ਚੰਦੌਲੀ- ਵਿਆਹ ਸਮਾਰੋਹਾਂ ਦੌਰਾਨ ਦੇਰੀ ਹੋਣਾ ਕੋਈ ਵੱਡੀ ਗੱਲ ਨਹੀਂ ਹੈ ਪਰ ਉੱਤਰ ਪ੍ਰਦੇਸ਼ ਦੇ ਚੰਦੌਲੀ ਦਾ ਮਾਮਲਾ ਥੋੜ੍ਹਾ ਅਜੀਬ ਹੈ। ਦਰਅਸਲ ਖਾਣਾ ਪਰੋਸਣ 'ਚ ਹੋਈ ਦੇਰੀ ਤੋਂ ਲਾੜਾ ਇਸ ਕਦਰ ਨਾਰਾਜ਼ ਹੋਇਆ ਕਿ ਵਿਆਹ ਛੱਡ ਕੇ ਬਰਾਤੀਆਂ ਨਾਲ ਵਾਪਸ ਆਪਣੇ ਘਰ ਪਰਤ ਗਿਆ। ਇੰਨਾ ਹੀ ਨਹੀਂ ਲਾੜੇ ਨੇ ਉਸੇ ਦਿਨ ਆਪਣੀ ਚਚੇਰੀ ਭੈਣ ਨਾਲ ਵਿਆਹ ਕਰਵਾ ਲਿਆ। ਇਸ ਤੋਂ ਬਾਅਦ ਲਾੜੀ ਅਤੇ ਉਸ ਦੇ ਪਰਿਵਾਰ ਨੇ ਨਿਆਂ ਦੀ ਮੰਗ ਕਰਦਿਆਂ ਪੁਲਸ ਨਾਲ ਸੰਪਰਕ ਕੀਤਾ ਅਤੇ ਇਹ ਵੀ ਦਾਅਵਾ ਕੀਤਾ ਕਿ ਉਨ੍ਹਾਂ ਨੇ ਸਮਾਰੋਹ ਤੋਂ ਕੁਝ ਘੰਟੇ ਪਹਿਲਾਂ ਲਾੜੇ ਦੇ ਪਰਿਵਾਰ ਨੂੰ 1.5 ਲੱਖ ਰੁਪਏ ਦਿੱਤੇ ਸਨ।
ਇਹ ਵੀ ਪੜ੍ਹੋ- ਅੰਮ੍ਰਿਤਸਰ ਤੋਂ ਮਾਂ ਚਿੰਤਪੁਰਨੀ ਦੇ ਦਰਸ਼ਨਾਂ ਲਈ ਆਏ ਸ਼ਰਧਾਲੂਆਂ ਦੀ ਬੱਸ ਖੱਡ 'ਚ ਡਿੱਗੀ
ਦੋਸਤਾਂ ਨੇ ਉਡਾਇਆ ਮਜ਼ਾਕ ਤਾਂ ਗੁੱਸੇ 'ਚ ਆਇਆ ਲਾੜਾ
ਮੀਡੀਆ ਨਾਲ ਗੱਲਬਾਤ ਕਰਦਿਆਂ ਲਾੜੀ ਨੇ ਦੱਸਿਆ ਕਿ ਉਸ ਦਾ ਵਿਆਹ ਮਹਿਤਾਬ ਨਾਲ 7 ਮਹੀਨੇ ਪਹਿਲਾ ਤੈਅ ਹੋਇਆ ਸੀ। 22 ਦਸੰਬਰ ਨੂੰ ਜਦੋਂ ਬਰਾਤ ਹਾਮਿਦਪੁਰ ਪਿੰਡ 'ਚ ਉਸ ਦੇ ਘਰ ਪਹੁੰਚੀ ਤਾਂ ਮਹਿਤਾਬ ਅਤੇ ਉਸ ਦੇ ਰਿਸ਼ਤੇਦਾਰਾਂ ਦਾ ਉਸ ਦੇ ਪਰਿਵਾਰ ਨੇ ਗਰਮਜੋਸ਼ੀ ਨਾਲ ਸਵਾਗਤ ਕੀਤਾ। ਲਾੜੀ ਨੇ ਕਿਹਾ ਕਿ ਜਿਵੇਂ ਹੀ ਵਿਆਹ ਦੇ ਮਹਿਮਾਨ ਖਾਣਾ ਖਾਣ ਲਈ ਬੈਠੇ, ਮਹਿਤਾਬ ਨੂੰ ਖਾਣਾ ਪਰੋਸਣ ਵਿਚ ਥੋੜ੍ਹੀ ਦੇਰ ਹੋ ਗਈ। ਜਦੋਂ ਉਸ ਦੇ ਦੋਸਤਾਂ ਨੇ ਉਸ ਦਾ ਮਜ਼ਾਕ ਉਡਾਇਆ ਤਾਂ ਉਹ ਗੁੱਸੇ ਹੋ ਗਿਆ। ਉਸ ਨੇ ਅਤੇ ਉਸ ਦੇ ਪਰਿਵਾਰ ਨੇ ਲਾੜੀ ਦੇ ਪਰਿਵਾਰ ਅਤੇ ਰਿਸ਼ਤੇਦਾਰਾਂ ਨੂੰ ਗਾਲ੍ਹਾਂ ਕੱਢੀਆਂ, ਜਿਸ ਤੋਂ ਬਾਅਦ ਬਹਿਸ ਹੋ ਗਈ। ਪਿੰਡ ਦੇ ਬਜ਼ੁਰਗਾਂ ਨੇ ਮਾਮਲੇ ਨੂੰ ਸੁਲਝਾਉਣ ਲਈ ਵਿਚ-ਬਚਾਅ ਕਰਨ ਦੀ ਕੋਸ਼ਿਸ਼ ਕੀਤੀ ਪਰ ਮਹਿਤਾਬ ਨੇ ਵਿਆਹ ਕਰਨ ਤੋਂ ਇਨਕਾਰ ਕਰ ਦਿੱਤਾ ਅਤੇ ਆਪਣੇ ਘਰ ਪਰਤ ਆਇਆ।
ਇਹ ਵੀ ਪੜ੍ਹੋ- ਕੇਂਦਰ ਸਰਕਾਰ ਦਾ ਵੱਡਾ ਐਲਾਨ, ਬਣਾਈ ਜਾਵੇਗੀ ਡਾ. ਮਨਮੋਹਨ ਸਿੰਘ ਦੀ ਯਾਦਗਾਰ
ਲਾੜੇ ਨੇ ਉਸੇ ਦਿਨ ਚਚੇਰੀ ਭੈਣ ਨਾਲ ਕਰਵਾਇਆ ਵਿਆਹ
ਲਾੜੀ ਦੇ ਪਰਿਵਾਰ ਨੂੰ ਇਸ ਸਦਮੇ ਨਾਲ ਜੂਝਣਾ ਪਿਆ। ਮਹਿਤਾਬ ਨੇ ਉਸੇ ਦਿਨ ਬਾਅਦ ਵਿਚ ਆਪਣੀ ਇਕ ਚਚੇਰੀ ਭੈਣ ਨਾਲ ਵਿਆਹ ਕਰਵਾ ਲਿਆ। ਮਹਿਤਾਬ ਦੇ ਵਿਆਹ ਬਾਰੇ ਜਾਣਨ ਮਗਰੋਂ ਲਾੜੀ ਅਤੇ ਉਸ ਦੇ ਮਾਪਿਆਂ ਨੇ 23 ਦਸੰਬਰ ਨੂੰ ਸ਼ਿਕਾਇਤ ਦਰਜ ਕਰਨ ਲਈ ਪੁਲਸ ਥਾਣੇ ਗਏ। ਕਾਰਵਾਈ ਨਾ ਕਰਨ ਦਾ ਦੋਸ਼ ਲਾਉਂਦੇ ਹੋਏ ਉਨ੍ਹਾਂ ਨੇ ਇਸ ਮੁੱਦੇ ਨੂੰ ਪੁਲਸ ਸੁਪਰਡੈਂਟ ਆਤਿਦਿਆ ਲਾਘੇ ਸਾਹਮਣੇ ਚੁੱਕਿਆ।
ਇਹ ਵੀ ਪੜ੍ਹੋ- ਕੜਾਕੇ ਦੀ ਠੰਡ ਨੇ ਠਾਰੇ ਲੋਕ, 2 ਜਨਵਰੀ ਤੱਕ ਸੀਤ ਲਹਿਰ ਚੱਲਣ ਦੀ ਚਿਤਾਵਨੀ
ਲਾੜੀ ਪੱਖ ਨੇ ਕੀ ਕਿਹਾ...
