ਹਰਦੋਈ- ਉੱਤਰ ਪ੍ਰਦੇਸ਼ ਦੇ ਹਰਦੋਈ 'ਚ ਵਿਆਹ ਦੀਆਂ ਖੁਸ਼ੀਆਂ ਨੂੰ ਰਫ਼ਤਾਰ ਦੇ ਕਹਿਰ ਨੇ ਮਾਤਮ 'ਚ ਬਦਲ ਦਿੱਤਾ। ਤੇਜ਼ ਰਫਤਾਰ ਬੋਲੈਰੋ ਗੱਡੀ ਨਹਿਰ ’ਚ ਡਿੱਗਣ ਨਾਲ ਉਸ ’ਚ ਸਵਾਰ ਲਾੜਾ, ਪਿਤਾ, ਜੀਜੇ ਸਮੇਤ 5 ਲੋਕਾਂ ਦੀ ਜਾਨ ਚਲੀ ਗਈ, ਜਦੋਂ ਕਿ 3 ਬਰਾਤੀ ਜ਼ਖ਼ਮੀ ਹੋ ਗਏ। ਜਾਣਕਾਰੀ ਅਨੁਸਾਰ ਤੇਜ਼ ਰਫਤਾਰ ਬੋਲੈਰੋ ਅਤੇ ਗੰਨੇ ਨਾਲ ਭਰੀ ਟਰਾਲੀ ਵਿਚਾਲੇ ਭਿਆਨਕ ਟੱਕਰ ਹੋ ਗਈ। ਟੱਕਰ ਤੋਂ ਬਾਅਦ ਬੋਲੈਰੋ ਬੇਕਾਬੂ ਹੋ ਕੇ ਨਹਿਰ ’ਚ ਜਾ ਡਿੱਗੀ।
ਇਹ ਵੀ ਪੜ੍ਹੋ- ਘੋਰ ਕਲਯੁੱਗ; ਜਾਇਦਾਦ ਖ਼ਾਤਰ ਸਹੁਰੇ ਨੇ ਕੁਹਾੜੀ ਨਾਲ ਵੱਢੀ ਵਿਧਵਾ ਨੂੰਹ
ਲਾੜਾ-ਲਾੜੀ ਘਰ ਪਸਰਿਆ ਮਾਤਮ-
ਹਾਦਸਾ ਉੱਤਰ ਪ੍ਰਦੇਸ਼ ਦੇ ਹਰਦੋਈ ਜ਼ਿਲੇ ਦੇ ਪਚਦੇਵਰਾ ਥਾਣੇ ਅਧੀਨ ਆਉਂਦੇ ਦਰਿਆਬਾਦ ਪਿੰਡ 'ਚ ਵਾਪਰਿਆ। 5 ਮੌਤਾਂ ਕਾਰਨ ਲਾੜਾ ਅਤੇ ਲਾੜੀ ਦੋਹਾਂ ਪੱਖਾਂ ਦੇ ਘਰਾਂ 'ਚ ਮਾਤਮ ਪਸਰ ਗਿਆ ਹੈ। ਘਟਨਾ ਦੀ ਜਾਣਕਾਰੀ ਮਿਲਦੇ ਹੀ ਪਚਦੇਵਰਾ ਪੁਲਸ ਨਾਲ ਸੀ. ਓ. ਸ਼ਾਹਾਬਾਦ ਹੇਮੰਤ ਉਪਾਧਿਆਏ ਪੁਲਸ ਫੋਰਸ ਨਾਲ ਮੌਕੇ 'ਤੇ ਪਹੁੰਚੇ। ਜ਼ਖ਼ਮੀਆਂ ਨੂੰ ਹਰਦੋਈ ਜ਼ਿਲ੍ਹਾ ਹਸਪਤਾਲ ਰੈਫਰ ਕੀਤਾ ਗਿਆ।
ਬੋਲੈਰੋ 'ਚ ਸਵਾਰ ਸਨ 8 ਲੋਕ
