ਨਵੀਂ ਦਿੱਲੀ– ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਮੰਗਲਵਾਰ ਕਾਂਗਰਸ ਦੀ ਅਗਵਾਈ ਵਾਲੀ ਸਾਬਕਾ ਯੂ. ਪੀ. ਏ. ਸਰਕਾਰ ’ਤੇ ਦੋਸ਼ ਲਾਇਆ ਕਿ ਉਸ ਨੇ ਦੇਵਾਸ ਮਲਟੀਮੀਡੀਆ ਨੂੰ ਕੌਮੀ ਸੁਰੱਖਿਆ ਦੇ ਮੰਤਵ ਨਾਲ ਵਰਤੇ ਜਾਣ ਵਾਲੇ ਐੱਸ. ਬੈਂਡ ਸਪੈਕਟ੍ਰਮ ਦੇ ਕੇ ਧੋਖਾਦੇਹੀ ਵਾਲਾ ਨਿਖੇਧੀਯੋਗ ਸੌਦਾ ਕੀਤਾ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਸਰਕਾਰ ਹੁਣ ਟੈਕਸਦਾਤਿਆਂ ਦੇ ਪੈਸੇ ਬਚਾਉਣ ਲਈ ਹਰ ਅਦਾਲਤ ਵਿਚ ਲੜ ਰਹੀ ਹੈ, ਨਹੀਂ ਤਾਂ ਇਹ ਰਕਮ ਵਿਚੋਲਗੀ ਦੇ ਫੈਸਲੇ ਦੇ ਭੁਗਤਾਨ ’ਚ ਚਲੀ ਜਾਣੀ ਸੀ, ਜੋ ਦੇਵਾਸ ਨੇ 2005 ਦੇ ਸੌਦੇ ਨੂੰ ਰੱਦ ਕਰਨ ’ਤੇ ਜਿੱਤੀ ਸੀ। ਉਨ੍ਹਾਂ ਕਿਹਾ ਕਿ ਸੁਪਰੀਮ ਕੋਰਟ ਨੇ 17 ਜਨਵਰੀ ਨੂੰ ਦੇਵਾਸ ਮਲਟੀਮੀਡੀਆ ਦੇ ਪਰਿਸਮਾਪਨ ਨੂੰ ਇਸ ਆਧਾਰ ’ਤੇ ਬਰਕਰਾਰ ਰੱਖਿਆ ਕਿ ਇਸ ਨੂੰ ਧੋਖਾਦੇਹੀ ਦੇ ਇਰਾਦੇ ਨਾਲ ਅੰਜਾਮ ਦਿੱਤਾ ਗਿਆ ਸੀ।
ਇਹ ਖ਼ਬਰ ਪੜ੍ਹੋ- ਮੇਸੀ ਤੇ ਸਾਲਾਹ ਨੂੰ ਪਿੱਛੇ ਛੱਡ ਲੇਵਾਂਡੋਵਸਕੀ ਨੇ ਜਿੱਤਿਆ ਫੀਫਾ ਦੇ ਸਰਵਸ੍ਰੇਸ਼ਠ ਖਿਡਾਰੀ ਦਾ ਪੁਰਸਕਾਰ
ਸੀਤਾਰਮਨ ਦੀ ਇਹ ਟਿੱਪਣੀ ਅਜਿਹੇ ਸਮੇਂ ਆਈ ਹੈ ਜਦੋਂ ਦੇਵਾਸ ਦੇ ਸ਼ੇਅਰ ਹੋਲਡਰਾਂ ਨੇ 1.29 ਅਰਬ ਡਾਲਰ ਦੀ ਵਸੂਲੀ ਲਈ ਵਿਦੇਸ਼ਾਂ ’ਚ ਭਾਰਤੀ ਜਾਇਦਾਦਾਂ ਨੂੰ ਜ਼ਬਤ ਕਰਨ ਦੇ ਯਤਨ ਤੇਜ਼ ਕਰ ਦਿੱਤੇ ਹਨ। ਦੇਵਾਸ ਨੂੰ ਇਸ ਰਕਮ ਦੀ ਪੂਰਤੀ ਦਾ ਹੁਕਮ ਕੌਮਾਂਤਰੀ ਵਿਚੋਲਗੀ ਟ੍ਰਿਬਿਊਨਲ ਨੇ ਦਿੱਤਾ ਸੀ। ਸੀਤਾਰਮਨ ਨੇ ਐਂਟ੍ਰਿਕਸ ਤੇ ਦੇਵਾਸ ਦਰਮਿਆਨ 2005 ’ਚ ਹੋਏ ਸੌਦੇ ’ਤੇ ਕਿਹਾ ਕਿ ਇਹ ਦੇਸ਼ ਦੇ ਲੋਕਾਂ ਤੇ ਦੇਸ਼ ਨਾਲ ਧੋਖਾਦੇਹੀ ਸੀ। ਐੱਸ. ਬੈਂਡ ਸਪੈਕਟ੍ਰਮ ਦੀ ਵਰਤੋਂ ਸਿਰਫ ਰੱਖਿਆ ਮੰਤਵਾਂ ਲਈ ਕੀਤੀ ਜਾਂਦੀ ਹੈ ਅਤੇ ਇਸ ਨੂੰ ਥੋੜ੍ਹੇ ਜਿਹੇ ਪੈਸਿਆਂ ਬਦਲੇ ਦੇ ਦਿੱਤਾ ਗਿਆ। ਦੇਵਾਸ ਨੇ ਉਨ੍ਹਾਂ ਗੱਲਾਂ ਨੂੰ ਪੂਰਾ ਕਰਨ ਦਾ ਵਾਅਦਾ ਕੀਤਾ ਜਿਨ੍ਹਾਂ ’ਤੇ ਉਸ ਦਾ ਅਧਿਕਾਰ ਵੀ ਨਹੀਂ ਸੀ।
ਇਹ ਖ਼ਬਰ ਪੜ੍ਹੋ- ਪਾਕਿ ਗੇਂਦਬਾਜ਼ ਮੁਹੰਮਦ ਹਸਨੈਨ ਦਾ ਐਕਸ਼ਨ ਸ਼ੱਕੀ, ICC ਕਰੇਗਾ ਜਾਂਚ
–ਵਿੱਤ ਮੰਤਰੀ ਨੇ ਖੋਲ੍ਹਿਆ ਕਾਲਾ ਚਿੱਠਾ
*ਨਿੱਜੀ ਕੰਪਨੀ ਨੂੰ ਰੱਖਿਆ ਮੰਤਵ ਵਾਲਾ ਐੱਸ. ਬੈਂਡ ਸਪੈਕਟ੍ਰਮ ਦੇ ਕੇ ਕੌਮੀ ਸੁਰੱਖਿਆ ਨਾਲ ਸਮਝੌਤਾ ਕੀਤਾ।
*ਉਸ ਸਮੇਂ ਦੇ ਕੇਂਦਰੀ ਮੰਤਰੀ ਮੰਡਲ ਨੂੰ ਸੌਦੇ ਸਬੰਧੀ ਗੁੰਮਰਾਹ ਕੀਤਾ ਗਿਆ ਸੀ।
*ਕਾਂਗਰਸ ਨੂੰ 2011 ’ਚ ਡੀਲ ਰੱਦ ਕਰਨ ’ਚ ਪੂਰੇ 6 ਸਾਲ ਲੱਗ ਗਏ। ਉਹ ਵੀ ਇਸ ਲਈ ਕਿ 2ਜੀ ਘਪਲਾ ਸਾਹਮਣੇ ਆ ਗਿਆ ਸੀ।
*ਐਂਟ੍ਰਿਕਸ-ਦੇਵਾਸ ਸੌਦਾ ਕਾਂਗਰਸ ਵੱਲੋਂ, ਕਾਂਗਰਸ ਲਈ ਅਤੇ ਕਾਂਗਰਸ ਦਾ ਸੀ।
*ਦੇਵਾਸ ਵੱਲੋਂ 579 ਕਰੋੜ ਰੁਪਏ ਲਾਏ ਗਏ ਸਨ ਪਰ ਉਸ ਦਾ 85 ਫੀਸਦੀ ਭਾਰਤ ਤੋਂ ਬਾਹਰ ਲਿਜਾਇਆ ਗਿਆ।
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
ਮੁੰਬਈ 'ਚ INS ਰਣਵੀਰ 'ਚ ਧਮਾਕਾ, ਨੇਵੀ ਦੇ 3 ਜਵਾਨ ਸ਼ਹੀਦ, ਕਈ ਜ਼ਖਮੀ
NEXT STORY