ਨੈਸ਼ਨਲ ਡੈਸਕ- ਮੱਧ ਪ੍ਰਦੇਸ਼ ਹਾਈ ਕੋਰਟ ਦੀ ਇੰਦੌਰ ਬੈਂਚ ਨੇ ਫ਼ਰੀਦਾਬਾਦ ਦੀ ਅਲ-ਫਲਾਹ ਯੂਨੀਵਰਸਿਟੀ ਦੇ ਵੀ.ਸੀ. (ਵਾਈਸ ਚਾਂਸਲਰ) ਜਵਾਦ ਅਹਿਮਦ ਸਿੱਦੀਕੀ ਦੇ ਮਹੂ ਸਥਿਤ ਜੱਦੀ ਮਕਾਨ ’ਤੇ ਬੁਲਡੋਜ਼ਰ ਕਾਰਵਾਈ (ਅਣਅਧਿਕਾਰਤ ਉਸਾਰੀ ਨੂੰ ਹਟਾਉਣ) ਸਬੰਧੀ ਛਾਉਣੀ ਬੋਰਡ ਦੇ ਨੋਟਿਸ ਨੂੰ ਲਾਗੂ ਕਰਨ ’ਤੇ ਅੰਤ੍ਰਿਮ ਰੋਕ ਲਗਾ ਦਿੱਤੀ ਹੈ।
‘ਹਿਬਾਨਾਮਾ’ (ਇਸਲਾਮੀ ਪ੍ਰੰਪਰਾ ਮੁਤਾਬਕ ਭੇਟ ਵਜੋਂ ਕਿਸੇ ਵਿਅਕਤੀ ਦੇ ਨਾਂ ਜਾਇਦਾਦ ਕਰ ਦੇਣਾ) ਰਾਹੀਂ ਇਸ ਮਕਾਨ ’ਤੇ ਮਾਲਕਾਨਾ ਹੱਕ ਦਾ ਦਾਅਵਾ ਕਰਨ ਵਾਲੇ ਇਕ ਵਿਅਕਤੀ ਦੀ ਪਟੀਸ਼ਨ ’ਤੇ ਅਦਾਲਤ ਨੇ ਇਹ ਹੁਕਮ ਜਾਰੀ ਕੀਤਾ ਹੈ।
ਦਿੱਲੀ ’ਚ ਲਾਲ ਕਿਲਾ ਦੇ ਨੇੜੇ ਹੌਲੀ ਰਫਤਾਰ ਨਾਲ ਚੱਲਦੀ ਕਾਰ ਵਿਚ ਹੋਏ ਧਮਾਕੇ ਦੀ ਘਟਨਾ ਤੋਂ ਬਾਅਦ ਅਲ-ਫਲਾਹ ਯੂਨੀਵਰਸਿਟੀ ਜਾਂਚ ਦੇ ਘੇਰੇ ਵਿਚ ਹੈ। 10 ਨਵੰਬਰ ਨੂੰ ਹੋਏ ਇਸ ਧਮਾਕੇ ’ਚ 15 ਲੋਕਾਂ ਦੀ ਜਾਨ ਚਲੀ ਗਈ ਸੀ।
ਅਧਿਕਾਰੀਆਂ ਮੁਤਾਬਕ, ਯੂਨੀਵਰਸਿਟੀ ਦੇ ਵਾਈਸ ਚਾਂਸਲਰ ਜਵਾਦ ਅਹਿਮਦ ਸਿੱਦੀਕੀ ਮਹੂ ਦੇ ਰਹਿਣ ਵਾਲੇ ਹਨ ਅਤੇ ਉਨ੍ਹਾਂ ਦੇ ਪਿਤਾ ਹਮਾਦ ਅਹਿਮਦ ਲੰਬੇ ਸਮੇਂ ਤੱਕ ਮਹੂ ਦੇ ਕਾਜ਼ੀ ਰਹੇ ਸਨ ਜਿਨ੍ਹਾਂ ਦਾ ਸਾਲਾਂ ਪਹਿਲਾਂ ਦਿਹਾਂਤ ਹੋ ਚੁੱਕਾ ਹੈ।
G20 ਸੰਮੇਲਨ 'ਚ ਬੋਲੇ PM ਮੋਦੀ ; 'ਨਸ਼ੇ ਤੇ ਅੱਤਵਾਦ ਦੇ ਖਤਰਨਾਕ ਗੱਠਜੋੜ ਖ਼ਿਲਾਫ਼ ਖੜ੍ਹੇ ਹੋਣਾ ਜ਼ਰੂਰੀ'
NEXT STORY