ਮੁੰਬਈ : ਮਹਾਰਾਸ਼ਟਰ ਦੇ ਰਾਇਗੜ੍ਹ ਜ਼ਿਲ੍ਹੇ ਦੇ ਮਸ਼ਹੂਰ ਦਿਵੇਆਗਰ ਬੀਚ 'ਤੇ ਇੱਕ ਬਹੁਤ ਹੀ ਦੁਖਦਾਈ ਹਾਦਸਾ ਵਾਪਰਿਆ ਹੈ, ਜਿੱਥੇ ਸਮੁੰਦਰ ਵਿੱਚ ਡੁੱਬਣ ਨਾਲ 8 ਵਿਦਿਆਰਥੀਆਂ ਦੀ ਮੌਤ ਹੋ ਗਈ। ਪੁਲਸ ਅਤੇ ਸਥਾਨਕ ਲੋਕਾਂ ਦੀ ਮਦਦ ਨਾਲ ਸਾਰੇ ਅੱਠਾਂ ਵਿਦਿਆਰਥੀਆਂ ਦੀਆਂ ਦੇਹਾਂ ਸਮੁੰਦਰ ਵਿੱਚੋਂ ਬਰਾਮਦ ਕਰ ਲਈਆਂ ਗਈਆਂ ਹਨ।
ਮਿਲੀ ਜਾਣਕਾਰੀ ਮੁਤਾਬਕ, ਪੁਣੇ ਦੇ ਆਲੰਦੀ ਇਲਾਕੇ ਦੀ 'ਵਿਨਰਜ਼' ਨਾਮਕ ਇੱਕ ਪ੍ਰਾਈਵੇਟ ਕੋਚਿੰਗ ਕਲਾਸ ਵੱਲੋਂ ਦਿਵੇਆਗਰ ਲਈ ਪਿਕਨਿਕ/ਟ੍ਰਿਪ ਦਾ ਆਯੋਜਨ ਕੀਤਾ ਗਿਆ ਸੀ। ਇਸੇ ਗਰੁੱਪ ਦੇ ਕੁਝ ਵਿਦਿਆਰਥੀ ਸਮੁੰਦਰ ਵਿੱਚ ਤੈਰਨ ਲਈ ਉੱਤਰੇ, ਪਰ ਪਾਣੀ ਦੀ ਡੂੰਘਾਈ ਦਾ ਸਹੀ ਅੰਦਾਜ਼ਾ ਨਾ ਲਗਾ ਸਕਣ ਕਾਰਨ ਉਹ ਡੁੱਬ ਗਏ।
ਜਿਵੇਂ ਹੀ ਵਿਦਿਆਰਥੀਆਂ ਦੇ ਡੁੱਬਣ ਦਾ ਪਤਾ ਲੱਗਾ, ਬੀਚ 'ਤੇ ਮੌਜੂਦ 'ਮਹਾਕਾਲੀ ਵਾਟਰ ਸਪੋਰਟਸ' ਦੇ ਕਰਮਚਾਰੀ ਅਤੇ ਸਥਾਨਕ ਲੋਕ ਤੁਰੰਤ ਬਚਾਅ ਲਈ ਸਮੁੰਦਰ ਵਿੱਚ ਕੁੱਦ ਪਏ। ਉਨ੍ਹਾਂ ਨੇ ਡੁੱਬ ਰਹੇ ਵਿਦਿਆਰਥੀਆਂ ਨੂੰ ਬਾਹਰ ਕੱਢਣ ਦੀ ਕਾਫ਼ੀ ਕੋਸ਼ਿਸ਼ ਕੀਤੀ। ਕਾਫ਼ੀ ਮਸ਼ੱਕਤ ਤੋਂ ਬਾਅਦ ਸਾਰਿਆਂ ਨੂੰ ਪਾਣੀ ਵਿੱਚੋਂ ਬਾਹਰ ਕੱਢ ਲਿਆ ਗਿਆ, ਪਰ ਉਦੋਂ ਤੱਕ ਦਮ ਘੁੱਟਣ ਕਾਰਨ ਉਨ੍ਹਾਂ ਸਾਰਿਆਂ ਦੀ ਮੌਤ ਹੋ ਚੁੱਕੀ ਸੀ।
ਸੁਪਰੀਮ ਕੋਰਟ ਤੋਂ ਮਮਤਾ ਬੈਨਰਜੀ ਦੀ TMC ਨੂੰ ਝਟਕਾ, 4 ਬੈਂਕ ਖਾਤਿਆਂ ਨੂੰ ਚਲਾਉਣ ਦੀ ਕੀਤੀ ਸੀ ਅਪੀਲ
NEXT STORY