ਸ਼ਿਕਾਇਤ ਵਿਚ ਲਾੜੀ ਦੀ ਮਾਂ ਨੇ ਕਿਹਾ ਕਿ ਪਰਿਵਾਰ ਨੂੰ 7 ਲੱਖ ਰੁਪਏ ਦਾ ਨੁਕਸਾਨ ਹੋਇਆ ਹੈ ਕਿਉਂਕਿ ਉਨ੍ਹਾਂ ਨੇ ਸਾਰੀਆਂ ਵਿਵਸਥਾਵਾਂ ਦਾ ਭੁਗਤਾਨ ਕੀਤਾ ਸੀ ਅਤੇ ਲਾੜੇ ਵਲੋਂ ਲੱਗਭਗ 200 ਮਹਿਮਾਨਾਂ ਦੀ ਖਾਤਿਰਦਾਰੀ ਕੀਤੀ ਗਈ। ਉਨ੍ਹਾਂ ਨੇ ਸ਼ਿਕਾਇਤ ਵਿਚ ਕਿਹਾ ਕਿ ਵਿਆਹ ਤੋਂ ਕੁਝ ਘੰਟੇ ਪਹਿਲਾਂ ਲਾੜੇ ਪੱਖ ਨੂੰ 1.5 ਲੱਖ ਰੁਪਏ ਦੀ ਰਾਸ਼ੀ ਵੀ ਸੌਂਪੀ ਗਈ ਸੀ। ਸੂਤਰਾਂ ਨੇ ਦੱਸਿਆ ਕਿ ਪੁਲਸ ਸੁਪਰਡੈਂਟ ਲਾਘੇ ਨੇ ਦੋਹਾਂ ਪੱਖਾਂ ਨੂੰ ਬੁਲਾਇਆ, ਜਿਨ੍ਹਾਂ ਨੇ ਮਾਮਲੇ ਨੂੰ ਸੁਲਝਾਉਣ 'ਤੇ ਸਹਿਮਤੀ ਜਤਾਈ। ਦੋਹਾਂ ਪੱਖਾਂ ਨੇ ਇਕ ਲਿਖਤੀ ਸਮਝੌਤੇ 'ਤੇ ਦਸਤਖ਼ਤ ਕੀਤੇ ਹਨ ਕਿ ਲਾੜੀ ਦੇ ਪਰਿਵਾਰ ਨੂੰ 1.61 ਲੱਖ ਰੁਪਏ ਦੀ ਰਾਸ਼ੀ ਦਿੱਤੀ ਜਾਵੇਗੀ।
ਪਟਨਾ ’ਚ ਮੁੱਖ ਮੰਤਰੀ ਦੇ ਨਿਵਾਸ ਵੱਲ ਜਾ ਰਹੇ ਵਿਦਿਆਰਥੀਆਂ ’ਤੇ ਲਾਠੀਚਾਰਜ
NEXT STORY