ਦਰਅਸਲ ਹਰਪਾਲਪੁਰ ਦੇ ਪਿੰਡ ਕੁੜਹਾ ਦੇ ਦੇਵੇਸ਼ ਦਾ ਵਿਆਹ ਸ਼ਾਹਜਹਾਂਪੁਰ ਦੇ ਪਿੰਡ ਅਭਾਇਨ ’ਚ ਤੈਅ ਹੋਇਆ ਸੀ। ਵਾਹਨਾਂ ’ਚ ਸਵਾਰ ਹੋ ਕੇ ਬਰਾਤੀ ਸ਼ਾਹਜਹਾਂਪੁਰ ਦੇ ਕਾਂਟ ਥਾਣੇ ਦੇ ਅਭਾਇਨ ਪਿੰਡ ਜਾ ਰਹੇ ਸਨ। ਇਕ ਬੋਲੈਰੋ ’ਚ ਲਾੜਾ ਦੇਵੇਸ਼, ਉਸ ਦੇ ਪਿਤਾ ਓਮਵੀਰ, ਜੀਜਾ ਵਿਪਨੇਸ਼ ਸਮੇਤ 8 ਲੋਕ ਸਵਾਰ ਸਨ। ਪਚਦੇਵਰਾ ਦੇ ਪਿੰਡ ਦਰਿਆਬਾਦ ਦੇ ਕੋਲ ਗੰਨੇ ਨਾਲ ਭਰੀ ਟਰੈਕਟਰ ਟਰਾਲੀ ਦੀ ਬੋਲੈਰੋ ਨਾਲ ਟੱਕਰ ਹੋ ਗਈ, ਜਿਸ ਤੋਂ ਬਾਅਦ ਬੇਕਾਬੂ ਹੋ ਕੇ ਬੋਲੈਰੋ ਨਹਿਰ ’ਚ ਜਾ ਡਿੱਗੀ।
ਇਹ ਵੀ ਪੜ੍ਹੋ- ਪਿਤਾ ਦਾ ਸੀਨਾ ਮਾਣ ਨਾਲ ਹੋਇਆ ਚੌੜਾ, ਜਦੋਂ IPS ਪੁੱਤ ਨੇ ਪਿਤਾ ਦੇ ਮੋਢੇ 'ਤੇ ਲਾਏ ਸਟਾਰ
CM ਯੋਗੀ ਨੇ ਦਿੱਤੇ ਹਰ ਸੰਭਵ ਮਦਦ ਦੇ ਹੁਕਮ
ਹਾਦਸੇ ’ਚ ਲਾੜੇ ਦੇ ਜੀਜਾ ਵਿਪਨੇਸ਼ ਅਤੇ ਇਕ ਬੱਚੇ ਅਤੁਲ ਦੀ ਮੌਕੇ ’ਤੇ ਹੀ ਮੌਤ ਹੋ ਗਈ ਅਤੇ ਲਾੜੇ ਸਮੇਤ 6 ਲੋਕ ਜ਼ਖ਼ਮੀ ਹੋ ਗਏ। ਉੱਥੇ ਹੀ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੇ ਪੁਲਸ-ਪ੍ਰਸ਼ਾਸਨ ਨੂੰ ਮੌਕੇ ’ਤੇ ਪਹੁੰਚ ਕੇ ਹਰ ਸੰਭਵ ਮਦਦ ਕੀਤੇ ਜਾਣ ਦੇ ਹੁਕਮ ਦਿੱਤੇ ਹਨ।
ਇਹ ਵੀ ਪੜ੍ਹੋ- ਖੇਡਦੇ-ਖੇਡਦੇ 15 ਮਿੰਟ ਤੱਕ ਵਾਸ਼ਿੰਗ ਮਸ਼ੀਨ 'ਚ ਡੁੱਬਿਆ ਰਿਹਾ ਡੇਢ ਸਾਲ ਦਾ ਬੱਚਾ, ਇੰਝ ਦਿੱਤੀ ਮੌਤ ਨੂੰ ਮਾਤ
ਆਫ ਦਿ ਰਿਕਾਰਡ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰਾਪਤੀ
NEXT STORY