ਨੈਸ਼ਨਲ ਡੈਸਕ - ਮਹਾਰਾਸ਼ਟਰ 'ਚ ਦੇਵੇਂਦਰ ਫੜਨਵੀਸ ਤੋਂ ਬਾਅਦ ਹੁਣ ਉੱਤਰ ਪ੍ਰਦੇਸ਼ ਭਾਜਪਾ ਦੇ ਪ੍ਰਧਾਨ ਚੌਧਰੀ ਭੂਪੇਂਦਰ ਸਿੰਘ ਨੇ ਅਸਤੀਫੇ ਦੀ ਪੇਸ਼ਕਸ਼ ਕੀਤੀ ਹੈ। ਲੋਕ ਸਭਾ ਚੋਣਾਂ ਵਿੱਚ ਯੂਪੀ ਵਿੱਚ ਭਾਜਪਾ ਨੂੰ ਹੋਏ ਭਾਰੀ ਨੁਕਸਾਨ ਦੀ ਜ਼ਿੰਮੇਵਾਰੀ ਲੈਂਦਿਆਂ ਉਨ੍ਹਾਂ ਪਾਰਟੀ ਤੋਂ ਅਸਤੀਫਾ ਦੇਣ ਦੀ ਇੱਛਾ ਪ੍ਰਗਟਾਈ ਹੈ। ਚੋਣਾਂ ਵਿੱਚ ਭਾਜਪਾ ਨੂੰ ਯੂਪੀ ਵਿੱਚ ਉਮੀਦ ਨਾਲੋਂ ਬਹੁਤ ਘੱਟ ਸੀਟਾਂ ਮਿਲੀਆਂ ਹਨ। ਭੂਪੇਂਦਰ ਚੌਧਰੀ ਨੇ ਜੇਪੀ ਨੱਡਾ ਨੂੰ ਅਸਤੀਫ਼ੇ ਦੀ ਪੇਸ਼ਕਸ਼ ਕੀਤੀ ਹੈ।
ਵੱਡੇ ਬਦਲਾਅ ਲਈ ਤਿਆਰੀ
ਯੂਪੀ ਵਿੱਚ ਇਸ ਵੱਡੀ ਉਥਲ-ਪੁਥਲ ਤੋਂ ਬਾਅਦ ਉੱਤਰ ਪ੍ਰਦੇਸ਼ ਭਾਜਪਾ ਵਿੱਚ ਉੱਪਰ ਤੋਂ ਹੇਠਾਂ ਤੱਕ ਵੱਡੇ ਬਦਲਾਅ ਹੋ ਸਕਦੇ ਹਨ। ਬੂਥ ਤੋਂ ਲੈ ਕੇ ਕਲਸਟਰ ਅਤੇ ਮੰਤਰੀ ਇੰਚਾਰਜ ਬਦਲੇ ਜਾ ਸਕਦੇ ਹਨ। ਮੰਤਰੀ ਮੰਡਲ ਵਿੱਚ ਵੱਡੇ ਫੇਰਬਦਲ ਹੋ ਸਕਦੇ ਹਨ। ਪ੍ਰਸ਼ਾਸਨਿਕ ਤਬਦੀਲੀਆਂ ਵੀ ਕੀਤੀਆਂ ਜਾ ਸਕਦੀਆਂ ਹਨ। ਸਰਕਾਰ ਲੋਕਾਂ ਵਿੱਚ ਆਪਣੀ ਪਹੁੰਚ ਵਧਾਉਣ ਲਈ ਕੁਝ ਨਵੇਂ ਪ੍ਰੋਗਰਾਮ ਵੀ ਸ਼ੁਰੂ ਕਰ ਸਕਦੀ ਹੈ, ਤਾਂ ਜੋ ਐਂਟੀ-ਇਨਕੰਬੈਂਸੀ ਦੂਰ ਹੋ ਜਾਵੇ। ਰੁਜ਼ਗਾਰ ਦੇ ਰਾਹ ਤਲਾਸ਼ਣਗੇ। ਸੰਘ ਇਸ ਚੋਣ ਵਿਚ ਸਰਗਰਮ ਨਹੀਂ ਸੀ। ਇਸ ਲਈ ਸੰਘ ਦੀ ਨਾਰਾਜ਼ਗੀ ਦੂਰ ਕਰਨ ਦੀ ਕੋਸ਼ਿਸ਼ ਕੀਤੀ ਜਾਵੇਗੀ। ਯੂਪੀ ਸਰਕਾਰ ਵਿੱਚ ਓਬੀਸੀ, ਦਲਿਤ ਅਤੇ ਬ੍ਰਾਹਮਣ ਚਿਹਰਿਆਂ ਦਾ ਕੱਦ ਵਧ ਸਕਦਾ ਹੈ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਮਹਾਰਾਸ਼ਟਰ ਪਹੁੰਚਿਆ ਮਾਨਸੂਨ, 10 ਜੂਨ ਤੱਕ ਮੁੰਬਈ ’ਚ ਦਸਤਕ ਦੇਣ ਦੀ ਸੰਭਾਵਨਾ
NEXT STORY