ਹਾਥਰਸ- ਉੱਤਰ ਪ੍ਰਦੇਸ਼ ਦੇ ਹਾਥਰਸ ਭਾਜੜ ਕਾਂਡ ਦੇ ਸਿਲਸਿਲੇ ਵਿਚ ਹੁਣ ਤੱਕ 6 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲਸ ਨੇ ਮਾਮਲੇ ਦੇ ਮੁੱਖ ਦੋਸ਼ੀ ਅਤੇ ਸੇਵਾਦਾਰ 'ਤੇ ਇਕ ਲੱਖ ਰੁਪਏ ਦੇ ਇਨਾਮ ਦਾ ਐਲਾਨ ਕੀਤਾ ਹੈ। ਅਲੀਗੜ੍ਹ ਡਵੀਜ਼ਨ ਦੇ ਪੁਲਸ ਇੰਸਪੈਕਟਰ ਜਨਰਲ ਸ਼ਲਭ ਮਾਥੁਰ ਨੇ ਇੱਥੇ ਪ੍ਰੈਸ ਕਾਨਫਰੰਸ 'ਚ ਦੱਸਿਆ ਕਿ ਪਿਛਲੇ ਮੰਗਲਵਾਰ ਨੂੰ ਹਾਥਰਸ ਦੇ ਸਿਕੰਦਰਾ ਰਾਓ ਖੇਤਰ ਸਤਿਸੰਗ ਫੁਲਰਈ ਪਿੰਡ ਵਿਚ ਆਯੋਜਿਤ ਹਰੀਨਾਰਾਇਣ ਸਾਕਾਰ ਵਿਸ਼ਵਹਰੀ ਉਰਫ਼ ਭੋਲੇ ਬਾਬਾ ਦੇ ਸਤਿਸੰਗ ਦੌਰਾਨ ਮਚੀ ਭਾਜੜ 'ਚ 121 ਲੋਕਾਂ ਦੀ ਮੌਤ ਦੇ ਮਾਮਲੇ ਵਿਚ ਹੁਣ ਤੱਕ ਦੋ ਮਹਿਲਾ ਸੇਵਕਾਂ ਸਮੇਤ 6 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਮਾਮਲੇ ਦੇ ਮੁੱਖ ਦੋਸ਼ੀ ਅਤੇ ਮੁੱਖ ਸੇਵਾਦਾਰ ਦੇਵ ਪ੍ਰਕਾਸ਼ ਮਧੂਕਰ 'ਤੇ 1 ਲੱਖ ਰੁਪਏ ਦੇ ਇਨਾਮ ਦਾ ਐਲਾਨ ਕੀਤਾ ਗਿਆ ਹੈ। ਜਲਦ ਹੀ ਉਸ ਖਿਲਾਫ ਗੈਰ-ਜ਼ਮਾਨਤੀ ਵਾਰੰਟ ਵੀ ਜਾਰੀ ਕੀਤਾ ਜਾਵੇਗਾ। ਪੁਲਸ ਦੇ ਇੰਸਪੈਕਟਰ ਜਨਰਲ ਨੇ ਕਿਹਾ ਕਿ ਇਸ ਗੱਲ ਦੀ ਵੀ ਜਾਂਚ ਕੀਤੀ ਜਾਵੇਗੀ ਕਿ ਕੀ ਕਿਸੇ ਵਿਅਕਤੀ ਜਾਂ ਸੰਸਥਾ ਵਲੋਂ ਕੋਈ ਅਪਰਾਧਿਕ ਸਾਜ਼ਿਸ਼ ਤਾਂ ਨਹੀਂ ਰਚੀ ਗਈ ਸੀ।
ਇਹ ਵੀ ਪੜ੍ਹੋ- ਭੋਲੇ ਬਾਬਾ ਦੇ ਸਤਿਸੰਗ ਦੌਰਾਨ ਮਚੀ ਭਾਜੜ, ਬੱਚਿਆਂ ਸਮੇਤ 122 ਲੋਕਾਂ ਦੀ ਮੌਤ
ਭੋਲੇ ਬਾਬਾ ਤੋਂ ਪੁੱਛਗਿੱਛ ਜਾਂ ਉਸ ਦੀ ਗ੍ਰਿਫਤਾਰ ਦੀ ਸੰਭਾਵਨਾ ਬਾਰੇ ਪੁੱਛੇ ਜਾਣ 'ਤੇ ਮਾਥੁਰ ਨੇ ਕਿਹਾ ਕਿ ਅੱਗੇ ਕਿਸੇ ਦੀ ਗ੍ਰਿਫਤਾਰ ਹੋਵੇਗੀ ਜਾਂ ਨਹੀਂ, ਇਹ ਜਾਂਚ 'ਤੇ ਨਿਰਭਰ ਕਰੇਗਾ। ਜਾਂਚ ਵਿਚ ਜੇਕਰ ਕਿਸੇ ਦੀ ਭੂਮਿਕਾ ਸਾਹਮਣੇ ਆਈ ਤਾਂ ਕਾਰਵਾਈ ਕੀਤੀ ਜਾਵੇਗੀ। ਜੇਕਰ ਲੋੜ ਪਈ ਤਾਂ ਅਸੀਂ ਜ਼ਰੂਰ ਪੁੱਛ-ਪੜਤਾਲ ਕਰਾਂਗੇ। ਉਨ੍ਹਾਂ ਕਿਹਾ ਕਿ ਗ੍ਰਿਫਤਾਰ ਕੀਤੇ ਗਏ ਲੋਕਾਂ 'ਚ ਰਾਮ ਨਰੇਤੇ, ਉਪੇਂਦਰ ਸਿੰਘ ਯਾਦਵ, ਨੇਕ ਸਿੰਘ, ਮੰਜੂ ਯਾਦਵ, ਮੁਕੇਸ਼ ਕੁਮਾਰ ਅਤੇ ਮੰਜੂ ਦੇਵੀ ਸ਼ਾਮਲ ਹਨ। ਪੁੱਛਗਿੱਛ ਦੌਰਾਨ ਇਨ੍ਹਾਂ ਵਿਅਕਤੀਆਂ ਨੇ ਦੱਸਿਆ ਕਿ ਇਹ ਸਾਰੇ ਸਤਿਸੰਗ ਪ੍ਰਬੰਧਕ ਕਮੇਟੀ ਦੇ ਮੈਂਬਰ ਹਨ। ਉਹ ਮੁੱਖ ਤੌਰ 'ਤੇ ਸੇਵਾਦਾਰ ਦੇ ਤੌਰ 'ਤੇ ਕੰਮ ਕਰਦੇ ਹਨ ਅਤੇ ਪਹਿਲਾਂ ਵੀ ਅਜਿਹੇ ਕਈ ਸਮਾਗਮ ਕਰਵਾ ਚੁੱਕੇ ਹਨ। ਉਹ ਬੈਰੀਕੇਡਜ਼ ਕਰਕੇ ਭੀੜ ਨੂੰ ਕੰਟਰੋਲ ਕਰਨ, ਪੰਡਾਲ ਦੀ ਵਿਵਸਥਾ, ਬਿਜਲੀ ਸਪਲਾਈ ਅਤੇ ਸਫਾਈ ਦੀ ਵਿਵਸਥਾ ਕਰਾਉਂਦੇ ਸਨ।
ਇਹ ਵੀ ਪੜ੍ਹੋ- ਹਾਥਰਸ ਭਾਜੜ ਮਾਮਲਾ: ਹਾਦਸੇ 'ਚ ਜਾਨ ਗੁਆਉਣ ਵਾਲੀ 16 ਸਾਲਾ ਕੁੜੀ ਦੀ ਮਾਂ ਨੇ ਸੁਣਾਈ ਹੱਡਬੀਤੀ
ਮਾਥੁਰ ਨੇ ਕਿਹਾ ਕਿ ਜਾਂਚ ਦੇ ਹਿੱਸੇ ਵਜੋਂ ਪੁਲਸ ਦੇ ਵਧੀਕ ਡਾਇਰੈਕਟਰ ਜਨਰਲ (ਆਗਰਾ) ਨੇ ਇਲਾਕੇ ਦੇ ਸਾਰੇ ਜ਼ਿਲ੍ਹਿਆਂ ਦੀ ਪੁਲਸ ਨੂੰ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਦੇ ਨਿਰਦੇਸ਼ ਦਿੱਤੇ ਹਨ। ਇਸ ਤੋਂ ਇਲਾਵਾ ਜ਼ੋਨ ਪੱਧਰ 'ਤੇ ਇਕ ਸਪੈਸ਼ਲ ਆਪ੍ਰੇਸ਼ਨ ਗਰੁੱਪ (SOG) ਦਾ ਗਠਨ ਕੀਤਾ ਗਿਆ ਹੈ, ਜੋ ਘਟਨਾ 'ਚ ਸ਼ਾਮਲ ਲੋਕਾਂ ਅਤੇ ਸੰਸਥਾ ਦੇ ਸੇਵਾਦਾਰ ਅਧਿਕਾਰੀਆਂ ਦੀ ਭੂਮਿਕਾ ਦੀ ਜਾਂਚ ਕਰੇਗਾ।
ਇਹ ਵੀ ਪੜ੍ਹੋ- ਜਿਸ ਬਾਬਾ ਦੇ ਸਤਿਸੰਗ 'ਚ 122 ਮੌਤਾਂ, ਕੌਣ ਹੈ ਉਹ? ਖੁਦ ਦੀ ਪ੍ਰਾਇਵੇਟ ਆਰਮੀ, ਵੱਖਰਾ ਹੈ ਟਸ਼ਨ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਸਾਵਧਾਨ! ਇਸ ਸੂਬੇ 'ਚ ਜ਼ੀਕਾ ਵਾਇਰਸ ਦਾ ਕਹਿਰ ਜਾਰੀ, ਐਡਵਾਈਜ਼ਰੀ ਜਾਰੀ
NEXT STORY