ਮੁਰਾਦਾਬਾਦ- ਉੱਤਰ ਪ੍ਰਦੇਸ਼ ਦੇ ਮੁਰਾਦਾਬਾਦ ਤੋਂ ਇਕ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ। ਇੱਥੇ ਪਿੰਡ ਦੇ ਜੰਗਲ ਵਿਚ ਇਕ ਔਰਤ ਦਾ ਗਲ਼ ਵੱਢ ਕੇ ਕਤਲ ਕਰ ਦਿੱਤਾ ਗਿਆ ਅਤੇ ਉਸ ਦਾ ਸਿਰ 30 ਮੀਟਰ ਦੀ ਦੂਰੀ 'ਤੇ ਸੁੱਟ ਦਿੱਤਾ ਗਿਆ। ਪਿੰਡ ਦੇ ਕੁਝ ਲੋਕਾਂ ਨੇ ਝਾੜੀਆਂ 'ਚ ਸਿਰ ਵੱਢੀ ਲਾਸ਼ ਪਈ ਵੇਖੀ ਤਾਂ ਇਲਾਕੇ ਵਿਚ ਸਨਸਨੀ ਫੈਲ ਗਈ। ਇਸ ਦੀ ਜਾਣਕਾਰੀ ਪੁਲਸ ਨੂੰ ਦਿੱਤੀ ਗਈ। ਸੂਚਨਾ ਮਿਲਦੇ ਹੀ ਪੁਲਸ ਮੌਕੇ 'ਤੇ ਪਹੁੰਚੀ ਅਤੇ ਜਾਂਚ ਕਰ ਕੇ 30 ਮੀਟਰ ਦੀ ਦੂਰੀ 'ਤੇ ਔਰਤ ਦਾ ਸਿਰ ਬਰਾਮਦ ਕੀਤਾ। ਇਸ ਦਰਮਿਆਨ ਪੁਲਸ ਨੂੰ ਇਕ ਬੱਚੇ ਦੀ ਵੀ ਲਾਸ਼ ਮਿਲੀ, ਜਿਸ ਤੋਂ ਬਾਅਦ ਪੁਲਸ ਨੇ ਪੁੱਛ-ਗਿੱਛ ਕਰਨੀ ਸ਼ੁਰੂ ਕਰ ਦਿੱਤੀ।
ਜਾਣਕਾਰੀ ਮੁਤਾਬਕ ਇਹ ਘਟਨਾ ਮੁਰਾਦਾਬਾਦ ਦੇ ਕਟਘਰ ਥਾਣਾ ਖੇਤਰ ਦੇ ਦੇਵਾਪੁਰ ਪਿੰਡ ਦੇ ਜੰਗਲਾਂ ਦੀ ਹੈ। ਪਿੰਡ ਦੇ ਲੋਕ ਵੀਰਵਾਰ ਨੂੰ ਖੇਤਾਂ ਵਿਚ ਕੰਮ ਕਰ ਰਹੇ ਸਨ। ਇਸ ਦੌਰਾਨ ਹਵਾ ਚੱਲਣ 'ਤੇ ਅਚਾਨਕ ਉਨ੍ਹਾਂ ਨੂੰ ਬਦਬੂ ਆਉਣ ਲੱਗੀ। ਉਨ੍ਹਾਂ ਨੇ ਰਾਮ ਗੰਗਾ ਨਦੀ ਕੰਢੇ ਜਾ ਕੇ ਵੇਖਿਆ ਤਾਂ ਝਾੜੀਆਂ 'ਚ ਇਕ ਔਰਤ ਦੀ ਲਾਸ਼ ਪਈ ਸੀ ਪਰ ਉਸ ਦਾ ਸਿਰ ਗਾਇਬ ਸੀ। ਇਹ ਵੇਖ ਕੇ ਪਿੰਡ ਵਾਸੀਆਂ ਦੇ ਹੋਸ਼ ਉਡ ਗਏ। ਉਨ੍ਹਾਂ ਨੇ ਇਸ ਦੀ ਜਾਣਕਾਰੀ ਪੁਲਸ ਨੂੰ ਦਿੱਤੀ। ਐੱਸ. ਪੀ. ਸਿਟੀ ਕੁਮਾਰ ਰਣਵਿਜੇ ਸਿੰਘ ਅਤੇ ਸੀ. ਓ. ਕਟਘਰ ਆਸ਼ੀਸ਼ ਪ੍ਰਤਾਪ ਸਿੰਘ ਮੌਕੇ 'ਤੇ ਪਹੁੰਚ ਗਏ ਅਤੇ ਉਨ੍ਹਾਂ ਨੇ ਫੋਰੈਂਸਿਕ ਟੀਮ ਅਤੇ ਐੱਸ. ਓ. ਜੀ. ਨੂੰ ਵੀ ਮੌਕੇ 'ਤੇ ਬੁਲਾ ਲਿਆ। ਟੀਮਾਂ ਨੇ ਆਲੇ-ਦੁਆਲੇ ਸਰਚ ਆਪ੍ਰੇਸ਼ਨ ਚਲਾਇਆ, ਤਾਂ ਪੁਲਸ ਨੂੰ 30 ਮੀਟਰ ਦੀ ਦੂਰੀ 'ਤੇ ਔਰਤ ਦਾ ਸਿਰ ਪਿਆ ਮਿਲਿਆ। ਇਸ ਤੋਂ ਬਾਅਦ ਪੁਲਸ ਜਾਂਚ ਕਰ ਰਹੀ ਸੀ ਕਿ ਕਲਿਆਣਪੁਰ ਬਾਈਪਾਸ ਪੁਲ ਕੋਲ ਰਾਮ ਗੰਗਾ ਵਿਚ ਕਰੀਬ 7 ਸਾਲ ਦੇ ਬੱਚੇ ਦੀ ਲਾਸ਼ ਮਿਲੀ। ਦੋਹਾਂ ਦੀਆਂ ਲਾਸ਼ਾਂ ਮਿਲਣ ਕਾਰਨ ਪਿੰਡ ਦੇ ਲੋਕਾਂ ਵਿਚ ਦਹਿਸ਼ਤ ਦਾ ਮਾਹੌਲ ਹੈ।
ਲਾਸ਼ਾਂ ਦੀ ਪਛਾਣ ਕਰਨ 'ਚ ਜੁੱਟੀ ਪੁਲਸ
ਔਰਤ ਅਤੇ ਬੱਚੇ ਦੀਆਂ ਲਾਸ਼ਾਂ ਨੂੰ ਬਰਾਮਦ ਕਰ ਕੇ ਪੁਲਸ ਨੇ ਜਾਂਚ ਸ਼ੁਰੂ ਕੀਤੀ। ਪੁਲਸ ਨੇ ਦੋਹਾਂ ਲਾਸ਼ਾਂ ਦੀ ਪਛਾਣ ਕਰਾਉਣ ਦੀ ਕੋਸ਼ਿਸ਼ ਕੀਤੀ। ਇਹ ਜਾਂਚ ਕੀਤੀ ਜਾ ਰਹੀ ਹੈ ਕਿ ਕਿਤੇ ਔਰਤ ਅਤੇ ਬੱਚੇ ਦਾ ਕੋਈ ਸਬੰਧ ਤਾਂ ਨਹੀਂ। ਪੁਲਸ ਨੇ ਪਿੰਡ ਦੇ ਲੋਕਾਂ ਤੋਂ ਪੁੱਛਗਿੱਛ ਕੀਤੀ ਪਰ ਸਫ਼ਲਤਾ ਨਹੀਂ ਮਿਲ ਸਕੀ। ਪੁਲਸ ਨੇ ਦੱਸਿਆ ਕਿ ਔਰਤ ਦੀ ਉਮਰ ਕਰੀਬ 30 ਤੋਂ 35 ਸਾਲ ਹੋਵੇਗੀ। ਲਾਸ਼ 8 ਤੋਂ 10 ਦਿਨ ਪੁਰਾਣੀ ਲੱਗ ਰਹੀ ਹੈ। ਜਦਕਿ ਬੱਚੇ ਦੀ ਲਾਸ਼ 2 ਤੋਂ 3 ਦਿਨ ਪੁਰਾਣੀ ਲੱਗ ਰਹੀ ਹੈ। ਦੋਹਾਂ ਦੀ ਪਛਾਣ ਕਰਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਅਜੇ ਤੱਕ ਪਛਾਣ ਨਹੀਂ ਹੋ ਸਕੀ। ਫ਼ਿਲਹਾਲ ਪੁਲਸ ਇਸ ਪੂਰੇ ਮਾਮਲੇ ਦੀ ਕਾਰਵਾਈ ਕਰ ਰਹੀ ਹੈ।
ਰਾਮ ਰਹੀਮ ਨੂੰ ਸੁਪਰੀਮ ਕੋਰਟ ਤੋਂ ਲੱਗਾ ਵੱਡਾ ਝਟਕਾ, ਬੇਅਦਬੀ ਮਾਮਲੇ 'ਚ ਚੱਲੇਗਾ ਕੇਸ
NEXT STORY