ਲਖਨਊ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸੰਸਦੀ ਸੀਟ ਵਾਰਾਣਸੀ ਸਮੇਤ ਉੱਤਰ ਪ੍ਰਦੇਸ਼ ਦੇ 9 ਜ਼ਿਲਿਆਂ ਦੀਆਂ 54 ਵਿਧਾਨ ਸਭਾ ਸੀਟਾਂ ’ਤੇ ਚੋਣਾਂ ਦੇ 7ਵੇਂ ਅਤੇ ਆਖਰੀ ਦੌਰ ਦੇ ਤਹਿਤ ਸੋਮਵਾਰ ਨੂੰ ਪੋਲਿੰਗ ਹੋਵੇਗੀ। ਸੂਬੇ ਦੇ ਮੁੱਖ ਚੋਣ ਅਧਿਕਾਰੀ ਅਜੇ ਕੁਮਾਰ ਸ਼ੁਕਲ ਨੇ ਐਤਵਾਰ ਨੂੰ ਦੱਸਿਆ ਕਿ 7ਵੇਂ ਦੌਰ ’ਚ ਵਾਰਾਣਸੀ, ਚੰਦੌਲੀ, ਭਦੋਹੀ, ਮਿਰਜ਼ਾਪੁਰ, ਰਾਬਰਟਸਗੰਜ, ਗਾਜ਼ੀਪੁਰ, ਮਊ, ਆਜ਼ਮਗੜ੍ਹ ਅਤੇ ਜੌਨਪੁਰ ਜ਼ਿਲਿਆਂ ਦੇ 54 ਵਿਧਾਨ ਸਭਾ ਖੇਤਰਾਂ ’ਚ ਪੋਲਿੰਗ ਸੋਮਵਾਰ ਸਵੇਰੇ 7 ਤੋਂ ਸ਼ਾਮ 6 ਵਜੇ ਤੱਕ ਹੋਵੇਗੀ। ਪੋਲਿੰਗ ਨੂੰ ਆਜ਼ਾਦ, ਨਿਰਪੱਖ ਅਤੇ ਬਿਨਾਂ ਕਿਸੇ ਡਰ ਤੋਂ ’ਚ ਸੰਪੰਨ ਕਰਵਾਉਣ ਲਈ ਸਾਰੀਆਂ ਤਿਆਰੀਆਂ ਪੂਰੀਆਂ ਕਰ ਲਈ ਗਈਆਂ ਹਨ।
ਇਹ ਖ਼ਬਰ ਪੜ੍ਹੋ- PAK v AUS : ਤੀਜੇ ਦਿਨ ਦੀ ਖੇਡ ਖਤਮ, ਆਸਟਰੇਲੀਆ ਦਾ ਸਕੋਰ 271/2
ਅਜੇ ਕੁਮਾਰ ਨੇ ਦੱਸਿਆ ਕਿ ਇਸ ਦੌਰ ’ਚ ਕੁੱਲ 613 ਉਮੀਦਵਾਰ ਮੈਦਾਨ ’ਚ ਹਨ। 7ਵੇਂ ਦੌਰ ਦੀਆਂ 54 ਸੀਟਾਂ ’ਚੋਂ 11 ਅਨੁਸੂਚਿਤ ਜਾਤੀ ਲਈ ਅਤੇ 2 ਅਨੁਸੂਚਿਤ ਜਨਜਾਤੀ ਲਈ ਰਾਖਵੀਂਆਂ ਹਨ। 7ਵੇਂ ਦੌਰ ’ਚ ਲਗਭਗ 2.06 ਕਰੋੜ ਵੋਟਰ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰ ਸਕਣਗੇ।
ਇਹ ਖ਼ਬਰ ਪੜ੍ਹੋ- ਭਾਰਤ ਵਿਰੁੱਧ ਮੈਚ 'ਚ ਧੀ ਦੇ ਨਾਲ ਪਹੁੰਚੀ ਪਾਕਿਸਤਾਨੀ ਕਪਤਾਨ, ICC ਨੇ ਕੀਤਾ ਸਲਾਮ
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
ਨਵੀਂ ਕਾਰ-ਬਾਈਕ 'ਤੇ ਇੰਸ਼ੋਰੈਂਸ ਹੋਣ ਜਾ ਰਹੀ ਹੈ ਮਹਿੰਗੀ
NEXT STORY