ਮੁੰਬਈ (ਬਿਊਰੋ) : ਸਾਊਥ ਸੁਪਰਸਟਾਰ ਰਾਮ ਚਰਨ ਦੀ ਪਤਨੀ ਉਪਾਸਨਾ ਕਾਮਿਨੇਨੀ ਕੋਨੀਡੇਲਾ ਨੇ ਅਯੁੱਧਿਆ ਸ਼ਹਿਰ 'ਚ ਅਪੋਲੋ ਹਸਪਤਾਲ ਸੇਵਾਵਾਂ ਦੀ ਸ਼ੁਰੂਆਤ ਕੀਤੀ ਹੈ। ਇਸ ਦਾ ਮਕਸਦ ਰਾਮ ਲਾਲਾ ਦੇ ਦਰਸ਼ਨਾਂ ਲਈ ਆਉਣ ਵਾਲੇ ਸ਼ਰਧਾਲੂਆਂ ਨੂੰ ਐਮਰਜੈਂਸੀ ਅਤੇ ਵਿਸ਼ੇਸ਼ ਦੇਖਭਾਲ ਦੀਆਂ ਸਹੂਲਤਾਂ ਪ੍ਰਦਾਨ ਕਰਨਾ ਹੈ। ਉਪਾਸਨਾ ਨੇ ਸੋਸ਼ਲ ਮੀਡੀਆ ਰਾਹੀਂ ਆਪਣੇ ਹਸਪਤਾਲ ਦੇ ਉਦਘਾਟਨ ਦੀ ਜਾਣਕਾਰੀ ਦਿੱਤੀ ਹੈ ਅਤੇ ਸੂਬੇ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਦਾ ਵੀ ਧੰਨਵਾਦ ਕੀਤਾ ਹੈ।
ਇਹ ਖ਼ਬਰ ਵੀ ਪੜ੍ਹੋ : ਆਸਕਰ 'ਚ ਮੁੜ ਹੋਈ ਭਾਰਤੀਆਂ ਦੀ ਬੱਲੇ-ਬੱਲੇ, ਫ਼ਿਲਮ 'RRR' ਦੇ ਗੀਤ 'ਨਾਟੂ ਨਾਟੂ' ਨੂੰ ਮੁੜ ਮਿਲਿਆ ਖ਼ਾਸ ਸਨਮਾਨ

