਹਿਆਂ ਤੋਂ ਅਯੁੱਧਿਆ ਧਾਮ ਲਈ ਮਿਲੇਗੀ ਹੈਲੀਕਾਪਟਰ ਸੇਵਾ, ਜਾਣੋ ਕਿਰਾਇਆ
ਅਦਾਲਤ ਨੇ ਕਿਹਾ ਕਿ ਹਾਲਾਂਕਿ, ਜਦੋਂ ਮੁੱਦਾ ਸਿਰਫ ਗੁਜ਼ਾਰਾ ਭੱਤੇ ਨਾਲ ਜੁੜਿਆ ਨਾ ਹੋਵੇ ਤਾਂ ਪੀੜਤਾ ਨੂੰ ਘਰੇਲੂ ਹਿੰਸਾ ਕਾਨੂੰਨ ਦੀ ਧਾਰਾ 20 ਦੇ ਤਹਿਤ ਸੁਤੰਤਰ ਅਧਿਕਾਰ ਮੁਹੱਈਆ ਹਨ। ਮੌਜੂਦਾ ਮਾਮਲੇ ’ਚ ਇਕ ਪਿਤਾ ਨੇ ਆਪਣੀਆਂ ਅਣਵਿਆਹੀਆਂ ਧੀਆਂ ਨੂੰ ਗੁਜ਼ਾਰਾ ਭੱਤਾ ਦਿੱਤੇ ਜਾਣ ਦੇਣ ਦੇ ਹੇਠਲੀ ਅਦਾਲਤ ਦੇ ਹੁਕਮ ਨੂੰ ਚੁਣੌਤੀ ਦਿੱਤੀ ਸੀ। ਨਈਮੁੱਲਾ ਦੀਆਂ ਤਿੰਨ ਧੀਆਂ ਨੇ ਘਰੇਲੂ ਹਿੰਸਾ ਐਕਟ ਦੇ ਤਹਿਤ ਗੁਜ਼ਾਰਾ ਭੱਤਾ ਦੇ ਦਾਅਵੇ ਦੇ ਨਾਲ ਇਕ ਮਾਮਲਾ ਦਰਜ ਕਰਵਾਇਆ ਸੀ ਅਤੇ ਦੋਸ਼ ਲਾਇਆ ਸੀ ਕਿ ਉਨ੍ਹਾਂ ਦੇ ਪਿਤਾ ਅਤੇ ਮਤਰੇਈ ਮਾਂ ਉਨ੍ਹਾਂ ਨੂੰ ਤੰਗ-ਪ੍ਰੇਸ਼ਾਨ ਕਰਦੇ ਹਨ। ਹੇਠਲੀ ਅਦਾਲਤ ਨੇ ਅੰਤਰਿਮ ਗੁਜ਼ਾਰਾ ਭੱਤੇ ਦਾ ਹੁਕਮ ਦਿੱਤਾ ਸੀ, ਜਿਸ ਵਿਰੁੱਧ ਬਚਾਅ ਪੱਖ ਨੇ ਅਪੀਲ ਕੀਤੀ ਸੀ।
ਇਹ ਵੀ ਪੜ੍ਹੋ- ਕਰੇਨ ਦੀ ਮਦਦ ਨਾਲ ਮੰਦਰ ਦੇ ਗਰਭ ਗ੍ਰਹਿ ਤੱਕ ਲਿਆਂਦੀ ਗਈ ਰਾਮਲੱਲਾ ਦੀ ਮੂਰਤੀ, ਤੁਸੀਂ ਵੀ ਕਰੋ ਦਰਸ਼ਨ
ਬਚਾਅ ਪੱਖ ਨੇ ਦਲੀਲ ਦਿੱਤੀ ਸੀ ਕਿ ਉਨ੍ਹਾਂ ਦੀਆਂ ਧੀਆਂ ਬਾਲਿਗ ਹਨ ਅਤੇ ਵਿੱਤੀ ਤੌਰ ’ਤੇ ਆਜ਼ਾਦ ਹਨ। ਅਦਾਲਤ ਨੇ 10 ਜਨਵਰੀ, 2024 ਨੂੰ ਪਟੀਸ਼ਨਕਰਤਾ ਦੀ ਇਹ ਦਲੀਲ ਰੱਦ ਕਰ ਦਿੱਤੀ ਕਿ ਧੀਆਂ ਬਾਲਿਗ ਹੋਣ ਕਾਰਨ ਗੁਜ਼ਾਰਾ ਭੱਤੇ ਦਾ ਦਾਅਵਾ ਨਹੀਂ ਕਰ ਸਕਦੀਆਂ। ਅਦਾਲਤ ਨੇ ਕਿਹਾ, “ਘਰੇਲੂ ਹਿੰਸਾ ਕਾਨੂੰਨ ਦਾ ਮਕਸਦ ਔਰਤਾਂ ਨੂੰ ਵਧੇਰੇ ਪ੍ਰਭਾਵਸ਼ਾਲੀ ਸੁਰੱਖਿਆ ਪ੍ਰਦਾਨ ਕਰਵਾਉਣਾ ਹੈ। ਗੁਜ਼ਾਰਾ ਭੱਤਾ ਹਾਸਲ ਕਰਨ ਦਾ ਅਸਲ ਅਧਿਕਾਰ ਹੋਰ ਕਾਨੂੰਨਾਂ ਤੋਂ ਪੈਦਾ ਹੋ ਸਕਦਾ ਹੈ। ਹਾਲਾਂਕਿ ਗੁਜ਼ਾਰਾ ਭੱਤਾ ਹਾਸਲ ਕਰਨ ਲਈ ਇਕ ਤੇਜ਼ ਅਤੇ ਛੋਟੀ ਪ੍ਰਕਿਰਿਆ ਘਰੇਲੂ ਹਿੰਸਾ ਐਕਟ, 2005 ’ਚ ਮੁਹੱਈਆ ਕਰਵਾਈ ਗਈ ਹੈ।
ਇਹ ਵੀ ਪੜ੍ਹੋ- ਪ੍ਰਾਣ ਪ੍ਰਤਿਸ਼ਠਾ ਤੋਂ ਪਹਿਲਾਂ PM ਮੋਦੀ ਵਲੋਂ ਰਾਮ ਮੰਦਰ 'ਤੇ 'ਸਮਾਰਕ ਡਾਕ ਟਿਕਟ' ਜਾਰੀ
ਪਟੀਸ਼ਨਕਰਤਾ ਨੇ ਆਪਣੀ ਦਲੀਲ ਵਿਚ ਕਿਹਾ ਕਿ ਉਨ੍ਹਾਂ ਦੀ ਪਤਨੀ ਦੀ ਮੌਤ ਮਗਰੋਂ ਉਨ੍ਹਾਂ ਦੀਆਂ ਧੀਆਂ ਉਨ੍ਹਾਂ ਨਾਲ ਰਹਿ ਰਹੀਆਂ ਹਨ ਅਤੇ ਉਨ੍ਹਾਂ ਦਾ ਖ਼ਰਚਾ ਵੀ ਉਹ ਖ਼ੁਦ ਚਲਾ ਰਹੇ ਹਨ। ਪਟੀਸ਼ਨਕਰਤਾ ਨੇ ਕਿਹਾ ਕਿ ਉਨ੍ਹਾਂ ਦੀਆਂ ਧੀਆਂ ਸਿੱਖਿਅਤ ਹਨ ਅਤੇ ਟਿਊਸ਼ਨ ਪੜ੍ਹਾ ਕੇ ਆਮਦਨ ਇਕੱਠੀਆਂ ਕਰ ਰਹੀਆਂ ਹਨ। ਉਨ੍ਹਾਂ ਨੇ ਸਭ ਤੋਂ ਪ੍ਰਮੁੱਖ ਦਲੀਲ ਇਹ ਦਿੱਤੀ ਕਿ ਉਨ੍ਹਾਂ ਦੀਆਂ ਧੀਆਂ ਬਾਲਿਗ ਹਨ ਅਤੇ ਇਸ ਲਈ ਉਹ ਕਿਸੇ ਤਰ੍ਹਾਂ ਦੇ ਗੁਜ਼ਾਰਾ ਭੱਤੇ ਦਾ ਦਾਅਵਾ ਨਹੀਂ ਕਰ ਸਕਦੀਆਂ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਵਿਦਿਆਰਥੀਆਂ ਨੂੰ ਤਣਾਅ ਤੋਂ ਬਚਾਉਣ ਲਈ ਸਿੱਖਿਆ ਮੰਤਰਾਲੇ ਨੇ ਕੋਚਿੰਗ ਸੰਸਥਾਵਾਂ ਲਈ ਜਾਰੀ ਕੀਤੇ ਦਿਸ਼ਾ-ਨਿਰਦੇਸ਼
NEXT STORY