ਨਵੀਂ ਦਿੱਲੀ (ਭਾਸ਼ਾ) - ਸਿੱਖਿਆ ਮੰਤਰਾਲਾ ਵੱਲੋਂ ਐਲਾਨੇ ਗਏ ਨਵੇਂ ਦਿਸ਼ਾ-ਨਿਰਦੇਸ਼ਾਂ ਅਨੁਸਾਰ ਕੋਚਿੰਗ ਸੰਸਥਾ 16 ਸਾਲ ਤੋਂ ਘੱਟ ਉਮਰ ਦੇ ਵਿਦਿਆਰਥੀਆਂ ਨੂੰ ਦਾਖਲਾ ਨਹੀਂ ਦੇ ਸਕਣਗੇ ਅਤੇ ਚੰਗੇ ਅੰਕ ਜਾਂ ਰੈਂਕ ਦਿਵਾਉਣ ਦੀ ਗਾਰੰਟੀ ਵਰਗੇ ਗੁੰਮਰਾਹਕੁੰਨ ਵਾਅਦੇ ਵੀ ਨਹੀਂ ਕਰ ਸਕਣਗੇ। ਕੋਚਿੰਗ ਸੰਸਥਾਨਾਂ ਨੂੰ ਰੈਗੂਲੇਟ ਕਰਨ ਲਈ ਦਿਸ਼ਾ-ਨਿਰਦੇਸ਼ ਇਕ ਕਾਨੂੰਨੀ ਢਾਂਚੇ ਦੀ ਲੋੜ ਨੂੰ ਪੂਰਾ ਕਰਨ ਅਤੇ ਬੇਤਰਤੀਬੇ ਢੰਗ ਨਾਲ ਨਿੱਜੀ ਕੋਚਿੰਗ ਸੰਸਥਾਵਾਂ ਦੇ ਵਾਧੇ ਨੂੰ ਰੋਕਣ ਲਈ ਹਨ।
ਇਹ ਵੀ ਪੜ੍ਹੋ : ਹੁਣ ਵਿਦੇਸ਼ ’ਚ ਵੀ ਕਰ ਸਕੋਗੇ UPI ਰਾਹੀਂ ਪੇਮੈਂਟ, Google Pay ਨੇ NPCI ਨਾਲ ਕੀਤੀ ਡੀਲ
ਮੰਤਰਾਲਾ ਨੇ ਇਹ ਦਿਸ਼ਾ-ਨਿਰਦੇਸ਼ ਵਿਦਿਆਰਥੀਆਂ ਦੀਆਂ ਖੁਦਕੁਸ਼ੀਆਂ ਦੇ ਵਧਦੇ ਮਾਮਲਿਆਂ, ਅੱਗ ਲੱਗਣ ਦੀਆਂ ਘਟਨਾਵਾਂ, ਕੋਚਿੰਗ ਸੰਸਥਾਵਾਂ ’ਚ ਸਹੂਲਤਾਂ ਦੀ ਘਾਟ ਦੇ ਨਾਲ-ਨਾਲ ਉਨ੍ਹਾਂ ਵੱਲੋਂ ਅਪਣਾਏ ਗਏ ਪੜ੍ਹਾਈ ਦੇ ਤਰੀਕਿਆਂ ਬਾਰੇ ਸਰਕਾਰ ਨੂੰ ਮਿਲੀਆਂ ਸ਼ਿਕਾਇਤਾਂ ਤੋਂ ਬਾਅਦ ਤਿਆਰ ਕੀਤੇ ਹਨ। ਦਿਸ਼ਾ-ਨਿਰਦੇਸ਼ਾਂ ’ਚ ਕਿਹਾ ਗਿਆ ਹੈ, ‘‘ਕੋਈ ਵੀ ਕੋਚਿੰਗ ਸੰਸਥਾ ਗ੍ਰੈਜੂਏਸ਼ਨ ਤੋਂ ਘੱਟ ਯੋਗਤਾ ਵਾਲੇ ਅਧਿਆਪਕਾਂ ਦੀ ਨਿਯੁਕਤੀ ਨਹੀਂ ਕਰੇਗਾ। ਕੋਚਿੰਗ ਸੰਸਥਾਵਾਂ ’ਚ ਵਿਦਿਆਰਥੀਆਂ ਦਾ ਦਾਖਲਾ ਸੈਕੰਡਰੀ ਸਕੂਲ ਦੀ ਪ੍ਰੀਖਿਆ ਤੋਂ ਬਾਅਦ ਹੀ ਹੋਣਾ ਚਾਹੀਦਾ ਹੈ।’’
