ਲਖਨਊ (ਵਾਰਤਾ)— ਉੱਤਰ ਪ੍ਰਦੇਸ਼ ਦੇ ਰਾਏਬਰੇਲੀ ਵਿਚ 28 ਜੁਲਾਈ ਯਾਨੀ ਕਿ ਐਤਵਾਰ ਨੂੰ ਹੋਏ ਸੜਕ ਹਾਦਸੇ ਵਿਚ ਜ਼ਖਮੀ ਓਨਾਵ ਰੇਪ ਪੀੜਤਾ ਦੀ ਹਾਲਤ 40 ਘੰਟੇ ਬੀਤ ਜਾਣ ਮਗਰੋਂ ਵੀ ਗੰਭੀਰ ਬਣੀ ਹੋਈ ਹੈ। ਓਨਾਵ ਰੇਪ ਪੀੜਤਾ ਅਤੇ ਉਸ ਦਾ ਵਕੀਲ ਬੀਤੇ ਐਤਵਾਰ ਨੂੰ ਰਾਏਬਰੇਲੀ 'ਚ ਸੜਕ ਹਾਦਸੇ 'ਚ ਜ਼ਖਮੀ ਹੋ ਗਏ ਸਨ, ਜਦਕਿ ਦੋ ਲੋਕਾਂ ਦੀ ਮੌਕੇ 'ਤੇ ਮੌਤ ਹੋ ਗਈ ਸੀ। ਜ਼ਖਮੀ ਪੀੜਤਾ ਅਤੇ ਉਸ ਦੇ ਵਕੀਲ ਨੂੰ ਲਖਨਊ ਸਥਿਤ ਕਿੰਗ ਜਾਰਜ ਮੈਡੀਕਲ ਯੂਨੀਵਰਸਿਟੀ (ਕੇ. ਜੀ. ਐੱਮ. ਯੂ.) 'ਚ ਭਰਤੀ ਕਰਾਇਆ ਗਿਆ ਹੈ। ਕੇ. ਜੀ. ਐੱਮ. ਯੂ. ਵਲੋਂ ਜਾਰੀ ਬੁਲੇਟਨ 'ਚ ਕਿਹਾ ਗਿਆ ਹੈ ਕਿ ਮਰੀਜ਼ਾਂ ਦੀ ਹਾਲਤ ਗੰਭੀਰ ਹੈ।
ਦੋਹਾਂ ਦੇ ਸਰੀਰ 'ਤੇ ਥਾਂ-ਥਾਂ ਫਰੈਕਚਰ ਹੈ। ਉਨ੍ਹਾਂ ਨੂੰ ਸਾਹ ਲੈਣ ਵਿਚ ਮੁਸ਼ਕਲ ਹੋ ਰਹੀ ਹੈ। ਉਨ੍ਹਾਂ ਨੇ ਬੁਲੇਟਿਨ ਵਿਚ ਕਿਹਾ ਕਿ ਸਿਰ ਦੀ ਸੱਟ ਅਤੇ ਪੈਰਾਂ 'ਚ ਕਈ ਫਰੈਕਚਰ ਹਨ। ਸਭ ਤੋਂ ਜ਼ਿਆਦਾ ਗੰਭੀਰ ਸੱਟਾਂ ਛਾਤੀ ਵਿਚ ਲੱਗੀਆਂ ਹਨ। ਸਿਰ ਦੀ ਸੱਟ ਤੋਂ ਵਧ ਫੇਫੜਿਆਂ ਦੀਆਂ ਸੱਟਾਂ ਹਨ, ਜਿਸ ਕਾਰਨ ਉਨ੍ਹਾਂ ਦੀ ਹਾਲਤ ਗੰਭੀਰ ਹਨ। ਬੀ. ਪੀ. 'ਚ ਉਤਾਰ-ਚੜ੍ਹਾਅ ਹੋ ਰਿਹਾ ਹੈ। ਉਨ੍ਹਾਂ ਨੂੰ ਵੈਂਟੀਲੇਟਰ 'ਤੇ ਰੱਖਿਆ ਗਿਆ ਹੈ। ਫੇਫੜੇ ਦੀ ਕਾਰਜਪ੍ਰਣਾਲੀ 'ਚ ਮਦਦ ਕਰਨ ਲਈ ਸੀਨੇ 'ਚ ਪਾਈਪ ਪਾਇਆ ਜਾਂਦਾ ਹੈ। ਫੇਫੜਿਆਂ ਵਿਚ ਖੂਨ ਦਾ ਰਿਸਾਅ ਹੋ ਰਿਹਾ ਹੈ।
ਸੀ.ਐੱਮ. ਯੇਦੀਯੁਰੱਪਾ ਨੇ ਟੀਪੂ ਜਯੰਤੀ ਨਾ ਮਨਾਉਣ ਦਾ ਦਿੱਤਾ ਆਦੇਸ਼
NEXT STORY