ਉਪਾਸਨਾ ਨੇ ਦੱਸੀਆਂ ਹਸਪਤਾਲ ਦੀ ਵਿਸ਼ੇਸ਼ਤਾਵਾਂ
ਦੱਸ ਦਈਏ ਕਿ ਹਾਲ ਹੀ 'ਚ ਰਾਮ ਚਰਨ ਦੀ ਪਤਨੀ ਉਪਾਸਨਾ ਨੇ ਆਪਣੇ ਸੋਸ਼ਲ ਮੀਡੀਆ ਇੰਸਟਾਗ੍ਰਾਮ 'ਤੇ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜਿਨ੍ਹਾਂ 'ਚ ਉਹ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨਾਲ ਨਜ਼ਰ ਆ ਰਹੀ ਹੈ। ਇਸ ਤੋਂ ਇਲਾਵਾ ਬਾਕੀ ਤਸਵੀਰਾਂ 'ਚ ਉਪਾਸਨਾ ਹਸਪਤਾਲ ਦੀ ਟੀਮ ਨਾਲ ਨਜ਼ਰ ਆ ਰਹੀ ਹੈ। ਇਨ੍ਹਾਂ ਤਸਵੀਰਾਂ ਨੂੰ ਸ਼ੇਅਰ ਕਰਦਿਆਂ ਉਪਾਸਨਾ ਨੇ ਹਸਪਤਾਲ ਦੀਆਂ ਵਿਸ਼ੇਸ਼ਤਾਵਾਂ ਦਾ ਜ਼ਿਕਰ ਵੀ ਕੀਤਾ ਹੈ।
ਉਪਾਸਨਾ ਨੇ ਦੱਸਿਆ ਕਿ ਉਨ੍ਹਾਂ ਦੇ ਹਸਪਤਾਲ 'ਚ 300 ਬਿਸਤਰਿਆਂ ਵਾਲਾ ਸੁਪਰ ਸਪੈਸ਼ਲਿਟੀ ਹਸਪਤਾਲ ਹੋਵੇਗਾ। ਇਹ ਲਖਨਊ ਦਾ ਇਕਲੌਤਾ ਪ੍ਰਾਈਵੇਟ ਹਸਪਤਾਲ ਹੈ, ਜਿਸ ਕੋਲ ਦਿਲ/ਲੀਵਰ/ਕਿਡਨੀ ਟ੍ਰਾਂਸਪਲਾਂਟ ਲਈ ਲਾਇਸੈਂਸ ਹੈ।
ਇਹ ਖ਼ਬਰ ਵੀ ਪੜ੍ਹੋ : CAA ਲਾਗੂ ਹੋਣ 'ਤੇ ਯੂਪੀ ਹੱਜ ਕਮੇਟੀ ਦੇ ਪ੍ਰਧਾਨ ਮੋਹਸਿਨ ਰਜ਼ਾ ਨੇ ਦਿੱਤਾ ਵੱਡਾ ਬਿਆਨ, ਕਿਹਾ...
CM ਯੋਗੀ ਦਾ ਕੀਤਾ ਖ਼ਾਸ ਧੰਨਵਾਦ
ਰਾਮ ਚਰਨ ਦੀ ਪਤਨੀ ਉਪਾਸਨਾ ਨੇ ਆਪਣੇ ਇੰਸਟਾਗ੍ਰਾਮ 'ਤੇ ਪੋਸਟ ਕੀਤਾ ਹੈ। ਉਪਾਸਨਾ ਨੇ ਤਸਵੀਰਾਂ ਸ਼ੇਅਰ ਕਰਦੇ ਹੋਏ ਲਿਖਿਆ, ''ਰਾਮ ਲੱਲਾ ਦੇ ਆਸ਼ੀਰਵਾਦ ਨਾਲ, ਅਪੋਲੋ ਫਾਊਂਡੇਸ਼ਨ ਅਯੁੱਧਿਆ ਜਾਣ ਵਾਲੇ ਸ਼ਰਧਾਲੂਆਂ ਦੀ ਸੇਵਾ ਦੇ ਤੌਰ 'ਤੇ ਸਾਡੇ ਐਮਰਜੈਂਸੀ ਕੇਅਰ ਸੈਂਟਰ ਦੀ ਸ਼ੁਰੂਆਤ ਦਾ ਐਲਾਨ ਕਰਦੇ ਹੋਏ ਖੁਸ਼ ਹੈ। ਥਾਥਾ ਦੇ ਦਰਸ਼ਨ 'ਚ ਵਿਸ਼ਵਾਸ ਰੱਖਣ ਲਈ ਮਾਨਯੋਗ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਜੀ ਦਾ ਬਹੁਤ ਬਹੁਤ ਧੰਨਵਾਦ।''

ਇਹ ਖ਼ਬਰ ਵੀ ਪੜ੍ਹੋ : ਮਾਤਾ ਚਰਨ ਕੌਰ ਹਸਪਤਾਲ 'ਚ ਦਾਖਲ ! ਮੂਸੇਵਾਲਾ ਦੀ ਹਵੇਲੀ 'ਚ ਗੂੰਜਣ ਵਾਲੀਆਂ ਕਿਲਕਾਰੀਆਂ
CM ਯੋਗੀ ਨੇ 'ਦਿ ਅਪੋਲੋ ਸਟੋਰੀ' ਦਾ ਹਿੰਦੀ ਵਰਜ਼ਨ ਕੀਤਾ ਲਾਂਚ
ਦੱਸਣਯੋਗ ਹੈ ਕਿ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੇ 'ਦਿ ਅਪੋਲੋ ਸਟੋਰੀ' ਦਾ ਹਿੰਦੀ ਵਰਜ਼ਨ ਲਾਂਚ ਕੀਤਾ ਸੀ। ਇਹ ਕਿਤਾਬ ਸਿਹਤ ਸੇਵਾਵਾਂ 'ਚ ਪ੍ਰਤਾਪ ਸੀ. ਰੈਡੀ ਦੇ ਸਫ਼ਰ ਨੂੰ ਬਿਆਨ ਕਰਦੀ ਹੈ। ਇਸ ਦੌਰਾਨ ਉਪਾਸਨਾ ਨੇ ਸੀ. ਐੱਮ. ਯੋਗੀ ਨਾਲ ਆਪਣੀ ਮੁਲਾਕਾਤ ਦੀ ਤਸਵੀਰ ਵੀ ਸ਼ੇਅਰ ਕੀਤੀ ਹੈ।


ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।
ਐਲਵਿਸ਼ ਯਾਦਵ ਖ਼ਿਲਾਫ਼ ਇਕ ਹੋਰ ਮਾਮਲਾ ਦਰਜ, ਹੁਣ ਇਸ ਸ਼ਖ਼ਸ ਨੂੰ ਦਿੱਤੀ ਜਾਨੋਂ ਮਾਰਨ ਦੀ ਧਮਕੀ
NEXT STORY