ਨਵੀਂ ਦਿੱਲੀ—ਯੂ. ਪੀ. ਰਾਜਸਭਾ ਦੀਆਂ 58 ਸੀਟਾਂ ਲਈ ਅੱਜ ਵੋਟਾਂ ਖਤਮ ਹੋ ਚੁਕੀਆਂ ਹਨ। 58 ਸੀਟਾਂ ਲਈ ਇਸ ਵਾਰ ਰਾਜਸਭਾ ਦੀਆਂ ਚੋਣਾਂ ਹੋ ਰਹੀਆਂ ਹਨ ਪਰ 10 ਸੂਬਿਆਂ ਦੀਆਂ 33 ਸੀਟਾਂ 'ਤੇ ਬਿਨਾ ਵਿਰੋਧ ਚੋਣਾਂ ਹੋਣ ਤੋਂ ਬਾਅਦ ਅੱਜ 6 ਸੂਬਿਆਂ ਦੀਆਂ 25 ਸੀਟਾਂ 'ਤੇ ਚੋਣਾਂ ਲਈ ਵੋਟਾਂ ਪਈਆਂ। ਇਨ੍ਹਾਂ ਸੀਟਾਂ ਦੇ ਨਤੀਜੇ ਅੱਜ ਹੀ ਰਾਤ ਐਲਾਨੇ ਜਾਣਗੇ ਅਤੇ ਕੁੱਝ ਸੀਟਾਂ ਦੇ ਨਤੀਜੇ ਸ਼ੁਰੂ ਵੀ ਹੋ ਗਏ ਹਨ।
ਇਨ੍ਹਾਂ 'ਚ ਉਤਰ ਪ੍ਰਦੇਸ਼, ਪੱਛਮੀ ਬੰਗਾਲ, ਕਰਨਾਟਕ, ਝਾਰਖੰਡ, ਛੱਤੀਸਗੜ੍ਹ ਅਤੇ ਤੇਲੰਗਾਨਾ ਦੀਆਂ ਸੀਟਾਂ ਸ਼ਾਮਲ ਹਨ। ਉਤਰ ਪ੍ਰਦੇਸ਼ 'ਚ ਭਾਜਪਾ ਤੋਂ ਸਪਾ-ਬਸਪਾ ਅਤੇ ਕਾਂਗਰਸ ਮਿਲ ਕੇ ਮੁਕਾਬਲਾ ਕਰ ਰਹੇ ਹਨ ਤਾਂ ਉਥੇ ਹੀ ਬਾਕੀ ਸੂਬਿਆਂ 'ਚ ਵੀ ਖੇਤਰੀ ਸ਼ਹਿਰੀ, ਭਾਜਪਾ ਅਤੇ ਕਾਂਗਰਸ ਵਿਚਾਲੇ ਜ਼ਬਰਦਸਤ ਟੱਕਰ ਹੈ, ਇਨ੍ਹਾਂ ਦੇ ਨਤੀਜੇ ਆਉਣੇ ਸ਼ੁਰੂ ਹੋ ਗਏ ਹਨ।
ਦੱਸ ਦਈਏ ਕਿ ਜਿਥੇ ਸੂਬੇ 'ਚ ਵੋਟਾਂ ਦੀ ਗਿਣਤੀ ਚਾਲੂ ਹੋ ਗਈ ਹੈ, ਉਥੇ ਹੀ ਉਤਰ ਪ੍ਰਦੇਸ਼ 'ਚ ਚੋਣ ਕਮਿਸ਼ਨ ਨੇ ਬੈਲੇਟ ਪੇਪਰ 'ਚ ਇਤਰਾਜ਼ ਹੋਣ ਕਾਰਨ ਵੋਟਾਂ ਦੀ ਗਿਣਤੀ ਰੋਕ ਦਿੱਤੀ ਸੀ, ਹਾਲਾਂਕਿ ਕਰੀਬ ਇਕ ਘੰਟੇ ਬਾਅਦ ਇਸ ਨੂੰ ਫਿਰ ਤੋਂ ਸ਼ੁਰੂ ਕਰ ਦਿੱਤਾ ਗਿਆ ਸੀ ।
ਅਯੁੱਧਿਆ ਜ਼ਮੀਨ ਮਾਮਲਾ : 6 ਅਪ੍ਰੈਲ ਨੂੰ ਸੁਪਰੀਮ ਕੋਰਟ ਕਰੇਗਾ ਅਗਲੀ ਸੁਣਵਾਈ
NEXT STORY