ਇਹ ਵੀ ਪੜ੍ਹੋ : PM ਮੋਦੀ ਅਤੇ CM ਯੋਗੀ ਨੂੰ ਪ੍ਰਾਣ ਪ੍ਰਤਿਸ਼ਠਾ 'ਚ ਸ਼ਾਮਲ ਹੋਣ ਤੋਂ ਰੋਕਣ ਲਈ ਪਟੀਸ਼ਨ ਦਾਇਰ, ਜਾਣੋ ਵਜ੍ਹਾ
ਕੋਚਿੰਗ ਇੰਸਟੀਚਿਊਟ ਕਿਸੇ ਵੀ ਅਧਿਆਪਕ ਜਾਂ ਅਜਿਹੇ ਵਿਅਕਤੀ ਦੀਆਂ ਸੇਵਾਵਾਂ ਨਹੀਂ ਲੈ ਸਕਦੇ ਨੂੰ, ਜੋ ਨੈਤਿਕ ਦੁਰਵਿਹਾਰ ਨੂੰ ਸ਼ਾਮਲ ਕਰਨ ਵਾਲੇ ਕਿਸੇ ਵੀ ਅਪਰਾਧ ਲਈ ਦੋਸ਼ੀ ਠਹਿਰਾਇਆ ਗਿਆ ਹੈ। ਨਵੇਂ ਦਿਸ਼ਾ-ਨਿਰਦੇਸ਼ਾਂ ਅਨੁਸਾਰ, ‘‘ਵਿਦਿਆਰਥੀਆਂ ’ਤੇ ਸਖਤ ਮੁਕਾਬਲੇਬਾਜ਼ੀ ਅਤੇ ਵਿੱਦਿਅਕ ਦਬਾਅ ਕਾਰਨ ਕੋਚਿੰਗ ਸੰਸਥਾਵਾਂ ਨੂੰ ਉਨ੍ਹਾਂ ਨੂੰ ਤਣਾਅ ਤੋਂ ਬਚਾਉਣ ਲਈ ਕਦਮ ਚੁੱਕਣੇ ਚਾਹੀਦੇ ਹਨ ਅਤੇ ਉਨ੍ਹਾਂ ’ਤੇ ਬੇਲੋੜਾ ਦਬਾਅ ਪਾਏ ਬਿਨਾਂ ਕਲਾਸਾਂ ਦਾ ਸੰਚਾਲਨ ਕਰਨਾ ਚਾਹੀਦਾ ਹੈ। ਵੱਖ-ਵੱਖ ਕੋਰਸਾਂ ਦੀਆਂ ਫੀਸਾਂ ਪਾਰਦਰਸ਼ੀ ਅਤੇ ਤਰਕਪੂਰਨ ਹੋਣੀਆਂ ਚਾਹੀਦੀਆਂ ਹਨ ਅਤੇ ਵਸੂਲੀ ਜਾਣ ਵਾਲੀ ਫੀਸ ਦੀ ਰਸੀਦ ਦਿੱਤੀ ਜਾਣੀ ਚਾਹੀਦੀ ਹੈ। ਜੇ ਕੋਈ ਵਿਦਿਆਰਥੀ ਕੋਰਸ ਅੱਧ ’ਚ ਹੀ ਛੱਡ ਦਿੰਦਾ ਹੈ ਤਾਂ ਉਸ ਦੀ ਬਾਕੀ ਮਿਆਦ ਲਈ ਫੀਸ ਵਾਪਸ ਕੀਤੀ ਜਾਣੀ ਚਾਹੀਦੀ ਹੈ।’’
ਇਹ ਵੀ ਪੜ੍ਹੋ : ED ਦੇ ਚੌਥੇ ਸੰਮਨ 'ਤੇ ਵੀ ਨਹੀਂ ਪੇਸ਼ ਹੋਏ ਕੇਜਰੀਵਾਲ, ਬਿਆਨ ਜਾਰੀ ਕਰਕੇ ਦੱਸੀ ਵਜ੍ਹਾ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਸਿੱਖਿਆ ਬੋਰਡ ਨੇ 12ਵੀਂ ਜਮਾਤ ਦੀਆਂ ਪ੍ਰੀਖਿਆਵਾਂ ਦਾ ਪੈਟਰਨ ਬਦਲਿਆ ; ਵਿਦਿਆਰਥੀ ਤੇ ਅਧਿਆਪਕ ਪ੍ਰੇਸ਼ਾਨ
NEXT STORY