ਜੌਨਪੁਰ (ਵਾਰਤਾ)— ਉੱਤਰ ਪ੍ਰਦੇਸ਼ 'ਚ ਜੌਨਪੁਰ ਦੇ ਮਰੀਆਹੂ ਖੇਤਰ ਦੇ ਮਈਡੀਹ ਵਾਸੀ ਪੇਂਡੂ ਵਾਤਾਵਰਣ 'ਚ ਪਲੇ-ਵਧੇ ਸਿਵਲ ਕੋਰਟ ਦੇ ਵਕੀਲ ਤੇਜ ਬਹਾਦਰ ਸਿੰਘ ਦੇ ਬੇਟੇ ਚੇਤਨ ਸਿੰਘ ਗੌਤਮ ਨੇ ਉੱਤਰਾਖੰਡ ਪੀ. ਸੀ. ਐੱਸ. ਜੇ. ਪ੍ਰੀਖਿਆ ਜ਼ਰੀਏ ਚੁਣੇ ਗਏ, ਉਨ੍ਹਾਂ ਨੇ ਆਪਣੇ ਖੇਤਰ ਦਾ ਨਾਮ ਰੌਸ਼ਨ ਕੀਤਾ। ਬੇਟੇ ਦੇ ਸਿਵਿਲ ਜੱਜ ਜੂਨੀਅਰ ਡਿਵੀਜ਼ਨ ਬਣਨ ਤੋਂ ਪਰਿਵਾਰ ਸਮੇਤ ਖੇਤਰ ਵਿਚ ਖੁਸ਼ੀ ਦਾ ਮਾਹੌਲ ਹੈ।
ਮਰੀਆਹੂ ਤਹਿਸੀਲ ਦੇ ਮਈਡੀਹ ਪਿੰਡ ਵਾਸੀ ਤੇਜ ਬਹਾਦਰ ਸਿੰਘ ਵਕੀਲ ਦੇ ਬੇਟੇ ਚੇਤਨ ਸਿੰਘ ਗੌਤਮ ਨੇ 2008 ਵਿਚ ਹਾਈ ਸਕੂਲ ਸਵਾਮੀ ਵਿਵੇਕਾਨੰਦ ਇੰਟਰ ਕਾਲਜ ਤੋਂ ਪਾਸ ਕੀਤੀ। ਸਾਲ 2016 ਵਿਚ ਬੀ. ਐੱਚ. ਯੂ. 'ਚ ਐੱਲ. ਐੱਲ. ਬੀ. 'ਚ ਗੋਲਡ ਮੈਡਲ, 2018 ਵਿਚ ਐੱਲ. ਐੱਲ. ਐੱਮ. ਦੀ ਪ੍ਰੀਖਿਆ ਪਾਸ ਕਰ ਕੇ ਬੀ. ਐੱਚ. ਯੂ. ਤੋਂ ਹੀ ਸ਼ੋਧ ਕਰ ਰਹੇ ਸਨ। ਸਾਲ 2018 ਉੱਤਰਾਖੰਡ ਪੀ. ਸੀ. ਐੱਸ. ਜੇ. ਦੀ ਹੋਈ ਪ੍ਰੀਖਿਆ 'ਚ ਨਿਆਂਇਕ ਸੇਵਾ ਸਿਵਿਲ ਜੱਜ ਜੂਨੀਅਰ ਡਿਵੀਜ਼ਨ 'ਚ ਉਨ੍ਹਾਂ ਨੂੰ ਸਫਲਤਾ ਮਿਲੀ। ਚੇਤਨ ਦੀ ਮਾਂ ਚਿਲਡਰਨ ਗਾਈਡ ਹਾਇਰ ਸੈਕੰਡਰੀ ਸਕੂਲ ਵਿਚ ਅਧਿਆਪਕਾ ਹੈ।
ਹੈਦਰਾਬਾਦ ਗੈਂਗਰੇਪ ਤੇ ਕਤਲ ਕੇਸ : ਦੋਸ਼ੀਆਂ ਦਾ ਮੁੜ ਪੋਸਟਮਾਰਟਮ ਲਈ ਏਮਸ ਨੇ ਬਣਾਈ ਟੀਮ
NEXT STORY