ਦੇਹਰਾਦੂਨ— ਮੈਡੀਕਲ ਕਾਲਜਾਂ 'ਚ ਪੰਜ ਗੁਣਾ ਤੱਕ ਫੀਸ 'ਚ ਵਾਧੇ ਖਿਲਾਫ ਮੰਗਲਵਾਰ ਨੂੰ ਦੇਹਰਾਦੂਨ ਦੇ ਐਸ.ਜੀ.ਆਰ.ਆਰ 'ਚ ਐਮ.ਬੀ.ਬੀ.ਐਸ ਦੇ ਵਿਦਿਆਰਥੀਆਂ ਦਾ ਗੁੱਸਾ ਹੋਰ ਵਧ ਗਿਆ। ਵਿਦਿਆਰਥੀ ਧਰਨੇ 'ਤੇ ਬੈਠ ਗਏ ਹਨ ਅਤੇ ਫੀਸ ਖਿਲਾਫ ਨਾਅਰੇਬਾਜ਼ੀ ਕਰ ਰਹੇ ਹਨ। ਵਿਦਿਆਰਥੀਆਂ ਨੇ ਕਾਲਜ ਪ੍ਰਸ਼ਾਸਨ ਅਤੇ ਸਰਕਾਰ ਖਿਲਾਫ ਅੰਦੋਲਨ ਸ਼ੁਰੂ ਕਰ ਦਿੱਤਾ। ਵਿਦਿਆਰਥੀ ਫੀਸ 'ਚ ਵਾਧਾ ਵਾਪਸ ਲੈਣ ਦੀ ਮੰਗ ਕਰ ਰਹੇ ਹਨ। ਦੱਸ ਦਈਏ ਕਿ ਸਰਕਾਰ ਨੇ ਹਾਲ 'ਚ ਹੀ ਕੈਬੀਨਟ ਬੈਠਕ 'ਚ ਨਿਜੀ ਮੈਡੀਕਲ ਕਾਲਜਾਂ ਨੂੰ ਸਟੇਟ ਕੋਟੇ ਦੀਆਂ ਸੀਟਾਂ 'ਤੇ ਫੀਸ ਤੈਅ ਕਰਨ ਦਾ ਅਧਿਕਾਰ ਦਿੱਤਾ। ਵਿਦਿਆਰਥੀਆਂ ਮੁਤਾਬਕ ਹੁਣ ਇਨ੍ਹਾਂ ਕਾਲਜਾਂ ਨੇ ਮਨਮਾਣੀ ਕਰਦੇ ਹੋਏ ਫੀਸ ਚਾਰ ਤੋਂ ਪੰਜ ਗੁਣਾ ਵਧਾ ਦਿੱਤਾ ਹੈ। ਇਸ ਦੇ ਬਾਅਦ ਵਿਦਿਆਰਥੀ ਪਰੇਸ਼ਾਨ ਹਨ। ਇਸ ਦਾ ਸਿੱਧਾ ਅਸਰ ਗਰੀਬ ਅਤੇ ਮੱਧਮ ਵਰਗ ਦੇ ਵਿਦਿਆਰਥੀਆਂ 'ਤੇ ਪਿਆ ਹੈ। ਇਸ ਦੇ ਨਾਲ ਲੱਗਦੇ ਦੇਹਰਾਦੂਨ 'ਚ ਸਵਾਮੀ ਰਾਮ ਹਿਮਾਲਿਅਨ ਯੂਨੀਵਰਸਿਟੀ ਦਾ ਹਿਮਾਲਿਅਨ ਮੈਡੀਕਲ ਕਾਲਜ, ਐਸ.ਜੀ.ਆਰ.ਆਰ ਯੂਨੀਵਰਸਿਟੀ ਦਾ ਐਨ.ਜੀ.ਆਰ.ਆਰ ਮੈਡੀਕਲ ਕਾਲਜ ਅਤੇ ਸੁਭਾਰਤੀ ਮੈਡੀਕਲ ਕਾਲਜ ਸ਼ਾਮਲ ਹੈ। ਜਿਨ੍ਹਾਂ ਨੇ ਸਟੇਟ ਕੋਟੇ ਦੀ ਫੀਸ ਵਧਾਈ ਹੈ।
ਸੁਸ਼ਮਾ 'ਤੇ ਸਰਵੇ ਕਰਵਾ ਕੇ ਫਸੀ ਕਾਂਗਰਸ, ਵਿਦੇਸ਼ ਮੰਤਰੀ ਨੇ ਵੀ ਟਵੀਟ ਕੀਤਾ ਰੀਟਵੀਟ
NEXT STORY