ਨਵੀਂ ਦਿੱਲੀ (ਭਾਸ਼ਾ) - ਮਹਾਰਾਸ਼ਟਰ 'ਚ ਜ਼ੀਕਾ ਵਾਇਰਸ ਦੇ ਕੁਝ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਕੇਂਦਰੀ ਸਿਹਤ ਮੰਤਰਾਲਾ ਨੇ ਬੁੱਧਵਾਰ ਸਾਰੇ ਸੂਬਿਆਂ ਨੂੰ ਐਡਵਾਈਜ਼ਰੀ ਜਾਰੀ ਕਰ ਕੇ ਸਥਿਤੀ 'ਤੇ ਲਗਾਤਾਰ ਨਜ਼ਰ ਰੱਖਣ ਦੇ ਨਿਰਦੇਸ਼ ਦਿੱਤੇ ਹਨ। ਇਸ ਸੰਬਧ ਵਿਚ ਉਹਨਾਂ ਨੇ ਸੂਬਿਆਂ ਨੂੰ ਕਿਹਾ ਗਿਆ ਹੈ ਕਿ ਉਹ ਗਰਭਵਤੀ ਔਰਤਾਂ ਦੀ ਜ਼ੀਕਾ ਵਾਇਰਸ ਜਾਂਚ 'ਤੇ ਧਿਆਨ ਦੇਣ ਅਤੇ ਇਨਫੈਕਸ਼ਨ ਦਾ ਸ਼ਿਕਾਰ ਔਰਤਾਂ ਦੇ ਭਰੂਣ ਦੇ ਵਿਕਾਸ 'ਤੇ ਨਜ਼ਰ ਰੱਖਣ।
ਇਹ ਵੀ ਪੜ੍ਹੋ - ਵਤਨ ਪਰਤਣ ਤੋਂ ਬਾਅਦ PM ਮੋਦੀ ਨੂੰ ਮਿਲੀ ਭਾਰਤੀ ਕ੍ਰਿਕਟ ਟੀਮ, ਖੂਬ ਕੀਤਾ ਹਾਸਾ-ਮਜ਼ਾਕ, ਵੀਡੀਓ ਵਾਇਰਲ
ਦੱਸ ਦੇਈਏ ਕਿ ਸਿਹਤ ਸੇਵਾਵਾਂ ਦੇ ਡਾਇਰੈਕਟਰ ਜਨਰਲ ਡਾ. ਅਤੁਲ ਗੋਇਲ ਵਲੋਂ ਜਾਰੀ ਐਡਵਾਈਜ਼ਰੀ ਦੇ ਨਾਲ ਹੀ ਮੰਤਰਾਲਾ ਨੇ ਸਿਹਤ ਸੰਸਥਾਵਾਂ ਨੂੰ ਇਕ ਨੋਡਲ ਅਧਿਕਾਰੀ ਨਿਯੁਕਤ ਕਰਨ ਦੇ ਨਿਰਦੇਸ਼ ਵੀ ਦਿੱਤੇ ਹਨ, ਜੋ ਏਡੀਜ਼ ਮੱਛਰ ਦੇ ਹਮਲੇ ਤੋਂ ਕੰਪਲੈਕਸਾਂ ਨੂੰ ਮੁਕਤ ਰੱਖਣ ਲਈ ਨਿਗਰਾਨੀ ਕਰੇਗਾ। ਦੱਸਣਯੋਗ ਹੈ ਕਿ ਜ਼ੀਕਾ ਵਾਇਰਸ ਦੀ ਇਨਫੈਕਸ਼ਨ ਏਡੀਜ਼ ਮੱਛਰ ਦੇ ਕੱਟਣ ਨਾਲ ਫੈਲਦੀ ਹੈ। ਇਹ ਮੱਛਰ ਡੇਂਗੂ ਅਤੇ ਚਿਕਨਗੁਨੀਆ ਦਾ ਕਾਰਨ ਬਣਦਾ ਹੈ। ਹਾਲਾਂਕਿ ਜ਼ੀਕਾ ਦੀ ਇਨਫੈਕਸ਼ਨ ਨਾਲ ਮੌਤ ਨਹੀਂ ਹੁੰਦੀ ਪਰ ਇਸ ਦੀ ਸ਼ਿਕਾਰ ਗਰਭਵਤੀ ਔਰਤ ਦੇ ਬੱਚੇ ਨੂੰ 'ਮਾਈਕ੍ਰੋਸੇਫਲੀ' ਦੀ ਸਮੱਸਿਆ ਹੋ ਸਕਦੀ ਹੈ, ਜਿਸ ਵਿਚ ਉਸ ਦੇ ਸਿਰ ਦਾ ਆਕਾਰ ਤੁਲਣਾ 'ਚ ਛੋਟਾ ਹੋ ਜਾਂਦਾ ਹੈ।
ਇਹ ਵੀ ਪੜ੍ਹੋ - Health Tips: RO ਵਾਲਾ ਪਾਣੀ ਪੀਣ ਵਾਲੇ ਲੋਕ ਹੋ ਜਾਣ ਸਾਵਧਾਨ, ਹੋ ਸਕਦੀਆਂ ਨੇ ਇਹ ਪਰੇਸ਼ਾਨੀਆਂ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਸਿੱਖਿਆ ਮੰਤਰੀ ਆਤਿਸ਼ੀ ਨੇ 5 ਹਜ਼ਾਰ ਅਧਿਆਪਕਾਂ ਦੇ ਤਬਾਦਲੇ ਰੱਦ ਕਰਨ ਦੇ ਦਿੱਤੇ ਹੁਕਮ
NEXT STORY